ਇਟਲੀ : ਕਸਟਮ ਵਿਭਾਗ ਦੀ ਵੱਡੀ ਕਾਰਵਾਈ; ਸਮੁੰਦਰ 'ਚ ਤੈਰਦੀ ਮਿਲੀ 2 ਹਜ਼ਾਰ ਕਿਲੋ ਕੋਕੀਨ, 70 ਵਾਟਰਪਰੂਫ ਪੈਕਟਾਂ 'ਚ ਸੀ ਸੀਲ
Published : Apr 19, 2023, 8:03 am IST
Updated : Apr 19, 2023, 5:15 pm IST
SHARE ARTICLE
photo
photo

3 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ ਜ਼ਬਤ ਕੀਤੀ ਕੋਕੀਨ ਦੀ ਕੀਮਤ

 

ਇਟਲੀ : ਇਟਲੀ ਦੇ ਸਿਸਲੀ ਤੱਟ ਨੇੜੇ 2,000 ਕਿਲੋ ਕੋਕੀਨ ਤੈਰਦੀ ਹੋਈ ਮਿਲੀ ਹੈ। ਰਿਪੋਰਟਾਂ ਮੁਤਾਬਕ ਇਸ ਨੂੰ 70 ਵਾਟਰਪ੍ਰੂਫ ਪੈਕੇਟਾਂ ਵਿੱਚ ਸੀਲ ਕਰਕੇ ਮੈਡੀਟੇਰੀਅਨ ਸਾਗਰ ਵਿੱਚ ਸੁੱਟ ਦਿੱਤਾ ਗਿਆ ਸੀ। ਜੋ ਇਟਲੀ ਵੱਲ ਤੈਰ ਕੇ ਆਇਆ ਸੀ।

ਇਸ ਕੋਕੀਨ ਦੀ ਕੀਮਤ 3 ਹਜ਼ਾਰ ਕਰੋੜ ਰੁਪਏ ਤੋਂ ਵੱਧ ਹੈ। ਇਟਾਲੀਅਨ ਪੁਲਿਸ ਮੁਤਾਬਕ ਇਹ ਕਸਟਮ ਵਿਭਾਗ ਵੱਲੋਂ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਕੈਸ਼ ਹੈ।

ਇਟਲੀ ਦੇ ਸਮੁੰਦਰੀ ਨਿਗਰਾਨੀ ਹਵਾਈ ਜਹਾਜ਼ ਨੇ ਸਿਸੀਲੀਅਨ ਤੱਟ 'ਤੇ 2,000 ਕਿਲੋਗ੍ਰਾਮ ਕੋਕੀਨ ਦੇ ਕੈਸ਼ ਨੂੰ ਤੈਰਦੇ ਹੋਏ ਦੇਖਿਆ। ਜਿਸ ਤੋਂ ਬਾਅਦ ਉਸ ਨੇ ਪੁਲਿਸ ਨੂੰ ਸੂਚਿਤ ਕੀਤਾ। ਇਟਲੀ ਦੇ ਕਸਟਮ ਵਿਭਾਗ ਵੱਲੋਂ 70 ਪੈਕਟ ਜ਼ਬਤ ਕੀਤੇ ਗਏ ਹਨ। ਜਦੋਂ ਇਸ ਨੂੰ ਜ਼ਮੀਨ 'ਤੇ ਲਿਆ ਕੇ ਪੈਕੇਟ ਖੋਲ੍ਹਿਆ ਗਿਆ ਤਾਂ ਉਸ 'ਚ ਕੋਕੀਨ ਨਿਕਲੀ।

ਕਸਟਮ ਅਧਿਕਾਰੀਆਂ ਮੁਤਾਬਕ ਕੋਕੀਨ ਦੇ ਪੈਕੇਟ ਮੱਛੀਆਂ ਫੜਨ ਵਾਲੇ ਜਾਲ ਵਿੱਚ ਲਪੇਟ ਕੇ ਸੁੱਟੇ ਗਏ ਸਨ। ਇਸਦੇ ਨਾਲ ਇੱਕ ਚਮਕਦਾਰ ਟ੍ਰੈਕਿੰਗ ਡਿਵਾਈਸ ਵੀ ਲਗਾਇਆ ਗਿਆ ਸੀ ਤਾਂ ਜੋ ਇਸਨੂੰ ਬਾਅਦ ਵਿੱਚ ਬਰਾਮਦ ਕੀਤਾ ਜਾ ਸਕੇ। ਅਧਿਕਾਰੀਆਂ ਮੁਤਾਬਕ ਇਸ ਨੂੰ ਲੁਕਾਉਣ ਲਈ ਕਾਰਗੋ ਜਹਾਜ਼ ਤੋਂ ਸੁੱਟਿਆ ਗਿਆ ਸੀ। ਤਸਕਰਾਂ ਨੂੰ ਉਮੀਦ ਸੀ ਕਿ ਉਹ ਬਾਅਦ ਵਿੱਚ ਇਸ ਨੂੰ ਲੱਭ ਕੇ ਨਿਰਧਾਰਤ ਥਾਂ 'ਤੇ ਸਪਲਾਈ ਕਰਨਗੇ।

SHARE ARTICLE

ਏਜੰਸੀ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement