
ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪਾਕਿਸਤਾਨ ਗਏ ਜੱਥੇ ਵਿੱਚ ਇਕ ਔਰਤ ਨੇ ਇਸਲਾਮ ਧਰਮ ਕਬੂਲ ਕਰਨ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ।
ਅੰਮ੍ਰਿਤਸਰ 19 ਅਪ੍ਰੈਲ ( ਸੁਖਵਿੰਦਰਜੀਤ ਸਿੰਘ ਬਹੋੜੂ ) : ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪਾਕਿਸਤਾਨ ਗਏ ਜੱਥੇ ਵਿੱਚ ਇਕ ਔਰਤ ਨੇ ਇਸਲਾਮ ਧਰਮ ਕਬੂਲ ਕਰਨ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਕਿਰਨ ਬਾਲਾ ਨਾਮ ਦੀ 31 ਸਾਲਾ ਔਰਤ ਵਿਆਹੀ ਹੋਈ ਹੈ ਅਤੇ ਉਸ ਦੇ ਤਿੰਨ ਬੱਚੇ ਹਨ। ਕਿਰਨ ਬਾਲਾ ਦਾ ਪਤੀ ਮਰ ਚੁੱਕਾ ਹੈ। ਇਹ ਸਹੁਰੇ ਘਰ ਹੁਸ਼ਿਆਰਪੁਰ ਰਹਿ ਰਹੀ ਸੀ ਤੇ ਵਿਸਾਖੀ ਦੇ ਸ਼ੁਭ ਦਿਹਾੜੇ ਤੇ ਸਿੱਖ ਜੱਥੇ ਨਾਲ ਪਾਕਿਸਤਾਨ ਚਲੀ ਗਈ ਜਿਥੇ ਇਸ ਦੀਆਂ ਤਾਰਾਂ ਫੇਸਬੁਕ ਰਾਹੀਂ ਇਕ ਲਾਹੌਰ ਵਾਸੀ ਮੁਸਲਮਾਨ ਵਿਅਕਤੀ ਨਾਲ ਪਹਿਲਾਂ ਹੀ ਸੰਪਰਕ 'ਚ ਸੀ।
Missing Indian Woman Pilgrim In Pak Converts To Islam, Remarries
ਚਰਚਾ ਮੁਤਾਬਕ ਗਿਣੀ ਮਿੱਥੀ ਸਾਜਿਸ਼ ਤਹਿਤ ਲਾਹੌਰ ਪਹੁੰਚ ਕੇ ਇਸ ਭਾਰਤੀ ਔਰਤ ਨੇ ਪਾਕਿਸਤਾਨੀ ਅੰਦਰੂਨੀ ਮੰਤਰਾਲੇ ਦੇ ਅਧਿਕਾਰੀਆਂ ਨੂੰ ਪਹੁੰਚ ਕਰਕੇ ਵੀਜ਼ਾ ਵਧਾਉਣ ਦੀ ਅਰਜ਼ੀ ਦਿਤੀ ਕਿ ਉਸ ਨੇ ਇਸਲਾਮ ਧਰਮ ਅਪਣਾ ਲਿਆ ਹੈ ਤੇ ਆਪਣਾ ਨਾਮ ਬਦਲ ਕੇ ਅਮੀਨਾ ਬੇਬੀ ਰੱਖਣ ਉਪਰਤ ਮਹੁੰਮਦ ਆਜ਼ਮ ਵਾਸੀ ਲਾਹੌਰ ਨਾਲ ਨਿਕਾਹ ਕਰ ਲਿਆ ਹੈ।
Missing Indian Woman Pilgrim In Pak Converts To Islam, Remarries
ਇਸ ਸਬੰਧੀ ਉਸ ਨੇ ਦਸਤਾਵੇਜ ਵੀ ਪਾਕਿਸਤਾਨੀ ਅਧਿਕਾਰੀਆ ਨੂੰ ਸੌਂਪਦਿਆਂ ਕਿਹਾ ਕਿ ਹੁਣ ਭਾਰਤ ਜਾਣ ਤੇ ਉਸ ਦੀ ਜਾਨ ਨੂੰ ਖ਼ਤਰਾ ਹੈ। ਉਸ ਨੂੰ ਧਮਕੀਆਂ ਵੀ ਮਿਲ ਰਹੀਆਂ ਹਨ। ਸਿੱਖ ਜੱਥੇ ਨਾਲ ਗਈ ਭਾਰਤੀ ਔਰਤ ਵਲੋ ਖਾਲਸੇ ਦੇ ਸਾਜਨਾ ਦਿਵਸ ਤੇ ਇਸਲਾਮ ਧਰਮ ਅਪਣਾਉਣਾ ਹਿੰਦ- ਪਾਕਿ ਵੰਡ ਬਾਅਦ ਪਹਿਲੀ ਅਜਿਹੀ ਘਟਨਾ ਹੈ, ਜਿਸ ਨੇ ਸਮੂਹ ਖੁਫ਼ੀਆਂ ਏਜਸੀਆਂ ਨੂੰ ਵੀ ਹਿਲਾ ਕੇ ਰੱਖ ਦਿਤਾ ਹੈ ਕਿ ਅਜਿਹੀਆਂ ਔਰਤਾਂ ਹੋਰ ਵੀ ਹੋ ਸਕਦੀਆਂ ਹਨ ਜੋ ਪਾਕਿਸਤਾਨੀ ਖੁਫ਼ੀਆਂ ਏਜਸੀਆਂ ਦੇ ਸੰਪਰਕ ਸੂਤਰ ਵਿਚ ਹਨ ਤੇ ਇਹ ਅੰਗੂਠਾ ਛਾਪ ਔਰਤ ਲਾਹੌਰ ਦੇ ਮੁਸਲਮਾਨ ਦੇ ਸੰਪਰਕ 'ਚ ਕਿਸ ਤਰਾਂ ਆ ਗਈ ?
Missing Indian Woman Pilgrim In Pak Converts To Islam, Remarries
ਜ਼ਿਕਰਯੋਗ ਹੈ ਕਿ ਅਟਾਰੀ ਸਰਹੱਦ ਤੇ ਰਾਅ, ਆਈ ਬੀ, ਕਸਟਮ ਇੰਟੈਲੀਜੈਂਸ, ਈ ਡੀ, ਬੀ ਐਸ ਐਫ ਤੇ ਸੈਨਿਕ ਚੌਕਸੀ, ਪੰਜਾਬ ਪੁਲਿਸ ਦਾ ਖੁਫੀਆਂ ਵਿੰਗ ਆਦਿ ਏਜਸੀਆਂ ਦਿਨ ਰਾਤ ਕੰਮ ਕਰਦੀਆਂ ਹਨ, ਜੋ ਤਫੀਤਸ਼ ਕਰਨ 'ਚ ਨਾਕਾਮ ਰਹੀਆਂ ਕਿ ਭਾਰਤੀ ਔਰਤ, ਪਾਕਿਸਕਾਨ ਜਾਸੂਸਾਂ ਦੇ ਸੰਪਰਕ ਵਿਚ ਹੈ।