Racism in US: ਮਨੁੱਖੀ ਅਧਿਕਾਰਾਂ ਦੇ ਘਾਣ ਬਾਰੇ ਵਿਸਥਾਰ ਰਿਪੋਰਟ ਜਾਰੀ, ਨਸਲਵਾਦ ਅਤੇ ਅਸਮਾਨਤਾ ਦੇ ਮਾਮਲੇ ’ਚ ਸਿਖਰ 'ਤੇ ਹੈ ਅਮਰੀਕਾ
Published : May 19, 2022, 1:39 pm IST
Updated : May 19, 2022, 1:41 pm IST
SHARE ARTICLE
CDPHR report on Racism in US
CDPHR report on Racism in US

ਸੀਡੀਪੀਐਚਆਰ ਦੀ ਰਿਪੋਰਟ ਅਨੁਸਾਰ ਅਮਰੀਕੀ ਸੰਵਿਧਾਨ ਦੇ ਚੌਥੇ ਅਨੁਛੇਦ ਦੀ ਤੀਜੀ ਧਾਰਾ ਵਿਅਕਤੀ ਨੂੰ ਆਪਣਾ ਗ਼ੁਲਾਮ ਰੱਖਣ ਦਾ ਅਧਿਕਾਰ ਦਿੰਦੀ ਹੈ

 

ਵਾਸ਼ਿੰਗਟਨ: ਮਨੁੱਖੀ ਅਧਿਕਾਰਾਂ ਲਈ ਕੰਮ ਕਰਨ ਵਾਲੀ ਭਾਰਤੀ ਸੰਸਥਾ ਸੈਂਟਰ ਫਾਰ ਡੈਮੋਕਰੇਸੀ ਪਲੂਰਾਲਿਜ਼ਮ ਐਂਡ ਹਿਊਮਨ ਰਾਈਟਸ (CDPHR) ਨੇ ਅਮਰੀਕਾ ਵਿਚ ਮਨੁੱਖੀ ਅਧਿਕਾਰਾਂ ਦੇ ਘਾਣ ਬਾਰੇ ਇਕ ਵਿਸਤ੍ਰਿਤ ਰਿਪੋਰਟ ਜਾਰੀ ਕੀਤੀ ਹੈ। ਸੀਡੀਪੀਐਚਆਰ ਨੇ ਆਪਣੀ ਰਿਪੋਰਟ ਵਿਚ ਦੱਸਿਆ ਕਿ ਅਮਰੀਕਾ ਦਾ ਸੰਵਿਧਾਨ ਅਜੇ ਵੀ ਗੁਲਾਮੀ ਦੇ ਸਮਰਥਨ ਵਿਚ ਖੜ੍ਹਾ ਹੈ ਅਤੇ ਗੁਲਾਮੀ ਦੇ ਸਮਰਥਨ ਵਿਚ ਬਣੇ ਸੰਵਿਧਾਨ ਦੇ ਭਾਗਾਂ ਨੂੰ ਅੱਜ ਤੱਕ ਨਾ ਤਾਂ ਹਟਾਇਆ ਗਿਆ ਅਤੇ ਨਾ ਹੀ ਬਦਲਿਆ ਗਿਆ ਹੈ। ਸੀਡੀਪੀਐਚਆਰ ਦੀ ਰਿਪੋਰਟ ਅਨੁਸਾਰ ਅਮਰੀਕੀ ਸੰਵਿਧਾਨ ਦੇ ਚੌਥੇ ਅਨੁਛੇਦ ਦੀ ਤੀਜੀ ਧਾਰਾ ਵਿਅਕਤੀ ਨੂੰ ਆਪਣਾ ਗ਼ੁਲਾਮ ਰੱਖਣ ਦਾ ਅਧਿਕਾਰ ਦਿੰਦੀ ਹੈ ਅਤੇ ਗੁਲਾਮ ਦੇ ਭੱਜਣ ’ਤੇ ਸਖ਼ਤ ਸਜ਼ਾ ਦੀ ਵਿਵਸਥਾ ਹੈ।

AMERICAAMERICA

ਸੀਡੀਪੀਐਚਆਰ ਦੀ ਰਿਪੋਰਟ ਅਨੁਸਾਰ ਅਮਰੀਕਾ ਦੇ ਕੈਲੀਫੋਰਨੀਆ ਅਤੇ ਨਿਊਯਾਰਕ ਸੂਬਿਆਂ ਦੇ ਸੰਵਿਧਾਨਾਂ ਵਿਚ ਅਜਿਹੀਆਂ ਵਿਵਸਥਾਵਾਂ ਹਨ ਜੋ ਅਮਰੀਕਾ ਦੇ ਮੂਲ ਨਿਵਾਸੀਆਂ ਯਾਨੀ ਰੈੱਡ ਇੰਡੀਅਨਾਂ ਨੂੰ ਰਹਿਣ ਲਈ ਨਹੀਂ ਦਿੰਦੀਆਂ। ਅਮਰੀਕਾ ਆਪਣੇ ਆਪ ਨੂੰ ਦੁਨੀਆ ਦਾ ਸਭ ਤੋਂ ਪੁਰਾਣਾ ਲੋਕਤੰਤਰ ਹੋਣ ਦਾ ਦਾਅਵਾ ਕਰਦਾ ਹੈ ਪਰ ਸੀਡੀਪੀਐਚਆਰ ਦੀ ਰਿਪੋਰਟ ਅਨੁਸਾਰ ਅਮਰੀਕੀ ਕਾਨੂੰਨ ਅਤੇ ਉਥੋਂ ਦੀਆਂ ਅਦਾਲਤਾਂ ਜੋ ਨਿਆਂ ਦੇਣ ਲਈ ਜ਼ਿੰਮੇਵਾਰ ਹਨ, ਖੁਦ ਨਸਲਵਾਦ ਦਾ ਗੜ੍ਹ ਹਨ।

ਸੀਡੀਪੀਐਚਆਰ ਅਨੁਸਾਰ ਅਮਰੀਕਾ ਵਿਚ ਸਾਲ 1994 ਵਿਚ ਇਕ ਕਾਨੂੰਨ ਬਣਾਇਆ ਗਿਆ ਸੀ, ਜਿਸ ਕਾਰਨ ਅਮਰੀਕਾ ਵਿਚ ਇਕ ਹੀ ਕਿਸਮ ਦਾ ਅਪਰਾਧ ਕਰਨ ਲਈ ਕਾਲੇ ਲੋਕਾਂ ਨੂੰ ਗੋਰਿਆਂ ਨਾਲੋਂ ਵਧੇਰੇ ਸਖ਼ਤ ਸਜ਼ਾ ਦਿੱਤੀ ਜਾਂਦੀ ਹੈ। ਇਸ ਦੇ ਨਾਲ ਹੀ ਅਮਰੀਕਾ ਦੀਆਂ ਅਦਾਲਤਾਂ ਨਸਲਵਾਦ ਦਾ ਏਨਾ ਵੱਡਾ ਅੱਡਾ ਹਨ ਕਿ ਬਹੁਤੇ ਗੋਰੇ ਵੱਡੇ ਅਹੁਦਿਆਂ 'ਤੇ ਬਿਰਾਜਮਾਨ ਹਨ ਅਤੇ ਕਾਲੇ ਲੋਕਾਂ ਨੂੰ ਕਲਰਕ ਵਜੋਂ ਵੀ ਨੌਕਰੀਆਂ ਲੱਭਣੀਆਂ ਮੁਸ਼ਕਲ ਹੋ ਜਾਂਦੀਆਂ ਹਨ।

ਰਿਪੋਰਟ ਮੁਤਾਬਕ ਅਮਰੀਕਾ ਪੂਰੀ ਦੁਨੀਆ ਨੂੰ ਭੇਦਭਾਵ ਨਾ ਕਰਨ ਦੀ ਸਲਾਹ ਦਿੰਦਾ ਹੈ ਪਰ ਮੀਡੀਆ ਅਦਾਰਿਆਂ ਤੋਂ ਲੈ ਕੇ ਵਿੱਦਿਅਕ ਅਦਾਰਿਆਂ ਵਿਚ ਪੜ੍ਹੇ-ਲਿਖੇ ਹੋਣ ਦੇ ਬਾਵਜੂਦ ਕਾਲੇ ਲੋਕਾਂ ਦੀ ਭਾਗੀਦਾਰੀ ਨਾ-ਮਾਤਰ ਹੈ ਅਤੇ ਇਹਨਾਂ ਥਾਵਾਂ 'ਤੇ ਸਿਰਫ਼ ਉਹਨਾਂ ਕਾਲਿਆਂ ਨੂੰ ਹੀ ਨੌਕਰੀ ਮਿਲਦੀ ਹੈ ਜੋ ਗੋਰਿਆਂ ਦੇ ਏਜੰਡੇ ਨੂੰ ਅੱਗੇ ਵਧਾਉਂਦੇ ਹਨ। ਇਹੀ ਹਾਲ ਅਮਰੀਕਾ ਦੀਆਂ ਚਰਚਾਂ ਦਾ ਹੈ, ਜੇਕਰ ਚਰਚ ਦਾ ਪਾਦਰੀ ਕਾਲਾ ਹੋਵੇ ਤਾਂ ਵੀ ਚਰਚ ਚਲਾਉਣ ਵਾਲਾ ਗੋਰਾ ਹੀ ਹੋਵੇਗਾ। ਸੀਡੀਪੀਐਚਆਰ ਨੇ ਆਪਣੀ ਰਿਪੋਰਟ ਵਿਚ ਇਹ ਵੀ ਦੱਸਿਆ ਹੈ ਕਿ ਅਮਰੀਕਾ ਵਿਚ ਕਾਲੇ ਲੋਕਾਂ ਦੀ ਆਬਾਦੀ ਨੂੰ ਘਟਾਉਣ ਲਈ ਮੁਹਿੰਮ ਚਲਾਈ ਜਾ ਰਹੀ ਹੈ। ਰਿਪੋਰਟ ਮੁਤਾਬਕ ਅਮਰੀਕਾ ਵਿਚ ਪਲੈਨਡ ਪੇਰੈਂਟਹੁੱਡ ਨਾਂ ਦੀ ਇਕ ਐਨਜੀਓ, ਜਿਸ ਨੂੰ ਗੋਰਿਆਂ ਦੁਆਰਾ ਕੰਟਰੋਲ ਕੀਤਾ ਜਾਂਦਾ ਹੈ, ਕਾਲੇ ਲੋਕਾਂ ਦੀ ਆਬਾਦੀ ਨੂੰ ਘਟਾਉਣ ਦੇ ਉਦੇਸ਼ ਨਾਲ, ਉੱਥੇ ਕਾਲਿਆਂ ਨੂੰ ਲਾਲਚ ਦੇ ਕੇ ਉਹਨਾਂ ਦਾ ਗਰਭਪਾਤ ਕਰਵਾ ਰਿਹਾ ਹੈ ਤਾਂ ਜੋ ਅਮਰੀਕਾ ਵਿਚ ਕਾਲੇ ਲੋਕਾਂ ਦੀ ਆਬਾਦੀ ਨੂੰ ਹੋਰ ਘਟਾਇਆ ਜਾ ਸਕੇ।

ਸੀਡੀਪੀਐਚਆਰ ਅਨੁਸਾਰ ਦੁਨੀਆਂ ਨੂੰ ਧਾਰਮਿਕ ਆਜ਼ਾਦੀ ਦਾ ਗਿਆਨ ਦੇਣ ਵਾਲਾ ਅਮਰੀਕਾ ਖ਼ੁਦ ਧਾਰਮਿਕ ਆਜ਼ਾਦੀ ਦੀ ਉਲੰਘਣਾ ਕਰਦਾ ਹੈ ਅਤੇ ਇਸ ਦੇ ਜ਼ੋਨਿੰਗ ਕਾਨੂੰਨ ਹਿੰਦੂਆਂ ਅਤੇ ਬੋਧੀਆਂ ਨੂੰ ਧਾਰਮਿਕ ਸਥਾਨ ਬਣਾਉਣ ਤੋਂ ਰੋਕਦੇ ਹਨ। ਇਸ ਦੇ ਉਲਟ ਅਮਰੀਕਾ ਦੇ ਕੈਲੀਫੋਰਨੀਆ ਵਿਚ 7ਵੀਂ ਅਤੇ 8ਵੀਂ ਜਮਾਤ ਦੇ ਬੱਚਿਆਂ ਨੂੰ ਇਤਿਹਾਸ ਦੇ ਹਿੱਸੇ ਵਜੋਂ ਬਾਈਬਲ ਦੇ ਚਮਤਕਾਰ ਪੜ੍ਹਾਏ ਜਾਂਦੇ ਹਨ। CDPHR ਅਨੁਸਾਰ ਅਮਰੀਕਾ ਵਿਚ ਮੂਲ ਰੈੱਡ ਇੰਡੀਅਨਸ ਨੂੰ ਇਸ ਤਰੀਕੇ ਨਾਲ ਜ਼ੁਲਮ ਕੀਤਾ ਜਾਂਦਾ ਹੈ ਅਤੇ ਗਰੀਬੀ ਵਿਚ ਰੱਖਿਆ ਜਾਂਦਾ ਹੈ ਕਿ 68% ਰੈੱਡ ਇੰਡੀਅਨਸ ਦੀ ਸਾਲਾਨਾ ਆਮਦਨ ਅਮਰੀਕਾ ਦੀ ਔਸਤ ਆਮਦਨ ਤੋਂ  ਘੱਟ ਹੈ ਅਤੇ 20% ਰੈੱਡ ਇੰਡੀਅਨਸ ਦੀ ਸਾਲਾਨਾ ਆਮਦਨ ਸਿਰਫ 5 ਹਜ਼ਾਰ ਡਾਲਰ ਹੈ।

AmericaAmerica

ਸੀਡੀਪੀਐਚਆਰ ਨੇ ਆਪਣੀ ਰਿਪੋਰਟ ਵਿਚ ਅਮਰੀਕਾ ਵਿਚ ਔਰਤਾਂ ਦੀ ਸੁਰੱਖਿਆ ਉੱਤੇ ਵੀ ਸਵਾਲ ਚੁੱਕੇ ਹਨ ਅਤੇ ਸੀਡੀਪੀਐਚਆਰ ਦੇ ਅਨੁਸਾਰ 5 ਵਿਚੋਂ 1 ਅਮਰੀਕੀ ਔਰਤ ਨਾਲ ਬਲਾਤਕਾਰ ਜਾਂ ਬਲਾਤਕਾਰ ਦੀ ਕੋਸ਼ਿਸ਼ ਕੀਤੀ ਗਈ ਹੈ। ਜਦਕਿ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੀ ਗੱਲ ਕਰੀਏ ਤਾਂ ਸਾਲ 2014 ਤੱਕ ਅਮਰੀਕਾ ਵਿਚ 4 ਕਰੋੜ ਤੋਂ ਵੱਧ ਬੱਚੇ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਏ ਸਨ। CDPHR ਨੇ ਅਮਰੀਕਾ 'ਚ ਬਲਾਤਕਾਰ ਦੇ ਮਾਮਲਿਆਂ 'ਤੇ ਸਵਾਲ ਚੁੱਕਦੇ ਹੋਏ ਆਪਣੀ ਰਿਪੋਰਟ 'ਚ ਕਿਹਾ ਹੈ ਕਿ ਅਮਰੀਕਾ 'ਚ ਬਲਾਤਕਾਰ ਦੀਆਂ ਸ਼ਿਕਾਰ ਔਰਤਾਂ 'ਚੋਂ ਅੱਧੀਆਂ ਦਾ ਬਲਾਤਕਾਰ ਉਹਨਾਂ ਦੇ ਸਾਥੀ ਜਾਂ ਜਾਣਕਾਰ ਨੇ ਕੀਤਾ ਹੈ।ਅਮਰੀਕਾ ਦੇ ਲੋਕਤੰਤਰ ਅਤੇ ਚੋਣ ਪ੍ਰਣਾਲੀ 'ਤੇ ਸਵਾਲ ਉਠਾਉਂਦੇ ਹੋਏ ਸੀਡੀਪੀਐਚਆਰ ਨੇ ਕਿਹਾ ਕਿ ਅੱਜ ਵੀ ਅਮਰੀਕਾ 'ਚ ਬਹੁਤ ਸਾਰੇ ਕਾਲੇ ਲੋਕਾਂ ਦੇ ਵੋਟਰ ਆਈਡੀ ਕਾਰਡ ਨਹੀਂ ਬਣੇ ਹਨ। ਕਈ ਮੌਕਿਆਂ 'ਤੇ ਤਾਂ ਕਾਲਿਆਂ ਦੀਆਂ ਵੋਟਾਂ ਵੀ ਨਹੀਂ ਗਿਣੀਆਂ ਗਈਆਂ ਤਾਂ ਜੋ ਗੋਰਿਆਂ ਨੂੰ ਜਿੱਤਣ ਦੀ ਇੱਛਾ ਰੱਖਣ ਵਾਲੇ ਲੋਕ ਹੀ ਜਿੱਤ ਸਕਣ। ਸਾਲ 2000 ਵਿਚ ਅਮਰੀਕਾ ਵਿਚ ਵੋਟਿੰਗ ਧੋਖਾਧੜੀ ਦੇ 1300 ਮਾਮਲੇ ਸਾਹਮਣੇ ਆਏ ਸਨ, ਜਿਨ੍ਹਾਂ ਵਿਚ ਕਾਲੇ ਬਹੁਗਿਣਤੀ ਵਾਲੇ ਪੋਲਿੰਗ ਸਟੇਸ਼ਨ ਤੋਂ ਵੋਟਾਂ ਵਾਲਾ ਬੈਲਟ ਬਾਕਸ ਗਾਇਬ ਹੋ ਗਿਆ ਸੀ। ਸੀਡੀਪੀਐਚਆਰ ਦੇ ਅਨੁਸਾਰ ਅਮਰੀਕਾ ਦਾ ਲੋਕਤੰਤਰ ਅਜਿਹਾ ਹੈ ਕਿ ਇੱਥੇ ਸਿਰਫ ਦੋ ਪਾਰਟੀਆਂ ਹਨ, ਡੈਮੋਕਰੇਟਸ ਅਤੇ ਰਿਪਬਲਿਕਨ। ਤੀਜੀ ਵਿਚਾਰਧਾਰਾ ਰੱਖਣ ਵਾਲਿਆਂ ਨੂੰ ਕੱਟੜਪੰਥੀ ਕਿਹਾ ਜਾਂਦਾ ਹੈ।

Human rightsHuman rights

ਅਮਰੀਕਾ ਦਾ ਮਨੁੱਖੀ ਅਧਿਕਾਰਾਂ ਦਾ ਘਾਣ ਦੁਨੀਆਂ ਭਰ ਵਿਚ ਸਾਹਮਣੇ ਆ ਰਿਹਾ ਹੈ। ਸੀਡੀਪੀਐਚਆਰ ਦੇ ਅਨੁਸਾਰ ਅਮਰੀਕਾ ਕਾਰਨ ਇਰਾਕ ਯੁੱਧ ਵਿਚ 90 ਮਿਲੀਅਨ ਤੋਂ ਵੱਧ, ਸੀਰੀਆ ਵਿਚ 70 ਮਿਲੀਅਨ ਤੋਂ ਵੱਧ, ਅਫਗਾਨਿਸਤਾਨ, ਸੋਮਾਲੀਆ ਅਤੇ ਯਮਨ ਵਿਚ 40 ਮਿਲੀਅਨ ਤੋਂ ਵੱਧ ਲੋਕ ਬੇਘਰ ਹੋ ਗਏ ਹਨ। ਸੀਡੀਪੀਐਚਆਰ ਅਨੁਸਾਰ ਨਾਟੋ ਅਮਰੀਕਾ ਦਾ ਮੋਹਰਾ ਹੈ, ਜਿਸ ਦੀ ਵਰਤੋਂ ਅਮਰੀਕਾ ਦੁਨੀਆ ਦੇ ਦੇਸ਼ਾਂ ਨੂੰ ਅਸਥਿਰ ਕਰਨ ਲਈ ਕਰਦਾ ਹੈ। ਅਸਥਿਰਤਾ ਦੀ ਇਸ ਕੋਸ਼ਿਸ਼ ਵਿਚ ਅਫਗਾਨਿਸਤਾਨ ਵਿਚ ਲਗਭਗ 2.5 ਲੱਖ, ਯੂਗੋਸਲਾਵੀਆ ਵਿਚ 1 ਲੱਖ 30 ਹਜ਼ਾਰ, ਸੀਰੀਆ ਵਿਚ 3.5 ਲੱਖ ਲੋਕ ਮਾਰੇ ਗਏ। ਸੀਡੀਪੀਐਚਆਰ ਦੀ ਮੁਖੀ ਪ੍ਰੇਰਨਾ ਮਲਹੋਤਰਾ ਨੇ ਇਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਮਰੀਕਾ ਅਤੇ ਉਸ ਦਾ ਮੀਡੀਆ ਜੋ ਅਮਰੀਕਾ ਦੇ ਪਾਪਾਂ ਨੂੰ ਦੁਨੀਆ ਦੇ ਸਾਹਮਣੇ ਛੁਪਾਉਂਦਾ ਹੈ ਅਤੇ ਦੂਜੇ ਦੇਸ਼ਾਂ ਦੇ ਖਿਲਾਫ ਰਿਪੋਰਟਿੰਗ ਕਰਦਾ ਹੈ ਤਾਂ ਜੋ ਦੁਨੀਆ ਅਮਰੀਕਾ ਦੇ ਮਨੁੱਖੀ ਅਧਿਕਾਰਾਂ ਦੇ ਘਾਣ ਵੱਲ ਨਾ ਵੇਖੇ। ਇਸ ਲਈ ਅੱਜ ਸੀਡੀਪੀਐਚਆਰ ਨੇ ਅਮਰੀਕਾ ਦੇ ਗੁਨਾਹਾਂ ਬਾਰੇ ਵਿਸਥਾਰਪੂਰਵਕ ਰਿਪੋਰਟ ਜਾਰੀ ਕੀਤੀ ਹੈ ਤਾਂ ਜੋ ਭਾਰਤ ਸਮੇਤ ਪੂਰੀ ਦੁਨੀਆ ਨੂੰ ਸੱਚਾਈ ਪਤਾ ਲੱਗ ਸਕੇ ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM
Advertisement