
ਕ੍ਰਾਈਮ ਬ੍ਰਾਂਚ ਅਤੇ ਵਿਸ਼ੇਸ਼ ਸੈੱਲ ਦੀਆਂ ਬਹੁਤ ਸਾਰੀਆਂ ਟੀਮਾਂ ਦੀਪ ਸਿੱਧੂ ਦੀ ਭਾਲ ਕਰ ਰਹੀਆਂ ਹਨ ।
ਨਵੀਂ ਦਿੱਲੀ : ਪੁਲਿਸ 26 ਜਨਵਰੀ ਨੂੰ ਦਿੱਲੀ ਵਿੱਚ ਹੋਈ ਹਿੰਸਾ ਲਈ ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਭਾਲ ਕਰ ਰਹੀ ਹੈ । ਦੀਪ ਸਿੱਧੂ ਦੇ ਫੇਸਬੁੱਕ ਅਕਾਉਂਟ ਤੋਂ ਵੀਡੀਓ ਲਗਾਤਾਰ ਅਪਲੋਡ ਕੀਤੇ ਜਾ ਰਹੇ ਹਨ, ਜਿਸ ਵਿੱਚ ਉਹ ਕਿਸਾਨ ਨੇਤਾਵਾਂ ਅਤੇ ਅੰਦੋਲਨ ਬਾਰੇ ਬਿਆਨਬਾਜ਼ੀ ਕਰ ਰਹੇ ਹਨ । ਹੁਣ ਦਿੱਲੀ ਪੁਲਿਸ ਦੇ ਸੂਤਰਾਂ ਨੇ ਦੱਸਿਆ ਕਿ ਦੀਪ ਸਿੱਧੂ ਦਾ ਫੇਸਬੁੱਕ ਅਕਾਉਂਟ ਉਨ੍ਹਾਂ ਦੀ ਇਕ ਔਰਤ ਦੋਸਤ ਸੰਭਾਲ ਰਹੀ ਹੈ । ਉਹ ਦੀਪ ਸਿੱਧੂ ਦੀਆਂ ਵੀਡੀਓ ਵਿਦੇਸ਼ਾਂ ਤੋਂ ਫੇਸਬੁੱਕ 'ਤੇ ਅਪਲੋਡ ਕਰਦੀ ਹੈ । ਦੀਪ ਸਿੱਧੂ ਨੇ ਆਪਣੀ ਵੀਡੀਓ ਰਿਕਾਰਡ ਕਰਕੇ ਇਕ ਮਹਿਲਾ ਦੋਸਤ ਨੂੰ ਭੇਜੀ ਹੈ । ਕ੍ਰਾਈਮ ਬ੍ਰਾਂਚ ਅਤੇ ਵਿਸ਼ੇਸ਼ ਸੈੱਲ ਦੀਆਂ ਬਹੁਤ ਸਾਰੀਆਂ ਟੀਮਾਂ ਦੀਪ ਸਿੱਧੂ ਦੀ ਭਾਲ ਕਰ ਰਹੀਆਂ ਹਨ । ਇਸ 'ਤੇ 1 ਲੱਖ ਦਾ ਇਨਾਮ ਵੀ ਰੱਖਿਆ ਗਿਆ ਹੈ ।
farmer tractor marchਦੱਸ ਦੇਈਏ ਕਿ ਗਣਤੰਤਰ ਦਿਵਸ 'ਤੇ ਹਿੰਸਾ ਵਿਚ ਸ਼ਾਮਲ ਲੋਕਾਂ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਨੇ 50 ਹਜ਼ਾਰ ਤੋਂ ਲੈ ਕੇ ਇਕ ਲੱਖ ਰੁਪਏ ਤਕ ਦੇ ਇਨਾਮ ਦਾ ਐਲਾਨ ਕੀਤਾ ਹੈ । ਜਾਣਕਾਰੀ ਅਨੁਸਾਰ ਦੀਪ ਸਿੱਧੂ, ਜੁਗਰਾਜ ਸਿੰਘ, ਗੁਰਜੋਤ ਸਿੰਘ ਅਤੇ ਗੁਰਜੰਟ ਸਿੰਘ 'ਤੇ ਇਕ ਲੱਖ ਦੇ ਇਨਾਮ ਦਾ ਐਲਾਨ ਰੱਖਿਆ ਗਿਆ ਹੈ, ਜਦਕਿ ਜਗਬੀਰ ਸਿੰਘ, ਬੂਟਾ ਸਿੰਘ, ਸੁਖਦੇਵ ਸਿੰਘ ਅਤੇ ਇਕਬਾਲ ਸਿੰਘ ਦੀ ਜਾਣਕਾਰੀ ਦੇਣ 'ਤੇ 50 ਹਜ਼ਾਰ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ |
Farmer protestਤੁਹਾਨੂੰ ਦੱਸ ਦੇਈਏ ਕਿ ਗਣਤੰਤਰ ਦਿਵਸ ਦੇ ਮੌਕੇ, ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਅੰਦੋਲਨ ਕਰ ਰਹੇ ਕਿਸਾਨਾਂ ਨੇ ਇੱਕ ਟਰੈਕਟਰ ਪਰੇਡ ਕੱਢੀ ਸੀ । ਇਸ ਰੈਲੀ ਦੌਰਾਨ ਪੂਰੀ ਦਿੱਲੀ ਵਿੱਚ ਜ਼ੋਰਦਾਰ ਪ੍ਰਦਰਸ਼ਨ ਹੋਇਆ । ਲਾਲ ਕਿਲ੍ਹੇ ਵਿਖੇ ਝੰਡਾ ਵੀ ਲਹਿਰਾਇਆ ਗਿਆ । ਹਿੰਸਾ ਵਿੱਚ 300 ਤੋਂ ਵੱਧ ਪੁਲਿਸਕਰਮੀ ਜ਼ਖਮੀ ਹੋਏ ਹਨ। ਮੁਲਜ਼ਮ ਦੀ ਪਛਾਣ ਕਈ ਵੀਡੀਓ ਫੁਟੇਜ ਰਾਹੀਂ ਕੀਤੀ ਗਈ ਹੈ ।ਇਨ੍ਹਾਂ ਪਹਿਚਾਣ ਦੇ ਅਧਾਰ 'ਤੇ ਦੋਸ਼ੀ ਨੂੰ ਫੜਨ ਲਈ ਮੁਹਿੰਮ ਚਲਾਈ ਜਾ ਰਹੀ ਹੈ । ਦੀਪ ਸਿੱਧੂ ਇੱਕ ਪੰਜਾਬੀ ਅਦਾਕਾਰ ਹੈ ਜਿਸ ਨੇ ਹਾਲ ਹੀ ਵਿੱਚ ਵੀਡੀਓ ਜਾਰੀ ਕਰਕੇ ਆਪਣੇ ਆਪ ਨੂੰ ਬੇਕਸੂਰ ਦੱਸਿਆ ਹੈ ।