
39 ਯਾਤਰੀ ਸੁਰੱਖਿਅਤ ਕੱਢੇ
ਇੰਡੋਨੇਸ਼ੀਆ ਚ ਹੋਏ ਇਕ ਸਮੁੰਦਰੀ ਹਾਦਸੇ ਚ ਜਾਵਾ- ਦੀਪ ਤੇ ਇਕ ਯਾਤਰੀਆਂ ਦੀ ਕਿਸ਼ਤੀ ਡੁੱਬਣ ਕਾਰਨ ਘੱਟੋ-ਘੱਟ 17 ਲੋਕਾਂ ਦੀ ਮੌਤ ਹੋ ਗਈ। ਪੂਰਬੀ ਜਾਵਾ ਪੁਲਿਸ ਦੇ ਬੁਲਾਰੇ ਫ਼੍ਰੈਂਸ ਮੰਗੇਰਾ ਨੇ ਦਸਿਆ ਕਿ ਮਦੁਰਾ-ਦੀਪ ਕੋਲ ਸੋਮਵਾਰ ਨੂੰ ਜਦੋਂ ਸਮਰਥਾ ਤੋਂ ਵੱਧ ਲੋਕਾਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਪਲਟੀ ਤਾਂ ਉਸ ਚ ਲਗਭਗ 50 ਲੋਕ ਸਵਾਰ ਸਨ। ਲੋਕਾਂ ਦੀ ਭਾਲ ਚ ਜੁਟੇ ਬਚਾਅ ਦਲਾਂ ਨੇ ਮੰਗਲਵਾਰ ਸਵੇਰ 13 ਲਾਸ਼ਾਂ ਨੂੰ ਲੱਭ ਲਿਆ ਗਿਆ ਜਿਸ ਦੇ ਨਾਲ ਹੀ ਮਰਨ ਵਾਲਿਆਂ ਦੀ ਗਿਣਤੀ 15 ਹੋ ਗਈ।
17 Killed In Indonesia Motorboat Sinking
39 ਜਿਊਂਦੇ ਲੋਕਾਂ ਨੂੰ ਬਚਾਇਆ ਲਿਆ ਗਿਆ ਹੈ। ਬਚਾਅ ਦਲ ਘੱਟੋ ਘੱਟ 3 ਲੋਕਾਂ ਦੀ ਭਾਲ ਕਰ ਰਿਹਾ ਹੈ ਜਿਹੜੇ ਹੁਣ ਵੀ ਲਾਪਤਾ ਹਨ। ਕੌਮੀ ਖੋਜ ਤੇ ਬਚਾਅ ਏਜੰਸੀ (ਬਸਰਨਾਸ) ਨੇ ਸਮਾਚਾਰ ਏਜੰਸੀ ਨੂੰ ਦਸਿਆ ਕਿ ਕਿਸ਼ਤੀ ਰਾਸ-ਦੀਪ ਤੋਂ ਸੁਮੈਨੈਪ ਬੰਦਰਗਾਹ ਜਾ ਰਹੀ ਸੀ ਅਤੇ ਖਰਾਬ ਮੌਸਮ ਕਾਰਨ ਡੁੱਬ ਗਈ। ਉਨ੍ਹਾਂ ਕਿਹਾ ਕਿ ਕਿਸ਼ਤੀ ਦੀ ਵਰਤੋਂ ਰੋਜ਼ਾਨਾ ਖਦਾਨ ਮਜ਼ਦੂਰ ਕਰਿਆ ਕਰਦੇ ਹਨ ਜਿਹੜੇ ਆਪਣੇ ਕੰਮ ਦੇ ਚੱਕਰ ਚ ਦੋਨਾਂ ਦੀਪਾਂ ਵਿਚਾਲੇ ਯਾਤਰਾ ਕਰਦੇ ਹਨ।