ਅਪਰੈਲ ਮਹੀਨੇ ਨੂੰ ਸਿੱਖ ਹੈਰੀਟੇਜ ਮਹੀਨੇ ਵਜੋਂ ਮਨਾ ਰਹੀ ਹੈ ਸਿਟੀ ਆਫ ਬਰੈਂਪਟਨ
Published : Apr 19, 2018, 1:16 pm IST
Updated : Apr 19, 2018, 1:24 pm IST
SHARE ARTICLE
Sikh heritage month
Sikh heritage month

26 ਅਪਰੈਲ ਨੂੰ ਐਨਡੀਪੀ ਆਗੂ ਜਗਮੀਤ ਸਿੰਘ ਕਰਨਗੇ ਸ਼ਿਰਕਤ

ਬਰੈਂਪਟਨ: 26 ਅਪਰੈਲ ਨੂੰ ਸ਼ਾਮੀਂ 6:00 ਵਜੇ ਤੋਂ 8:00 ਵਜੇ ਤੱਕ ਸਿਟੀ ਆਫ ਬਰੈਂਪਟਨ ਵਿਚ ਰਸਮੀ ਤੌਰ ਉਤੇ ਸਿੱਖ ਹੈਰੀਟੇਜ ਮਹੀਨੇ ਦਾ ਆਗਾਜ਼ ਕੀਤੀ ਜਾ ਰਿਹਾ ਹੈ। ਇਸ ਮੌਕੇ ਐਨਡੀਪੀ ਦੇ ਫੈਡਰਲ ਆਗੂ ਜਗਮੀਤ ਸਿੰਘ ਮੁੱਖ ਬੁਲਾਰੇ ਹੋਣਗੇ। ਕਾਉਂਸਲਰ ਗੁਰਪ੍ਰੀਤ ਢਿੱਲੋਂ ਨੇ ਆਖਿਆ ਕਿ ਓਨਟਾਰੀਓ ਵਿੱਚ ਅਪਰੈਲ ਦਾ ਮਹੀਨਾ ਸਿੱਖ ਹੈਰੀਟੇਜ ਮੰਥ ਵਜੋਂ ਮਨਾਇਆ ਜਾਂਦਾ ਹੈ ਤੇ ਸਿਟੀ ਆਫ ਬਰੈਂਪਟਨ ਸਿੱਖ ਕਮਿਊਨਿਟੀ ਵੱਲੋਂ ਪਾਏ ਗਏ ਅਹਿਮ ਯੋਗਦਾਨ ਦਾ ਜਸ਼ਨ ਮਨਾਵੇਗੀ। ਇਸ ਸਾਲ ਸਿਟੀ ਵੱਲੋਂ ਸਮਾਜ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਤਿੰਨ ਸਿੱਖ ਬਰੈਂਪਟਨ ਵਾਸੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ।

Jagmeet SinghJagmeet Singh

ਕਾਂਸਟੇਬਲ ਮਨਜੀਤ ਸਿੰਘ ਬਾਸਰਾਂ (ਸਿੱਖ ਸੇਵਾ ਸੁਸਾਇਟੀ) : ਇਨ੍ਹਾਂ ਨੂੰ 2018 ਦਾ ਪੀਲ ਪੁਲਿਸ ਸਰਵਿਸ ਐਵਾਰਡ ਵੀ ਮਿਲ ਚੁੱਕਿਆ ਹੈ। ਉਨ੍ਹਾਂ ਬੇਘਰੇ ਲੋਕਾਂ ਨੂੰ ਆਪਣੇ ਮੋਬਾਈਲ ਫੂਡ ਟਰੱਕ ਰਾਹੀਂ ਖਾਣਾ ਮੁਹੱਈਆ ਕਰਵਾ ਕੇ ਬਰੈਂਪਟਨ ਕਮਿਊਨਿਟੀ ਵਿੱਚ ਵਿਲੱਖਣ ਯੋਗਦਾਨ ਪਾਇਆ। ਫਤਿਹ ਸਿੰਘ (ਸੰਗੀਤ): ਬਰੈਂਪਟਨ ਸਥਿਤ ਗਾਇਕ, ਰੈਪਰ ਤੇ ਕੌਮਾਂਤਰੀ ਪੱਧਰ ਉਤੇ ਮਾਨਤਾ ਪ੍ਰਾਪਤ ਰਿਕਾਰਡਿੰਗ ਆਰਟਿਸਟ ਕਈ ਹਿੱਟ ਗਾਣੇ ਦੇ ਚੁਕੇ ਹਨ ਤੇ ਕਈ ਐਲਬਮਜ਼ ਕੱਢ ਚੁੱਕੇ ਹਨ।  ਪਲਵਿੰਦਰ ਕੌਰ (ਲੰਗਰ ਸੇਵਾ): ਉਨ੍ਹਾਂ ਦੀ ਸੰਸਥਾ ਅਜਿਹੇ ਲੋਕਾਂ ਨੂੰ ਖਾਣਾ ਮੁਹੱਈਆ ਕਰਵਾਉਂਦੀ ਹੈ ਜਿਹੜੇ ਗੰਭੀਰ ਮੈਡੀਕਲ ਮਾਮਲਿਆਂ ਕਾਰਨ ਆਪ ਖਾਣਾ ਨਹੀਂ ਪਕਾ ਸਕਦੇ ਤੇ ਇਸ ਦੇ ਨਾਲ ਹੀ ਉਹ ਹਾਊਸ ਕਾਲਜ ਮਿਲਣ ਉੱਤੇ ਉੱਥੇ ਜਾ ਕੇ ਵੀ ਲੋਕਾਂ ਦਾ ਸਹਿਯੋਗ ਕਰਦੇ ਹਨ ਤੇ ਕਿਸੇ ਦਾ ਇੱਕਲਾਪਣ ਦੂਰ ਕਰਨ ਲਈ ਮਨੋਰੰਜਕ ਗਤੀਵਿਧੀਆਂ ਵੀ ਕਰਦੇ ਹਨ। ਕਾਊਂਸਲਰ ਢਿੱਲੋਂ ਨੇ ਆਖਿਆ ਕਿ ਆਗਾਜ਼ ਵਿੱਚ ਹਿੱਸਾ ਲੈਣ ਦਾ ਕੈਨੇਡਾ ਵਾਸੀਆਂ ਨੂੰ ਖੁੱਲ੍ਹਾ ਸੱਦਾ ਹੈ ਤੇ ਇੱਥੋਂ ਦੇ ਸਾਰੇ ਬਸਿ਼ੰਦਿਆਂ ਨੂੰ ਇਨ੍ਹਾਂ ਜਸ਼ਨਾਂ ਵਿੱਚ ਹਿੱਸਾ ਲੈਣ ਦੀ ਬੇਨਤੀ ਕੀਤੀ ਜਾਂਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement