
2016 ਦੇ ਮੁਕਾਬਲੇ 2017 ਵਿਚ ਸੜਕ ਹਾਦਸਿਆਂ ਵਿਚ 3.3 ਫ਼ੀਸਦੀ ਦਾ ਇਜ਼ਾਫ਼ਾ ਦਰਜ ਕੀਤਾ ਗਿਆ
ਐਡਮੰਟਨ: 2016 ਦੇ ਮੁਕਾਬਲੇ 2017 ਵਿਚ ਐਡਮੰਟਨ ਵਿਖੇ ਸੜਕ ਹਾਦਸਿਆਂ ਦੀ ਅਤੇ ਇਨ੍ਹਾਂ ਹਾਦਸਿਆਂ ਵਿਚ ਮਰਨ ਵਾਲਿਆਂ ਦੀ ਗਿਣਤੀ ਵਿਚ ਇਜ਼ਾਫ਼ਾ ਦਰਜ ਕੀਤਾ ਗਿਆ ਹੈ ਜਿਸ ਸੜਕ ਤੇ ਜਾਂਦੇ ਰਾਹਗੀਰ, ਸਾਈਕਲ ਜਾਂ ਮੋਟਰ ਸਾਈਕਲ ਸਵਾਰ ਆਦਿ ਸ਼ਾਮਲ ਹਨ। ਸ਼ੁਕਰਵਾਰ ਨੂੰ ਐਡਮੰਟਨ ਸ਼ਹਿਰ ਵਲੋਂ ਪ੍ਰਕਾਸ਼ਿਤ ਮੋਟਰ ਵੀਹਕਲ ਕੋਲੀਯਨ 2017 ਵਿਚ ਦੱਸਿਆ ਗਿਆ ਕਿ 2016 ਦੇ ਮੁਕਾਬਲੇ 2017 ਵਿਚ ਸੜਕ ਹਾਦਸਿਆਂ ਵਿਚ 3.3 ਫ਼ੀਸਦੀ ਦਾ ਇਜ਼ਾਫ਼ਾ ਦਰਜ ਕੀਤਾ ਗਿਆ ਹੈ। ਜਿਥੇ 2016 ਵਿਚ 23,139 ਹਾਦਸੇ ਦਰਜ ਕੀਤੇ ਗਏ ਓਥੇ ਹੀ 2017 ਵਿਚ ਇਹ ਵਧਕੇ 23,906 ਹੋ ਗਏ। ਹਾਦਸਿਆਂ ਦੌਰਾਨ ਜ਼ਖਮੀਆਂ ਦੀ ਗਿਣਤੀ ਵਿਚ ਵੀ ਇਜ਼ਾਫ਼ਾ ਦਰਜ ਕੀਤਾ ਗਿਆ ਹੈ ਜੋ ਕਿ ਸਾਲ 2016 ਦੇ 2,656 ਤੋਂ ਵਧਕੇ 2,710 ਹੋ ਗਏ ਹਨ ਅਤੇ ਹਾਦਸਿਆਂ ਦੌਰਾਨ ਮਾਰੇ ਗਏ ਲੋਕਾਂ ਦੀ ਗਿਣਤੀ 27 ਹੋ ਗਈ ਜੋ ਕਿ 2016 ਵਿਚ 22 ਸੀ।