
Donald Trump News: ਮਸਕ ਨੂੰ ਕਿਹਾ 'ਧੰਨਵਾਦ'
Trump welcomes return of Crew-9 astronauts News in punjabi : ਭਾਰਤੀ ਮੂਲ ਦੀ ਅਮਰੀਕੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਸ 286 ਦਿਨਾਂ ਬਾਅਦ ਧਰਤੀ 'ਤੇ ਪਰਤ ਆਈ ਹੈ। ਬੁਚ ਵਿਲਮੋਰ ਅਤੇ ਦੋ ਹੋਰ ਪੁਲਾੜ ਯਾਤਰੀਆਂ ਦੇ ਨਾਲ ਸੁਨੀਤਾ ਨੂੰ ਲੈ ਕੇ ਪੁਲਾੜ ਯਾਨ ਸਵੇਰੇ 3.27 ਵਜੇ ਅਮਰੀਕਾ ਦੇ ਫਲੋਰੀਡਾ ਵਿੱਚ ਸਮੁੰਦਰ ਦੇ ਤਲ 'ਤੇ ਉਤਰਿਆ। ਡੋਨਾਲਡ ਟਰੰਪ ਨੇ ਮਿਸ਼ਨ ਦੀ ਸਫ਼ਲਤਾ 'ਤੇ ਮਸਕ ਦਾ ਧੰਨਵਾਦ ਕੀਤਾ ਹੈ।
ਵ੍ਹਾਈਟ ਹਾਊਸ ਨੇ ਮੰਗਲਵਾਰ ਨੂੰ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਾਸਾ ਕਰੂ-9 ਪੁਲਾੜ ਯਾਤਰੀਆਂ ਸੁਨੀਤਾ ਵਿਲੀਅਮਜ਼, ਨਿਕ ਹੇਗ, ਬੁਚ ਵਿਲਮੋਰ ਅਤੇ ਰੂਸੀ ਪੁਲਾੜ ਯਾਤਰੀ ਅਲੈਗਜ਼ੈਂਡਰ ਗੋਰਬੁਨੋਵ ਦੀ ਵਾਪਸੀ ਨੂੰ ਤਰਜੀਹ ਦਿੱਤੀ।
ਵ੍ਹਾਈਟ ਹਾਊਸ ਨੇ ਲਿਖਿਆ ਕਿ ਵਾਅਦਾ ਕੀਤਾ, ਵਾਅਦਾ ਨਿਭਾਇਆ," ਰਾਸ਼ਟਰਪਤੀ ਟਰੰਪ ਨੇ 9 ਮਹੀਨਿਆਂ ਤੋਂ ਪੁਲਾੜ ਵਿੱਚ ਫਸੇ ਹੋਏ ਪੁਲਾੜ ਯਾਤਰੀਆਂ ਨੂੰ ਵਾਪਸ ਲਿਆਉਣ ਦਾ ਵਾਅਦਾ ਕੀਤਾ ਸੀ। ਜੋ ਹੁਣ ਸੁਰੱਖਿਅਤ ਵਾਪਸ ਆ ਗਏ ਹਨ। ਇਸ ਲਈ ਉਹ ਐਲੋਨ ਮਸਕ, ਸਪੇਸਐਕਸ ਅਤੇ ਨਾਸਾ ਦਾ ਧੰਨਵਾਦ ਕਰਦੇ ਹਨ।
ਇਸ ਦੇ ਨਾਲ ਹੀ ਐਲੋਨ ਮਸਕ ਨੇ ਨਾਸਾ ਅਤੇ ਸਪੇਸਐਕਸ ਟੀਮ ਨੂੰ ਉਨ੍ਹਾਂ ਦੀ ਸਫ਼ਲਤਾ 'ਤੇ ਵਧਾਈ ਦਿੱਤੀ ਅਤੇ ਇਸ ਮਿਸ਼ਨ ਨੂੰ ਤਰਜੀਹ ਦੇਣ ਲਈ ਟਰੰਪ ਦਾ ਧੰਨਵਾਦ ਕੀਤਾ। ਐਲੋਨ ਮਸਕ ਨੇ ਲਿਖਿਆ, "ਇੱਕ ਹੋਰ ਸਫ਼ਲ ਪੁਲਾੜ ਯਾਤਰੀ ਦੀ ਵਾਪਸੀ 'ਤੇ ਸਪੇਸਐਕਸ ਅਤੇ ਨਾਸਾ ਟੀਮ ਨੂੰ ਵਧਾਈਆਂ!" ਇਸ ਮਿਸ਼ਨ ਨੂੰ ਤਰਜੀਹ ਦੇਣ ਲਈ ਡੋਨਾਲਡ ਟਰੰਪ ਦਾ ਧੰਨਵਾਦ!