
ਜਰਮਨ ਅਧਿਕਾਰੀਆਂ ਨੇ ਜਰਮਨੀ ਦੀ ਕਾਰ ਨਿਰਮਾਤਾ ਕੰਪਨੀ ਫਾਕਸਵੈਗਨ ਏਜੀ ਦੇ ਆਡੀ ਇਕਾਈ ਦੇ ਮੁੱਖ ਕਾਰਜਕਾਰੀ ਅਧਿਕਾਰੀ...
ਬਰਲਿਨ : ਜਰਮਨ ਅਧਿਕਾਰੀਆਂ ਨੇ ਜਰਮਨੀ ਦੀ ਕਾਰ ਨਿਰਮਾਤਾ ਕੰਪਨੀ ਫਾਕਸਵੈਗਨ ਏਜੀ ਦੇ ਆਡੀ ਇਕਾਈ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਰੂਪਰਟ ਸਟੈਡਲਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਹ ਇਸ ਸਮੂਹ ਦੁਆਰਾ ਡੀਜ਼ਲ ਗੱਡੀਆਂ ਵਿਚ ਕੀਤੀ ਗਈ ਧੋਖਾਧੜੀ ਦੀ ਜਾਂਚ ਵਿਚ ਗ੍ਰਿਫ਼ਤਾਰ ਕੀਤੇ ਗਏ ਸਭ ਤੋਂ ਵੱਡੇ ਪ੍ਰੋਫਾਈਲ ਦੇ ਵਿਅਕਤੀ ਹਨ। ਮਿਊਨਿਖ ਵਿਚ ਦੋਸ਼ੀ ਪੱਖ ਨੇ ਸੋਮਵਾਰ ਨੂੰ ਈਮੇਲ ਜ਼ਰੀਏ ਇਕ ਬਿਆਨ ਜਾਰੀ ਕੀਤਾ। ਉਨ੍ਹਾਂ ਨੇ ਦੱਖਣ ਜਰਮਨੀ ਦੇ ਬਵੇਰੀਆ ਰਾਜ ਦੀ ਰਾਜਧਾਨੀ ਮਿਊਨਿਖ ਵਿਚ ਪ੍ਰਬੰਧਕ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ।
rupert stadler
ਬਿਆਨ ਮੁਤਾਬਕ ਸਟੈਡਲਰ ਨੂੰ ਇਸ ਲਈ ਗ੍ਰਿਫ਼ਤਾਰ ਕੀਤਾ ਗਿਆ ਕਿਉਂਕਿ ਉਹ ਸਬੂਤ ਦੇ ਨਾਲ ਛੇੜਛਾੜ ਕਰ ਸਕਦੇ ਹਨ। ਪ੍ਰਬੰਧਕ 2015 ਦੇ ਡੀਜ਼ਲ ਉਤਸਰਜਨ ਘਪਲੇ ਵਿਚ ਆਡੀ ਦੀ ਭੂਮਿਕਾ ਦੀ ਜਾਂਚ ਕਰ ਰਹੇ ਹਨ। ਇਹ ਘਪਲਾ ਤਿੰਨ ਸਾਲ ਬਾਅਦ ਉਜਾਗਰ ਹੋਇਆ, ਹੁਣ ਜਦੋਂ ਇਹ ਗੱਲ ਸਾਹਮਣੇ ਨਿਕਲ ਕੇ ਆਈ ਕਿ ਕਾਰਾਂ ਦੇ ਉਤਸਰਜਨ ਪ੍ਰੀਖਣਾਂ ਵਿਚ ਧੋਖਾਧੜੀ ਲਈ ਖ਼ਾਸ ਡਿਜ਼ਾਇਨ ਕੀਤੇ ਗਏ ਉਪਕਰਨ ਲਗਾਏ ਗਏ ਸਨ। ਫਾਕਸਵੈਗਨ ਨੇ ਵੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ।
audi ceo rupert stadler
ਕਾਰ ਨਿਰਮਾਤਾ ਕੰਪਨੀ ਫਾਕਸਵੈਗਨ ਨੇ ਪਿਛਲੇ ਹਫ਼ਤੇ ਜਰਮਨ ਇਸਤਗਾਸਾ ਪੱਖ ਵਲੋਂ ਲਗਾਏ ਗਏ 1 ਬਿਲੀਅਨ ਯੂਰੋ (1.2 ਬਿਲੀਅਨ ਡਾਲਰ) ਦਾ ਜੁਰਮਾਨਾ ਅਦਾ ਕਰਨ 'ਤੇ ਰਜ਼ਾਮੰਦੀ ਦੇ ਚੁੱਕੀ ਹੈ। ਭਾਰਤੀ ਕਰੰਸੀ ਵਿਚ ਇਹ ਰਾਸ਼ੀ ਕਰੀਬ 78 ਅਰਬ 99 ਕਰੋੜ 54 ਲੱਖ 53 ਹਜ਼ਾਰ ਰੁਪਏ ਬਣਣੀ ਹੈ।ਘਪਲੇ ਨੂੰ ਹੋਏ ਲਗਭਗ ਤਿੰਨ ਸਾਲ ਬੀਤ ਗਏ ਹਨ ਪਰ ਫਾਕਸਵੈਗਨ ਜਰਮਨੀ ਅਤੇ ਵਿਦੇਸ਼ਾਂ ਵਿਚ ਕਈ ਜਾਂਚਾਂ ਦਾ ਸਾਹਮਣਾ ਕਰ ਰਹੀ ਹੈ। 55 ਦੇਸ਼ਾਂ ਵਿਚ ਕਾਨੂੰਨੀ ਕਾਰਵਾਈ ਲਟਕ ਰਹੀ ਹੈ ਅਤੇ
rupert stadler
ਇਸ ਦੇ ਘਰੇਲੂ ਬਾਜ਼ਾਰ ਵਿਚ ਸਟਾਕ ਮਾਰਕਿਟ ਵਿਚ ਹੇਰਾਫੇਰੀ ਦੀ ਜਾਂਚ ਹੋ ਰਹੀ ਹੈ। ਕੰਪਨੀ ਨੇ ਜੁਰਮਾਨਾ, ਵਿਕੇ ਹੋਏ ਮਾਲ ਨੂੰ ਵਾਪਸ ਖ਼ਰੀਦਣ ਅਤੇ ਲਾਗਤ ਵਿਚ 27 ਮਿਲੀਅਨ ਯੂਰੋ ਤੋਂ ਜ਼ਿਆਦਾ ਦੀ ਰਾਸ਼ੀ ਨਿਰਧਾਰਤ ਕਰ ਰੱਖੀ ਹੈ। ਕੰਪਨੀ ਦੇ ਨਿਵੇਸ਼ਕਾਂ ਨੇ ਜਾਂਚ ਸਬੰਧੀ ਕੰਪਨੀ ਦੁਆਰਾ ਨਿਵੇਸ਼ਕਾਂ ਨੂੰ ਬਹੁਤ ਦੇਰ ਨਾਲ ਸੂਚਿਤ ਕੀਤੇ ਜਾਣ ਦਾ ਦੋਸ਼ ਲਗਾਇਆ ਹੈ। ਹਾਲਾਂਕਿ ਕਾਰ ਨਿਰਮਾਤਾ ਕੰਪਨੀ ਨੇ ਇਸ ਦੋਸ਼ ਨੂੰ ਗ਼ਲਤ ਦੱਸਿਆ ਹੈ। ਕੰਪਨੀ ਮੁਤਾਬਕ ਉਨ੍ਹਾਂ ਨੂੰ ਇਹ ਪਤਾ ਨਹੀਂ ਸੀ ਕਿ ਇਹ ਮੁੱਦਾ ਇੰਨਾ ਵੱਡਾ ਹੋ ਜਾਵੇਗਾ।