
ਪੂਰੀ ਦੁਨੀਆਂ ਵਿਚ ਹਾਹਾਕਾਰ ਮਚਾਉਂਣ ਵਾਲੇ ਕਰੋਨਾ ਵਾਇਰਸ ਨਾਲ ਸਭ ਤੋਂ ਵੱਧ ਅਮਰੀਕਾ ਦੇਸ਼ ਪ੍ਰਭਾਵਿਤ ਹੋ ਰਿਹਾ ਹੈ।
ਪੂਰੀ ਦੁਨੀਆਂ ਵਿਚ ਹਾਹਾਕਾਰ ਮਚਾਉਂਣ ਵਾਲੇ ਕਰੋਨਾ ਵਾਇਰਸ ਨਾਲ ਸਭ ਤੋਂ ਵੱਧ ਅਮਰੀਕਾ ਦੇਸ਼ ਪ੍ਰਭਾਵਿਤ ਹੋ ਰਿਹਾ ਹੈ। ਜਿੱਥੇ ਪਿੱਛਲੇ 24 ਘੰਟੇ ਦੇ ਵਿਚ-ਵਿਚ 779 ਲੋਕਾਂ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਇੱਥੇ ਮੌਤਾਂ ਦਾ ਕੁੱਲ ਅੰਕੜਾ 90,338 ਤੱਕ ਪਹੁੰਚ ਚੁੱਕਾ ਹੈ। ਦੁਨੀਆਂ ਵਿਚ ਹਾਲੇ ਤੱਕ ਹੋਰ ਕਿਸੇ ਦੇਸ਼ ਵਿਚ ਕਰੋਨਾ ਵਾਇਰਸ ਨਾਲ ਇੰਨੀ ਵੱਡੀ ਸੰਖਿਆ ਵਿਚ ਮੌਤਾਂ ਨਹੀਂ ਹੋਇਆ। ਇਸ ਦੇ ਨਾਲ ਹੀ ਅਮਰੀਕਾ ਵਿਚ ਹੁਣ ਤੱਕ 15 ਲੱਖ ਤੋਂ ਵਧੇਰੇ ਲੋਕ ਇਸ ਮਹਾਂਮਾਰੀ ਦੇ ਪ੍ਰਭਾਵ ਹੇਠ ਆ ਚੁੱਕੇ ਹਨ, ਜੋ ਕੇ ਤੇਜ਼ੀ ਨਾਲ ਵੱਧ ਰਹੀ ਹੈ,
Photo
ਜੇਕਰ ਟੈਸਟਿੰਗ ਦੀ ਗੱਲ ਕਰੀਏ ਤਾਂ ਹੁਣ ਤੱਕ ਇੱਥੇ ਇਕ ਕਰੋੜ 10 ਲੱਖ ਤੋਂ ਵਧੇਰੇ ਕਰੋਨਾ ਟੈਸਟ ਹੋ ਚੁੱਕੇ ਹਨ। ਅਮਰੀਕਾ ਵਿਚ ਇਕ ਪਾਸੇ ਕਰੋਨਾ ਵਾਇਰਸ ਇੰਨੀ ਬੁਰੀ ਤਰ੍ਹਾਂ ਕਹਿਰ ਢਾਹ ਰਿਹਾ ਹੈ ਉੱਥੇ ਹੀ ਡੋਨਲ ਟਰੰਪ ਤੇਜ਼ੀ ਅਮਰੀਕਾ ਨੂੰ ਖੋਲ੍ਹਣ ਦੇ ਯਤਨ ਵਿਚ ਲੱਗਿਆ ਹੋਇਆ ਹੈ। ਸੋਮਵਾਰ ਨੂੰ ਵੀ ਟਰੰਪ ਨੇ ਕਈ ਟਵੀਟ ਕੀਤੇ ਜਿਸ ਵਿਚ ਉਸ ਨੇ ਦੇਸ਼ ਨੂੰ ਖੋਲ੍ਹਣ ਦੀ ਗੱਲ ਕਹੀ ਅਤੇ ਵਿਰੋਧੀਆਂ ਤੇ ਦੋਸ਼ ਲਗਾਇਆ ਕਿ ਉਹ ਦੇਸ਼ ਨੂੰ ਖੋਲ੍ਹਣ ਨੂੰ ਰੋਕ ਰਹੇ ਹਨ।
Coronavirus
ਇਸ ਤੋਂ ਇਲਾਵਾ ਟਰੰਪ ਨੇ ਇਕ ਪ੍ਰੈੱਸ ਕਾਨਫਰੰਸ ਵਿਚ ਵੀ ਕਿਹਾ ਕਿ ਅਮਰੀਕਾ ਦੁਬਾਰਾ ਖੁੱਲ੍ਹਣ ਲਈ ਪੂਰੀ ਤਰ੍ਹਾਂ ਤਿਆਰ ਹੈ। ਡੋਨਾਲਡ ਟਰੰਪ ਨੇ ਇਕ ਵਾਰ ਫਿਰ ਹਾਈਡ੍ਰੋਸੀਕਲੋਰੋਕਿਨ ਦਵਾਈ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਲੋਕਾਂ ਦੀ ਤਾਕਤ ਵਧਾਉਣ ਵਿਚ ਸਹਾਇਤਾ ਕਰ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਇੱਥੇ ਫਰੰਟਲਾਈਨ 'ਤੇ ਲੜਨ ਵਾਲੇ ਇਸ ਦਵਾਈ ਦੀ ਵਰਤੋਂ ਕਰ ਰਹੇ ਹਨ,
Covid 19
ਪਿਛਲੇ ਹਫਤੇ ਤੋਂ ਮੈਂ ਵੀ ਇਹ ਦਵਾਈ ਲੈ ਰਿਹਾ ਹਾਂ, ਅਤੇ ਮੈਂ ਇਸਨੂੰ ਸਿਰਫ ਡਾਕਟਰਾਂ ਦੀ ਸਲਾਹ ਤੋਂ ਬਾਅਦ ਲੈ ਰਿਹਾ ਹਾਂ। ਮੈਂ ਹਰ ਰੋਜ਼ ਇੱਕ ਗੋਲੀ ਲੈਂਦਾ ਹਾਂ। ਜ਼ਿਕਰਯੋਗ ਹੈ ਕਿ ਹਾਇਡਰੋਕਸਾਈਕਲੋਰੋਕਿਨ ਮਲੇਰੀਆ ਲਈ ਵਰਤੀ ਜਾਂਦੀ ਇੱਕ ਦਵਾਈ ਹੈ, ਜੋ ਕਿ ਭਾਰਤ ਵਿੱਚ ਸਭ ਤੋਂ ਵੱਧ ਪੈਦਾ ਹੁੰਦੀ ਹੈ। ਇਹ ਦਵਾਈਆਂ ਭਾਰਤ ਤੋਂ ਵੱਡੀ ਗਿਣਤੀ ਵਿਚ ਅਮਰੀਕਾ ਨੂੰ ਭੇਜੀਆਂ ਗਈਆਂ ਸਨ, ਜਿਨ੍ਹਾਂ ਦੀ ਅਮਰੀਕਾ ਦੁਆਰਾ ਪ੍ਰਸ਼ੰਸਾ ਵੀ ਕੀਤੀ ਗਈ ਸੀ।
Pm narendra modi and donald trump
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।