ਫ਼ੇਸਬੁੱਕ ਨੇ ਆਸਟਰੇਲੀਆ ’ਚ ਖ਼ਬਰਾਂ ਦੇਖਣ ਜਾਂ ਸਾਂਝੀਆਂ ਕਰਨ ਦੀਆਂ ਸੇਵਾਵਾਂ ਕੀਤੀਆਂ ਬੰਦ
Published : Feb 19, 2021, 7:53 am IST
Updated : Feb 19, 2021, 7:53 am IST
SHARE ARTICLE
 Mark Zuckerberg
Mark Zuckerberg

ਖ਼ਬਰਾਂ ਦਿਖਾਉਣ ਦੇ ਬਦਲੇ ਭੁਗਤਾਨ ਕਰਨ ਵਾਲੇ ਬਿੱਲ ਦਾ ਕੀਤਾ ਵਿਰੋਧ

ਕੈਨਬਰਾ: ਫ਼ੇਸਬੁੱਕ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਉਸ ਨੇ ਆਸਟਰੇਲੀਆ ’ਚ ਖ਼ਬਰਾਂ ਦੇਣ ਦੇ ਬਦਲੇ ਭੁਗਤਾਨ ਕਰਨ ਦੇ ਪ੍ਰਸਤਾਵਿਤ ਕਾਨੂੰਨਾਂ ਦੇ ਮੱਦੇਨਜ਼ਰ ਆਸਟਰੇਲੀਆਈ ਲੋਕਾਂ ਲਈ ਅਪਣੇ ਮੰਚ ’ਤੇ ਸਮਾਚਾਰ ਦੇਖਣ ਜਾਂ ਸਾਂਝਾ ਕਰਨ ਦੀਆਂ ਸੇਵਾਵਾਂ ਬੰਦ ਕਰ ਦਿਤੀਆਂ ਹਨ।

facebookFacebook

ਅਮਰੀਕੀ ਕੰਪਨੀ ਨੇ ਇਕ ਬਿਆਨ ਵਿਚ ਕਿਹਾ ਕਿ ਆਸਟ੍ਰੇਲੀਆਈ ਪ੍ਰਕਾਸ਼ਕ ਫ਼ੇਸਬੁੱਕ ’ਤੇ ਸਮਾਚਾਰ ਸਮੱਗਰੀ ਪ੍ਰਕਾਸ਼ਿਤ ਕਰ ਸਕਦੇ ਹਨ ਪਰ ਉਨ੍ਹਾਂ ਦੇ ‘ਲਿੰਕ’ ਅਤੇ ‘ਪੋਸਟ’ ਆਸਟ੍ਰੇਲੀਆ ਦੇ ਲੋਕ ਨਾ ਤਾਂ ਦੇਖ ਪਾਉਣਗੇ ਅਤੇ ਨਾ ਹੀ ਉਸ ਨੂੰ ਸਾਂਝਾ ਕਰ ਪਾਉਣਗੇ। ਬਿਆਨ ਮੁਤਾਬਕ, ਆਸਟ੍ਰੇਲੀਆਈ ਖ਼ਪਤਕਾਰ ਆਸਟ੍ਰੇਲੀਆ ਦੀਆਂ ਜਾਂ ਅੰਤਰਰਾਸ਼ਟਰੀ ਖ਼ਬਰਾਂ ਵੀ ਸਾਂਝੀਆਂ ਨਹੀਂ ਕਰ ਪਾਉਣਗੇ। ਉੱਥੇ ਹੀ ਆਸਟ੍ਰੇਲੀਆ ਦੇ ਬਾਹਰ ਦੇ ਲੋਕ ਵੀ ਆਸਟ੍ਰੇਲੀਆ ਦੀ ਕੋਈ ਖ਼ਬਰ ਸਾਂਝੀ ਨਹੀਂ ਕਰ ਪਾਉਣਗੇ। 

Facebook blocks news sharing in AustraliaFacebook blocks news sharing in Australia

ਫ਼ੇਸਬੁੱਕ ਦੇ ਖੇਤਰੀ ਪ੍ਰਬੰਧ ਨਿਰਦੇਸ਼ਕ ਵਿਲੀਅਮ ਈਸਟਨ ਨੇ ਕਿਹਾ,‘‘ਪ੍ਰਸਤਾਵਿਤ ਕਾਨੂੰਨ ਨੇ ਮੂਲ ਰੂਪ ਨਾਲ ਸਾਡੇ ਮੰਚ ਅਤੇ ਪ੍ਰਕਾਸ਼ਕਾਂ ਵਿਚ ਸਬੰਧ ਨੂੰ ਸਮਝਣ ਵਿਚ ਗ਼ਲਤੀ ਕੀਤੀ ਹੈ ਜੋ ਇਸ ਦੀ ਵਰਤੋਂ ਖਬਰਾਂ ਨੂੰ ਸਾਂਝਾ ਕਰਨ ਲਈ ਕਰਦੇ ਹਨ।’’ ਉਨ੍ਹਾਂ ਕਿਹਾ, ‘‘ਇਸ ਨੇ ਸਾਡੇ ਸਾਹਮਣੇ ਸਖ਼ਤ ਵਿਕਲਪ ਹੀ ਛੱਡਿਆ ਜਾਂ ਤਾਂ ਉਸ ਕਾਨੂੰਨ ਦੀ ਪਾਲਣਾ ਕਰੀਏ ਜੋ ਇਸ ਸੰਬੰਧ ਦੀ ਵਾਸਤਵਿਕਤਾ ਨੂੰ ਨਜ਼ਰ ਅੰਦਾਜ ਕਰਦਾ ਹੈ ਜਾਂ ਆਸਟ੍ਰੇਲੀਆ ਵਿਚ ਆਪਣੀਆਂ ਸੇਵਾਵਾਂ ਵਿਚ ਸਮਾਚਾਰ ਸਮੱਗਰੀ ਨਾ ਦਿਖਾਈਏ। ਅਸੀਂ ਭਾਰੀ ਮਨ ਨਾਲ ਦੂਜਾ ਵਿਕਲਪ ਚੁਣ ਰਹੇ ਹਾਂ।’’

FacebookFacebook

ਇਸ ਬਿੱਲ ਨੂੰ ਤਿਆਰ ਕਰਨ ਵਿਚ ਭੂਮਿਕਾ ਨਿਭਾਉਣ ਵਾਲੇ ਮੰਤਰੀਆਂ ਵਿਚੋਂ ਇਕ ਜੋਸ਼ ਫ੍ਰਾਇਡੇਨਬਰਗ ਨੇ ਇਕ ਦਿਨ ਪਹਿਲਾਂ ਕਿਹਾ ਸੀ ਕਿ ਆਸਟ੍ਰੇਲੀਆਈ ਮੀਡੀਆ ਕੰਪਨੀ ਨਾਲ ਫੇਸਬੁੱਕ ਅਤੇ ਗੂਗਲ ਦੇ ਮਹੱਤਵਪੂਰਨ ਕਾਰੋਬਾਰੀ ਸਮਝੌਤੇ ਦੇ ਕਰੀਬ ਪਹੁੰਚ ਗਏ ਹਨ। ਫ੍ਰਾਇਡੇਨਬਰਗ ਨੇ ਪਿਛਲੇ ਹਫ਼ਤੇ ਦੇ ਅਖ਼ੀਰ ਵਿਚ ਫੇਸਬੁੱਕ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਮਾਰਕ ਜੁਕਰਬਰਗ ਅਤੇ ਅਲਫਾਬੈਟ ਇੰਕ ਅਤੇ ਇਸ ਦੀ ਕੰਪਨੀ ਗੂਗਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੁੰਦਰ ਪਿਚਾਈ ਨਾਲ ਚਰਚਾ ਦੇ ਬਾਅਦ ਕਿਹਾ ਸੀ ਕਿ ਉਹ ਇਸ ਗੱਲ ਨਾਲ ਸੰਤੁਸ਼ਟ ਹਨ ਕਿ ਦੋਵੇਂ ਧਿਰਾਂ ਕਾਰੋਬਾਰੀ ਸਮਝੌਤੇ ਕਰਨਾ ਚਾਹੁੰਦੀਆਂ ਹਨ। ਫ੍ਰਾਇਡੇਨਬਰਗ ਨੇ ਕਿਹਾ ਕਿ ਫੇਸਬੁੱਕ ਦੇ ਆਸਟ੍ਰੇਲੀਆਈ ਖ਼ਬਰਾਂ ’ਤੇ ਰੋਕ ਲਗਾਉਣ ਮਗਰੋਂ ਉਨ੍ਹਾਂ ਦੀ ਜੁਕਰਬਰਗ ਨਾਲ ਸਕਰਾਤਮਕ ਗੱਲਬਾਤ ਹੋਈ ਹੈ।

facebook ties up with boom against fake newsFacebook

ਫ਼ੇਸਬੁੱਕ ਤੇ ਗੂਗਲ ਨੂੰ ਆਸਟਰੇਲੀਆ ਦੀ ਪੱਤਰਕਾਰਿਤਾ ਦਿਖਾਉਣ ਲਈ ਕਰਨਾ ਪਏਗਾ ਭੁਗਤਾਨ : ਫ੍ਰਾਇਡੇਨਬਰਗ

ਆਸਟਰੇਲੀਆ ਦੇ ਵਿੱਤ ਮੰਤਰੀ ਜੋਸ਼ ਫ੍ਰਾਇਡੇਨਬਰਗ ਨੇ ਕਿਹਾ ਕਿ ਆਸਟੇਲੀਆ ਸੰਸਦ ਦੇ ਹੇਠਲੇ ਸਦਨ ਪ੍ਰਤਿਨਿਧ ਸਭਾ ਨੇ ਇਕ ਅਜਿਹਾ ਬਿੱਲ ਪਾਸ ਕੀਤਾ ਹੈ, ਜੋ ਫ਼ੇਸਬੁੱਕ ਅਤੇ ਗੂਗਲ ਵਲੋਂ ਆਸਟਰੇਲੀਆਈ ਪੱਤਰਕਾਰਿਤਾ ਲਈ ਭੁਗਤਾਨ ਕਰਨ ਦਾ ਪ੍ਰਬੰਧ ਕਰਦਾ ਹੈ।

GoogleGoogle

ਉਨ੍ਹਾਂ ਕਿਹਾ ਕਿ ਫ਼ੇਸਬੁੱਕ ਨੇ ਇਹ ਕਦਮ ਚੁੱਕਣ ਤੋਂ ਪਹਿਲਾਂ ਕੋਈ ਚਿਤਾਵਨੀ ਨਹੀਂ ਦਿਤੀ। ਹਾਲਾਂਕਿ, ਇਸ ਬਿੱਲ ਦੇ ਕਾਨੂੰਨ ਦਾ ਰੂਪ ਲੌਣ ਤੋਂ ਪਹਿਲਾਂ ਇਸ ਨੂੰ ਸੰਸਦ ਦੇ ਉਚ ਸਦਨ ਸੀਨੇਟ ਵਲੋਂ ਪਾਸ ਕੀਤੇ ਜਾਣ ਦੀ ਲੋੜ ਹੋਵੇਗੀ। ਅਸਲ ਵਿਚ ਫ਼ੇਸਬੁਕ ਨੂੰ ਡਰ ਹੈ ਕਿ ਆਸਟਰੇਲੀਆ ’ਚ ਜੋ ਕੁੱਝ ਹੋ ਰਿਹਾ ਹੈ, ਉਸ ਦੀ ਨਕਲ ਹੋਰ ਦੇਸ਼ ਵੀ ਕਰਨਗੇ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement