
ਤੂਫਾਨ ਅਟਾਕਾਮਾ ਰੇਗਿਸਤਾਨ ਦੇ ਕਿਨਾਰੇ ਨਾਲ ਟਕਰਾ ਗਿਆ। ਇਸ ਕਾਰਨ ਡਿਏਗੋ ਡੀ ਅਲਮਾਗਰੋ ਦੇ 9 ਹਜ਼ਾਰ ਤੋਂ ਵੱਧ ਘਰਾਂ ਦੀ ਬਿਜਲੀ ਕੱਟ ਗਈ।
ਵਾਸ਼ਿੰਗਟਨ: ਦੱਖਣੀ ਅਮਰੀਕੀ ਦੇਸ਼ ਚਿਲੀ 'ਚ ਭਿਆਨਕ ਤੂਫਾਨ ਆਇਆ। ਰੇਤ ਦੇ ਸੈਂਕੜੇ ਫੁੱਟ ਉੱਚੇ ਬੱਦਲ ਨੇ ਕਈ ਬਸਤੀਆਂ ਨੂੰ ਅਪਣੀ ਚਪੇਟ ਵਿਚ ਲੈ ਲਿਆ। ਤੂਫਾਨ ਅਟਾਕਾਮਾ ਰੇਗਿਸਤਾਨ ਦੇ ਕਿਨਾਰੇ ਨਾਲ ਟਕਰਾ ਗਿਆ। ਇਸ ਕਾਰਨ ਡਿਏਗੋ ਡੀ ਅਲਮਾਗਰੋ ਦੇ 9 ਹਜ਼ਾਰ ਤੋਂ ਵੱਧ ਘਰਾਂ ਦੀ ਬਿਜਲੀ ਕੱਟ ਗਈ। ਸ਼ਹਿਰ ਦੇ ਮੇਅਰ ਮਾਰੀਓ ਅਰਾਇਆ ਨੇ ਕਿਹਾ ਕਿ ਅਸੀਂ ਅਜਿਹਾ ਤੂਫਾਨ ਕਦੇ ਨਹੀਂ ਦੇਖਿਆ।
ਇਸ ਤੋਂ ਇਲਾਵਾ ਅਮਰੀਕਾ ਦੇ ਦੱਖਣੀ ਪੂਰਬੀ ਹਿੱਸੇ ਵਿਚ ਆਏ ਭਿਆਨਕ ਤੂਫ਼ਾਨ, ਤੇਜ ਹਵਾਵਾਂ ਅਤੇ ਗੜੇਮਾਰੀ ਕਾਰਨ ਭਾਰੀ ਨੁਕਸਾਨ ਹੋਇਆ ਹੈ, ਇਸ ਦੌਰਾਨ ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀਆਂ ਖ਼ਬਰਾਂ ਵੀ ਆਈਆਂ ਹਨ। ਐਸਕੈਮਬੀਆ ਕਾਊਂਟੀ, ਅਲਬਾਮਾ ਵਿਚ ਜ਼ਖ਼ਮੀ 6 ਲੋਕਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ।