ਭਾਰਤੀ ਨੌਜਵਾਨਾਂ ਲਈ ਸੁਨਿਹਰੀ ਮੌਕਾ, 2 ਸਾਲ ਤੱਕ ਬ੍ਰਿਟੇਨ 'ਚ ਰਹਿ ਕੇ ਕਰ ਸਕਦੇ ਨੇ ਕੰਮ, ਨਵੀਂ ਸਕੀਮ ਜਲਦ ਲਾਗੂ 
Published : Jan 19, 2023, 9:38 am IST
Updated : Jan 19, 2023, 9:38 am IST
SHARE ARTICLE
 A golden opportunity for Indian youth, they can work by staying in Britain for 2 years
A golden opportunity for Indian youth, they can work by staying in Britain for 2 years

ਹਰ ਸਾਲ ਭਾਰਤ ਤੋਂ 3000 ਲੋਕ ‘ਯੰਗ ਪ੍ਰੋਫੈਸ਼ਨਲ ਸਕੀਮ’ ਤਹਿਤ ਬ੍ਰਿਟੇਨ ਵਿਚ ਰਹਿਣ ਅਤੇ ਕੰਮ ਕਰਨ ਦੇ ਯੋਗ ਹੋਣਗੇ

ਬ੍ਰਿਟੇਨ - ਆਉਣ ਵਾਲੇ ਫਰਵਰੀ ਮਹੀਨੇ ਤੋਂ ਭਾਰਤੀ ਨੌਜਵਾਨਾਂ ਨੂੰ ਸੁਨਿਹਰੀ ਮੌਕਾ ਮਿਲਣ ਵਾਲਾ ਹੈ। ਦਰਅਸਲ ਭਾਰਤੀ ਨੌਜਵਾਨਾਂ ਨੂੰ ਦੋ ਸਾਲਾਂ ਲਈ ਬ੍ਰਿਟੇਨ ਵਿਚ ਰਹਿਣ ਅਤੇ ਕੰਮ ਕਰਨ ਦਾ ਮੌਕਾ ਮਿਲਣ ਜਾ ਰਿਹਾ ਹੈ। ਭਾਰਤ ਅਤੇ ਬ੍ਰਿਟੇਨ ਵਿਚਾਲੇ ਅਗਲੇ ਮਹੀਨੇ ਤੋਂ 'ਯੰਗ ਪ੍ਰੋਫੈਸ਼ਨਲਜ਼ ਸਕੀਮ' ਸ਼ੁਰੂ ਹੋਵੇਗੀ। 'ਯੰਗ ਪ੍ਰੋਫੈਸ਼ਨਲ ਸਕੀਮ' 18 ਤੋਂ 30 ਸਾਲ ਦੀ ਉਮਰ ਦੇ ਡਿਗਰੀ ਧਾਰਕ ਭਾਰਤੀ ਨਾਗਰਿਕਾਂ ਨੂੰ ਦੋ ਸਾਲਾਂ ਤੱਕ ਯੂਕੇ ਵਿਚ ਰਹਿਣ ਅਤੇ ਕੰਮ ਕਰਨ ਦੀ ਮਨਜ਼ੂਰੀ ਦੇਵੇਗੀ। ਇਹ ਸਕੀਮ 28 ਫਰਵਰੀ ਨੂੰ ਸ਼ੁਰੂ ਕੀਤੀ ਜਾਵੇਗੀ।

15ਵੀਂ ਭਾਰਤ-ਯੂਕੇ ਵਿਦੇਸ਼ ਦਫ਼ਤਰ ਸਲਾਹ-ਮਸ਼ਵਰੇ (FOC) ਤੋਂ ਬਾਅਦ ਇਹ ਜਾਣਕਾਰੀ ਵਿਦੇਸ਼ ਮੰਤਰਾਲੇ ਨੇ ਸਾਂਝੀ ਕੀਤੀ ਹੈ। ਇਸ FOC ਵਿਚ ਦੋਵਾਂ ਦੇਸ਼ਾਂ ਨੇ ਇਸ ਯੰਗ ਪ੍ਰੋਫੈਸ਼ਨਲ ਸਕੀਮ 'ਤੇ ਦਸਤਖ਼ਤ ਕੀਤੇ। 'ਯੰਗ ਪ੍ਰੋਫੈਸ਼ਨਲਜ਼ ਸਕੀਮ' ਯੂ.ਕੇ. ਦੀ ਇੱਕ ਅਜਿਹੀ ਸਕੀਮ ਹੈ, ਜਿਸ ਦੇ ਤਹਿਤ ਬ੍ਰਿਟੇਨ ਜਿਸ ਦੇਸ਼ ਨਾਲ ਇਸ ਸਕੀਮ ਤਹਿਤ ਸਮਝੌਤਾ ਕਰਦਾ ਹੈ, ਉੱਥੋਂ ਦੇ ਨਾਗਰਿਕਾਂ ਨੂੰ ਦੋ ਸਾਲ ਤੱਕ ਬਿਨਾਂ ਸਪਾਂਸਰ ਜਾਂ ਨੌਕਰੀ ਦੇ ਬ੍ਰਿਟੇਨ ਵਿਚ ਰਹਿਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਇਹੋ ਹੀ ਸਹੂਲਤ ਸਾਹਮਣੇ ਵਾਲੇ ਦੇਸ਼ ਨੂੰ ਬ੍ਰਿਟੇਨ਼ ਦੇ ਨਾਗਰਿਕਾਂ ਨੂੰ ਦੇਣੀ ਪੈਂਦੀ ਹੈ।

Britain GovtBritain Govt

ਹੁਣ ਤੱਕ ਇਸ ਯੋਜਨਾ ਦਾ ਲਾਭ ਆਸਟ੍ਰੇਲੀਆ, ਕੈਨੇਡਾ, ਨਿਊਜ਼ੀਲੈਂਡ, ਜਾਪਾਨ, ਤਾਈਵਾਨ, ਆਈਸਲੈਂਡ, ਸੈਨ ਮੈਰੀਨੋ, ਮੋਨਾਕੋ, ਦੱਖਣੀ ਕੋਰੀਆ ਅਤੇ ਹਾਂਗਕਾਂਗ ਨੂੰ ਮਿਲ ਰਿਹਾ ਸੀ। ਹਾਲਾਂਕਿ ਹੁਣ ਭਾਰਤ ਵੀ ਇਸ ਸੂਚੀ 'ਚ ਸ਼ਾਮਲ ਹੋ ਗਿਆ ਹੈ। ਬ੍ਰਿਟੇਨ ਵਿਚ 'ਯੰਗ ਪ੍ਰੋਫੈਸ਼ਨਲਜ਼ ਸਕੀਮ' ਨੂੰ ਯੂਕੇ ਯੂਥ ਮੋਬਿਲਿਟੀ ਸਕੀਮ ਵਜੋਂ ਜਾਣਿਆ ਜਾਂਦਾ ਹੈ। ਹਰ ਸਾਲ ਭਾਰਤ ਤੋਂ 3000 ਲੋਕ ‘ਯੰਗ ਪ੍ਰੋਫੈਸ਼ਨਲ ਸਕੀਮ’ ਤਹਿਤ ਬ੍ਰਿਟੇਨ ਵਿਚ ਰਹਿਣ ਅਤੇ ਕੰਮ ਕਰਨ ਦੇ ਯੋਗ ਹੋਣਗੇ। ਹਾਲਾਂਕਿ ਉਹ ਬ੍ਰਿਟੇਨ 'ਚ ਸਿਰਫ਼ ਦੋ ਸਾਲ ਹੀ ਰਹਿ ਸਕੇਗਾ। 

 ਪੂਰੀ ਖ਼ਬਰ ਪੜ੍ਹੋ -  Sikkim: CM ਬੋਲੇ- ਜਾਤੀ ਭਾਈਚਾਰਿਆਂ ਦੀ ਆਬਾਦੀ ਘੱਟ ਰਹੀ ਹੈ, ਵੱਧ ਬੱਚੇ ਪੈਦਾ ਕਰੋ ਅਤੇ ਤਨਖ਼ਾਹ ਵਿਚ ਵਾਧਾ ਪਾਓ

ਇਹ ਸਾਬਤ ਕਰਨ ਲਈ ਯੂਕੇ ਵਿਚ ਰਹਿੰਦੇ ਹੋਏ ਤੁਸੀਂ ਖੁਦ ਦੇ ਖਰਚ ਆਪ ਕਰ ਸਕਦੇ ਹੋ, ਭਾਰਤੀ ਉਮੀਦਵਾਰਾਂ ਨੂੰ ਆਪਣੇ ਬੈਂਕ ਖਾਤਿਆਂ ਵਿਚ ਇੱਕ ਨਿਸ਼ਚਿਤ ਰਕਮ ਦਿਖਾਉਣੀ ਹੋਵੇਗੀ। ਵਰਤਮਾਨ ਵਿਚ ਭਾਰਤੀ ਬਿਨੈਕਾਰਾਂ ਲਈ ਨਿਰਧਾਰਤ ਰਕਮ ਦਾ ਪਤਾ ਨਹੀਂ ਹੈ। ਹਾਲਾਂਕਿ ਦੂਜੇ ਦੇਸ਼ਾਂ ਲਈ ਇਹ ਲਗਭਗ 2.50 ਲੱਖ ਰੁਪਏ ਹੈ। ਦੂਜੀ ਲੋੜ ਇਹ ਹੈ ਕਿ ਬਿਨੈਕਾਰ ਡਿਗਰੀ ਧਾਰਕ ਹੋਣੇ ਚਾਹੀਦੇ ਹਨ ਅਤੇ ਉਹਨਾਂ ਨੂੰ ਨਾਲ ਰਹਿਣ ਵਾਲੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਵਿੱਤੀ ਤੌਰ 'ਤੇ ਜ਼ਿੰਮੇਵਾਰ ਨਹੀਂ ਹੋਣਾ ਚਾਹੀਦਾ ਹੈ। ਹਾਲਾਂਕਿ ਉਮੀਦਵਾਰਾਂ ਨੂੰ ਯੂਕੇ ਦੀਆਂ ਨੈਸ਼ਨਲ ਹੈਲਥ ਸਰਵਿਸਿਜ਼ (NHS) ਤੋਂ ਲਾਭ ਹੋਵੇਗਾ ਪਰ ਉਹਨਾਂ ਕੋਲ ਜਨਤਕ ਫੰਡਿੰਗ ਤੱਕ ਪਹੁੰਚ ਨਹੀਂ ਹੋਵੇਗੀ।

Britain Britain

ਮਈ 2021 ਵਿਚ ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਤਤਕਾਲੀ ਬ੍ਰਿਟਿਸ਼ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ 'ਮਾਈਗ੍ਰੇਸ਼ਨ ਐਂਡ ਮੋਬਿਲਿਟੀ ਪਾਰਟਨਰਸ਼ਿਪ' ਨਾਮਕ ਇੱਕ ਸਮਝੌਤੇ 'ਤੇ ਹਸਤਾਖ਼ਰ ਕੀਤੇ ਸਨ। ਇਸ ਸਮਝੌਤੇ ਵਿਚ ‘ਯੰਗ ਪ੍ਰੋਫੈਸ਼ਨਲਜ਼ ਸਕੀਮ’ ਇੱਕ ਪ੍ਰਮੁੱਖ ਨੁਕਤਾ ਸੀ। 9 ਜਨਵਰੀ ਨੂੰ ਬ੍ਰਿਟੇਨ ਵਿਚ ਭਾਰਤ ਦੇ ਹਾਈ ਕਮਿਸ਼ਨਰ ਵਿਕਰਮ ਦੁਰਾਈਸਵਾਮੀ ਅਤੇ ਯੂਕੇ ਦੇ ਗ੍ਰਹਿ ਦਫ਼ਤਰ ਦੇ ਸਥਾਈ ਸਕੱਤਰ ਮੈਥਿਊ ਰਾਇਕ੍ਰਾਫਟ ਨੇ 'ਯੰਗ ਪ੍ਰੋਫੈਸ਼ਨਲ ਸਕੀਮ' 'ਤੇ ਹਸਤਾਖ਼ਰ ਕੀਤੇ ਅਤੇ ਇਸ ਸਕੀਮ ਦੀ ਸ਼ੁਰੂਆਤ ਕੀਤੀ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM

Bhai Baldev Singh Wadala meet Harvir Father: ਅਸੀਂ Parvasi ਦੇ ਨਾਂਅ 'ਤੇ ਪੰਜਾਬ 'ਚ ਅਪਰਾਧੀ ਨਹੀਂ ਰਹਿਣ ਦੇਣੇ

18 Sep 2025 3:15 PM

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM
Advertisement