
ਟੱਕਰ ਵਿਚ ਇਕ ਪੰਜਾਬ ਦੇ ਨੌਜਵਾਨ ਦੀ ਮੌਤ ਹੋ ਗਈ ਅਤੇ ਤਿੰਨ ਦੇ ਜ਼ਖਮੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ
ਬੀਤੇ ਦਿਨ ਸਵੇਰੇ ਸਾਢੇ ਤਿੰਨ ਵਜੇ ਅਮਰੀਕਾ ਦੇ ਕੈਲੇਫੋਰਨੀਆ ਵਿਚ ਹਾਈਵੇ 'ਤੇ ਦੋ ਟਰਾਲੇ ਆਹਮਣੇ ਸਾਹਮਣੇ ਤੋਂ ਬੁਰੀ ਤਰਾਂ ਟਕਰਾ ਗਏ। ਇਸ ਟੱਕਰ ਵਿਚ ਇਕ ਪੰਜਾਬ ਦੇ ਨੌਜਵਾਨ ਦੀ ਮੌਤ ਹੋ ਗਈ ਅਤੇ ਤਿੰਨ ਦੇ ਜ਼ਖਮੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜ਼ਖਮੀ ਹੋਇਆਂ ਵਿਚ ਇੱਕ ਪੰਜਾਬੀ ਨੌਜਵਾਨ ਸ਼ਾਮਲ ਹੈ।
Amanpreet Singhਮ੍ਰਿਤਕ ਨੌਜਵਾਨ ਦੀ ਪਛਾਣ ਅਮਨਪ੍ਰੀਤ ਸਿੰਘ ਪੁੱਤਰ ਪਰਮਜੀਤ ਸਿੰਘ ਪੰਜਾਬ ਦੇ ਹਲਕਾ ਭੁਲੱਥ ਵਿਚ ਪੈਂਦੇ ਪਿੰਡ ਨੰਗਲ ਲੁਬਾਣਾ ਵੱਜੋਂ ਹੋਈ ਹੈ ਜਾਣਕਾਰੀ ਮੁਤਾਬਕ ਅਮਨਪ੍ਰੀਤ ਦੀ ਉਮਰ 25 ਸਾਲ ਦੱਸੀ ਜਾ ਰਹੀ ਹੈ। ਇਸ ਦਰਦਨਾਕ ਹਾਦਸੇ ਵਿਚ ਅਮਨਪ੍ਰੀਤ ਦੀ ਮੌਕੇ 'ਤੇ ਮੌਤ ਹੋ ਗਈ। ਅਮਨਪ੍ਰੀਤ ਦੀ ਮੌਤ ਦੀ ਪੁਸ਼ਟੀ ਕੈਲੇਫੋਰਨੀਆ ਹਾਈਵੇ ਪੁਲਸ ਅਥਾਰਟੀ ਵਲੋਂ ਕੀਤੀ ਗਈ ਹੈ।
Accidentਇਸ ਹਾਦਸੇ ਸਬੰਧੀ ਡੂੰਘੇ ਦੁਖ ਦਾ ਪ੍ਰਗਟਾਵਾ ਕਰਦਿਆਂ ਅਮਨਪ੍ਰੀਤ ਸਿੰਘ ਦੇ ਪਿਤਾ ਪਰਮਜੀਤ ਸਿੰਘ ਨੇ ਦਸਿਆ ਕਿ ਉਹ ਖੇਤੀਬਾੜੀ ਕਰਦੇ ਹਨ ਅਤੇ ਉਨ੍ਹਾਂ ਆਪਣੀ ਜ਼ਮੀਨ ਵੇਚ ਕੇ 4 ਸਾਲ ਪਹਿਲਾਂ ਆਪਣੇ ਬੇਟੇ ਅਮਨਪ੍ਰੀਤ ਨੂੰ ਅਮਰੀਕਾ ਭੇਜਿਆ ਸੀ। ਅਮਨਪ੍ਰੀਤ ਦੇ ਪਿਤਾ ਨੇ ਦਸਿਆ ਅਮਨਪ੍ਰੀਤ ਪਹਿਲਾਂ ਤਾਂ ਇੰਡੀਆਨਾ ਵਿਚ ਰਹਿੰਦਾ ਸੀ ਤੇ ਹੁਣ ਕੈਲੇਫੋਰਨੀਆ ਆ ਰਹਿਣ ਲਗ ਪੀ ਸੀ। ਅਮਨਪ੍ਰੀਤ ਨੂੰ ਹੁਣ ਅਮਰੀਕਾ ਵਿਚ ਵਰਕ ਪਰਮਿਟ ਵੀ ਮਿਲ ਗਿਆ ਸੀ। ਅਮਨਪ੍ਰੀਤ ਦੇ ਪਿਤਾ ਨੇ ਭਰਵੇਂ ਮਨ ਨਾਲ ਕਿਹਾ "ਵੀਰਵਾਰ ਸਵੇਰੇ ਹਾਈਵੇ 'ਤੇ ਦੋ ਟਰਾਲਿਆਂ ਦੀ ਟੱਕਰ ਵਿਚ ਮੇਰੇ ਪੁੱਤਰ ਦੀ ਮੌਤ ਹੋ ਗਈ"।
Accidentਉਨ੍ਹਾਂ ਦਸਿਆਂ ਕਿ ਇਸ ਘਟਨਾ ਦੌਰਾਨ ਅਮਨਪ੍ਰੀਤ ਦੇ ਨਾਲ ਦਸੂਹਾ ਇਲਾਕੇ ਦਾ ਇਕ ਹੋਰ ਨੌਜਵਾਨ ਸੀ। ਦਸੂਹਾ ਇਲਾਕੇ ਦਾ ਨੌਜਵਾਨ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਅਮਨਪ੍ਰੀਤ ਦੇ ਮਾਂ ਪਿਓ ਨੇ ਉਸਨੂੰ ਬਹੁਤ ਤਕਲੀਫ਼ਾਂ ਉਠਾ ਕਿ ਅਮਰੀਕਾ ਆਪਣਾ ਭਵਿੱਖ ਬਣਾਉਣ ਲਈ ਭੇਜਿਆ ਸੀ ਪਰ ਕੀ ਪਤਾ ਸੀ ਕਿ ਉਨ੍ਹਾਂ ਦੀਆਂ ਅੱਖਾਂ ਦਾ ਤਾਰਾ ਹੁਣ ਉਨ੍ਹਾਂ ਕੋਲ ਕਦੇ ਮੁੜ ਨਹੀਂ ਪਰਤੇਗਾ।