Beijing News : ਡੀਪਸੀਕ ਤੋਂ ਬਾਅਦ ਚੀਨ ਨੇ ਰੋਬੋਟ ਰਾਹੀਂ ਵਿਖਾਈ ਅਮਰੀਕਾ ਨੂੰ ਤਾਕਤ

By : BALJINDERK

Published : Apr 19, 2025, 9:01 pm IST
Updated : Apr 19, 2025, 9:01 pm IST
SHARE ARTICLE
 ਡੀਪਸੀਕ ਤੋਂ ਬਾਅਦ ਚੀਨ ਨੇ ਰੋਬੋਟ ਰਾਹੀਂ ਵਿਖਾਈ ਅਮਰੀਕਾ ਨੂੰ ਤਾਕਤ
ਡੀਪਸੀਕ ਤੋਂ ਬਾਅਦ ਚੀਨ ਨੇ ਰੋਬੋਟ ਰਾਹੀਂ ਵਿਖਾਈ ਅਮਰੀਕਾ ਨੂੰ ਤਾਕਤ

Beijing News : ਬੀਜਿੰਗ ’ਚ ਹੋਈ ਦੁਨੀਆਂ ਦੀ ਪਹਿਲੀ ਰੋਬੋਟ ਹਾਫ ਮੈਰਾਥਨ 

Beijing News in Punjabi : ਚੀਨ ਨੇ ਸਨਿਚਰਵਾਰ  ਨੂੰ ਮਨੁੱਖੀ ਦੌੜਾਕਾਂ ਦੇ ਬਰਾਬਰ ਦੌੜਨ ਵਾਲੇ ਇਨਸਾਨਾਂ ਵਰਗੇ ਰੋਬੋਟਾਂ ਦੀ ਦੁਨੀਆਂ ਦੀ ਪਹਿਲੀ ਮੈਰਾਥਨ ਕਰਵਾਈ, ਜਿਸ ’ਚ ਰੋਬੋਟਿਕਸ ਦੇ ਖੇਤਰ ’ਚ ਅਮਰੀਕਾ ਨਾਲ ਬੀਜਿੰਗ ਦੀ ਡੂੰਘੀ ਦੁਸ਼ਮਣੀ ਦੇ ਵਿਚਕਾਰ ਏ.ਆਈ. ਤਕਨਾਲੋਜੀ ’ਚ ਹੋਈ ਤਰੱਕੀ ਦਾ ਪ੍ਰਦਰਸ਼ਨ ਕੀਤਾ ਗਿਆ।

ਚੋਟੀ ਦੀਆਂ ਯੂਨੀਵਰਸਿਟੀਆਂ ਅਤੇ ਫਰਮਾਂ ਵਲੋਂ ਬਣਾਏ 21 ਇਨਸਾਨਾਂ ਵਰਗੇ ਦਿਸਣ ਵਾਲੇ ਰੋਬੋਟ ਬੀਜਿੰਗ ਦੇ ਆਰਥਕ-ਤਕਨੀਕੀ ਵਿਕਾਸ ਖੇਤਰ ਵਿਚ ਅਪਣੇ ਹੈਨਡਰਾਂ ਨਾਲ 21 ਕਿਲੋਮੀਟਰ ਦੀ ਦੌੜ ਪੂਰੀ ਕਰਦੇ ਦਿਸੇ।

ਮਨੁੱਖਾਂ ਦੇ ਨਾਲ ਚੱਲ ਰਹੇ ਵੱਖ-ਵੱਖ ਆਕਾਰ ਅਤੇ ਪ੍ਰਕਾਰ ਦੇ ਰੋਬੋਟਾਂ ਨੇ ਇਕ ਅਨੋਖਾ ਨਜ਼ਾਰਾ ਪੇਸ਼ ਕੀਤਾ, ਜਿਨ੍ਹਾਂ ਨੂੰ ਫੁੱਟਪਾਥ ’ਤੇ  ਇਕੱਠੀ ਹੋਈ ਵੱਡੀ ਭੀੜ ਵੀ ਹੈਰਾਨੀ ਨਾਲ ਵੇਖ ਰਹੀ ਸੀ। ਰੋਬੋਟਾਂ ਨੂੰ ਕ੍ਰਮਵਾਰ ਇਕ ਮੀਟਰ ਤੋਂ ਵੱਧ ਦੇ ਅੰਤਰਾਲ ’ਤੇ ਦੌੜਾਇਆ ਗਿਆ, ਜੋ ਸਮਰਪਿਤ ਟਰੈਕਾਂ ’ਤੇ ਦੌੜ ਰਹੇ ਸਨ। ਟਰੈਕ ’ਤੇ ਫਾਰਮੂਲਾ 1 ਦੌੜ ਵਾਂਗ ਉਨ੍ਹਾਂ ਦੀ ਬੈਟਰੀ ਬਦਲਣ ਲਈ ਪਿਟ ਸ਼ਾਪਸ ਵੀ ਸਨ।

ਅੰਤ ’ਚ, ਪੁਰਸਕਾਰ ਨਾ ਸਿਰਫ ਗਤੀ ਲਈ ਵੰਡੇ ਗਏ ਬਲਕਿ ਬਿਹਤਰੀਨ ਸਹਿਣਸ਼ੀਲਤਾ, ਬਿਹਤਰੀਨ ਡਿਜ਼ਾਈਨ, ਅਤੇ ਸੱਭ ਤੋਂ ਨਵੀਨਤਾਕਾਰੀ ਸਰੂਪ ਵਰਗੀਆਂ ਸ਼੍ਰੇਣੀਆਂ ਲਈ ਵੀ ਦਿਤੇ ਗਏ, ਜਿਸ ’ਚ ਐਥਲੈਟਿਕ ਪ੍ਰਦਰਸ਼ਨ ਅਤੇ ਇੰਜੀਨੀਅਰਿੰਗ ਯੋਗਤਾ ਦੋਹਾਂ  ਨੂੰ ਧਿਆਨ ’ਚ ਰਖਿਆ ਗਿਆ।

ਸਰਕਾਰੀ ਸਮਾਚਾਰ ਏਜੰਸੀ ਸ਼ਿਨਹੂਆ ਨੇ ਇਸ ਨੂੰ ਦੁਨੀਆਂ ਦੀ ਪਹਿਲੀ ਅਜਿਹੀ ਦੌੜ ਦਸਿਆ  ਅਤੇ ਇਕ ਵੀਡੀਉ  ਫੁਟੇਜ ਵੀ ਜਾਰੀ ਕੀਤੀ, ਜਿਸ ਵਿਚ ਇਕ ਰੋਬੋਟ ਕਾਲੀ ਟੋਪੀ ਅਤੇ ਚਿੱਟੇ ਦਸਤਾਨੇ ਪਹਿਨ ਕੇ ਦੌੜਿਆ। 

ਹਾਲਾਂਕਿ, ਸੋਸ਼ਲ ਮੀਡੀਆ ’ਤੇ  ਪੋਸਟ ਕੀਤੀਆਂ ਗਈਆਂ ਵੀਡੀਉਜ਼ ਤੋਂ ਪਤਾ ਲਗਦਾ  ਹੈ ਕਿ ਦੌੜ ਸਮੱਸਿਆਵਾਂ ਤੋਂ ਮੁਕਤ ਨਹੀਂ ਸੀ, ਕਿਉਂਕਿ ਕੁੱਝ  ਰੋਬੋਟਾਂ ਨੂੰ ਸ਼ੁਰੂਆਤ ’ਚ ਤਕਨੀਕੀ ਖਰਾਬੀ ਦਾ ਸਾਹਮਣਾ ਕਰਨਾ ਪਿਆ ਅਤੇ ਉਹ ਹਾਦਸਾਗ੍ਰਸਤ ਵੀ ਹੋ ਗਏ। 

20 ਟੀਮਾਂ ਵਿਚੋਂ ਤਿਆਗੋਂਗ ਟੀਮ ਦੇ ਤਿਆਗੋਂਗ ਅਲਟਰਾ ਨੇ ਦੋ ਘੰਟੇ 40 ਮਿੰਟ ਦੇ ਸਮੇਂ ਨਾਲ ਦੌੜ ਜਿੱਤੀ, ਜੋ ਇਥੋਪੀਆ ਦੇ ਏਲੀਅਸ ਡੇਸਟਾ ਵਲੋਂ ਦੌੜ ਪੂਰਾ ਕਰਨ ਲਈ ਲਗਾਏ ਸਮੇਂ ਤੋਂ ਇਕ ਘੰਟੇ ਅਤੇ ਦੋ ਮਿੰਟ ਤੋਂ ਵੀ ਜ਼ਿਆਦਾ ਹੈ। 

ਚਾਈਨਾ ਇਲੈਕਟ੍ਰਾਨਿਕਸ ਸੋਸਾਇਟੀ ਦਾ ਅਨੁਮਾਨ ਹੈ ਕਿ ਚੀਨ ਦਾ ਹਿਊਮਨੋਇਡ ਰੋਬੋਟ ਬਾਜ਼ਾਰ 2030 ਤਕ  ਲਗਭਗ 870 ਅਰਬ ਯੁਆਨ (ਲਗਭਗ 119 ਅਰਬ ਡਾਲਰ) ਤਕ  ਪਹੁੰਚ ਸਕਦਾ ਹੈ। ਯਿਜ਼ੁਆਂਗ ਦੀ ਪ੍ਰਬੰਧਕੀ ਕਮੇਟੀ ਦੇ ਡਿਪਟੀ ਡਾਇਰੈਕਟਰ ਲਿਆਂਗ ਲਿਆਂਗ ਨੇ ਕਿਹਾ, ‘‘ਦੌੜ ਨੂੰ ਪੂਰਾ ਕਰਨਾ ਇਨ੍ਹਾਂ ਰੋਬੋਟਾਂ ਦਾ ਟੀਚਾ ਨਹੀਂ ਹੈ। ਇਹ ਉਦਯੋਗਿਕ ਵਿਕਾਸ ਅਤੇ ਅੰਤਰ-ਅਨੁਸ਼ਾਸਨੀ ਸਿੱਖਿਆ ਲਈ ਸ਼ੁਰੂਆਤੀ ਬਿੰਦੂ ਹੈ। ਅੱਜ ਉਨ੍ਹਾਂ ਦੇ ਛੋਟੇ ਕਦਮ ਕੱਲ੍ਹ ਮਨੁੱਖੀ ਤਕਨੀਕੀ ਤਰੱਕੀ ਲਈ ਵੱਡੀਆਂ ਛਾਲਾਂ ਬਣਨਗੇ।’’

ਬੀਜਿੰਗ ਮੈਰਾਥਨ ਐਸੋਸੀਏਸ਼ਨ ਦੇ ਡਾਇਰੈਕਟਰ ਝਾਓ ਫਿਊਮਿੰਗ ਨੇ ਕਿਹਾ ਕਿ ਟਰੈਕ ’ਤੇ  ਹਿਊਮਨੋਇਡ ਰੋਬੋਟ ਉਚਾਈ ਅਤੇ ਭਾਰ ਵਿਚ ਵੱਖਰੇ ਹਨ, ਇਸ ਲਈ ਉਨ੍ਹਾਂ ਦਾ ਉਦੇਸ਼ ਭਵਿੱਖ ਵਿਚ ਨਿਰਮਾਣ, ਸਿਹਤ ਸੰਭਾਲ ਅਤੇ ਸਿੱਖਿਆ ਸਮੇਤ ਨਿਰਧਾਰਤ ਖੇਤਰਾਂ ਵਿਚ ਤਾਇਨਾਤੀ ਕਰਨਾ ਹੈ। ਝਾਓ ਨੇ ਕਿਹਾ, ‘‘ਰੋਬੋਟਾਂ ਨੇ ਅਸਲ ’ਚ ਦੌੜ ਨੂੰ ਮਸ਼ਹੂਰ ਕੀਤਾ। ਮੈਰਾਥਨ ’ਚ ਨਵੀਆਂ ਧਾਰਨਾਵਾਂ ਨੂੰ ਏਕੀਕ੍ਰਿਤ ਕਰਨ ਲਈ ਹੋਰ ਸ਼ਹਿਰ ਅਜਿਹੇ ਤਜਰਬੇ ਤੋਂ ਸਿੱਖ ਸਕਦੇ ਹਨ। ਹਾਲਾਂਕਿ, ਰੋਬੋਟ ਜ਼ਰੂਰੀ ਤੌਰ ’ਤੇ  ਦੌੜਾਕਾਂ ਵਜੋਂ ਹਿੱਸਾ ਨਹੀਂ ਲੈ ਸਕਦੇ। ਉਹ ਸੁਰੱਖਿਆ ਜਾਂਚ ਜਾਂ ਹੋਰ ਆਪਰੇਸ਼ਨ ਕਾਰਜਾਂ ’ਚ ਵੀ ਮਦਦ ਕਰ ਸਕਦੇ ਹਨ।’’

ਚੀਨ ਦੀ ਰੋਬੋਟ ਦੌੜ ਨੂੰ ਨਵੀਂ ਉੱਭਰ ਰਹੀਆਂ ਤਕਨਾਲੋਜੀਆਂ ਵਿਚ ਅਮਰੀਕਾ ਨਾਲ ਤੇਜ਼ ਦੌੜ ਦੇ ਵਿਚਕਾਰ ਏ.ਆਈ. ਟੂਲਜ਼ ਵਿਚ ਅਪਣੀ ਪ੍ਰਗਤੀ ਨੂੰ ਪ੍ਰਦਰਸ਼ਿਤ ਕਰਨ ਦੀ ਕੋਸ਼ਿਸ਼ ਵਜੋਂ ਵੇਖਿਆ  ਗਿਆ ਸੀ।

(For more news apart from After Deep Sea, China shows strength to America through robots News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement