ਨਕਦੀ ਸੰਕਟ ਵਿਚ ਫਸੇ ਪਾਕਿਸਤਾਨ ਲਈ ਅਮਰੀਕਾ ਨੇ ਰੱਖਿਆ ਸੁਝਾਅ
Published : Jun 19, 2019, 5:22 pm IST
Updated : Jun 19, 2019, 5:22 pm IST
SHARE ARTICLE
Imran Khan
Imran Khan

ਪਾਕਿਸਤਾਨ ਨੇ ਪਿਛਲੇ ਮਹੀਨੇ 6 ਅਰਬ ਡਾਲਰ ਦੇ ਰਾਹਤ ਪੈਕੇਜ ਲਈ ਆਈਐਮਐਫ ਨਾਲ ਸਮਝੌਤਾ ਕੀਤਾ ਸੀ।

ਵਾਸ਼ਿੰਗਟਨ: ਨਕਦੀ ਸੰਕਟ ਵਿਚ ਫਸੇ ਪਾਕਿਸਤਾਨ ਅਤੇ ਅੰਤਰਰਾਸ਼ਟਰੀ ਮੁਦਰਾ ਫੰਡ  (International Monetary fund) ਵਿਚ ਰਾਹਤ ਪੈਕੇਜ ਲਈ ਹੋਏ ਸਮਝੌਤੇ ਦੀਆਂ ਖ਼ਬਰਾਂ ਵਿਚ ਅਮਰੀਕਾ ਨੇ ਪਾਕਿਸਤਾਨ ਨੂੰ  ਸ਼ਰਤਾਂ ਸਮੇਤ ਵਿੱਤੀ ਸਹਾਇਤਾ ਦੇਣ ਦਾ ਜ਼ੋਰ ਦਿੱਤਾ ਹੈ। ਪਾਕਿਸਤਾਨ ਨੇ ਪਿਛਲੇ ਮਹੀਨੇ 6 ਅਰਬ ਡਾਲਰ ਦੇ ਰਾਹਤ ਪੈਕੇਜ ਲਈ ਆਈਐਮਐਫ ਦੇ ਨਾਲ ਸਮਝੌਤਾ ਕੀਤਾ ਸੀ। ਇਸ ਰਾਸ਼ੀ ਦੀ ਵਰਤੋਂ ਪਾਕਿਸਤਾਨ ਅਪਣੇ ਵਿੱਤੀ ਘਾਟੇ ਨੂੰ ਦੂਰ ਕਰਨ ਅਤੇ ਅਰਥ ਵਿਵਸਥਾ ਨੂੰ ਮਜ਼ਬੂਤ ਕਰਨ ਵਿਚ ਕਰੇਗਾ।

International Monetary fundInternational Monetary fund

ਅਮਰੀਕਾ ਨੇ ਮੁੱਦਰਾ ਫੰਡ ਵਰਗੇ ਵਿਸ਼ਵੀ ਕਰਜਦਾਤਾਵਾਂ ਨੂੰ ਸੁਚੇਤ ਕੀਤਾ ਹੈ ਕਿ ਪਾਕਿਸਤਾਨ ਵਿੱਤੀ ਸਹਾਇਤਾ ਦੀ ਵਰਤੋਂ ਚੀਨ ਤੋਂ ਲਏ ਕਰਜ਼ੇ ਨੂੰ ਚੁਕਾਉਣ ਵਿਚ ਮਦਦ ਕਰ ਸਕਦਾ ਹੈ। ਅਮਰੀਕਾ ਦੇ ਵਿਦੇਸ਼ ਵਿਭਾਗ ਦੇ ਸੀਨੀਅਰ ਅਧਿਕਾਰੀ ਐਲਿਸ ਜੀ ਵੇਲਸ ਨੇ ਕਿਹਾ ਕਿ ਸ਼ਰਤ ਦੇ ਪੈਕੇਜ ਨੂੰ ਲੈ ਕੇ ਚਰਚਾ ਹੋ ਰਹੀ ਹੈ। ਉਹਨਾਂ ਮੁਤਾਬਕ ਪਾਕਿਸਤਾਨ ਲਈ ਆਈਐਮਐਫ ਪੈਕੇਜ ਉਪਯੋਗੀ ਹੋਵੇਗਾ।

Donald TrumpDonald Trump

ਸੰਸਦ ਮੈਂਬਰਾਂ ਦੇ ਪ੍ਰਸ਼ਨ ਦੇ ਜਵਾਬ ਵਿਚ ਪਿਛਲੇ ਹਫ਼ਤੇ ਉਹਨਾਂ ਨੇ ਵਿਦੇਸ਼ ਮਾਮਲਿਆਂ ਦੀ ਉਪ ਕਮੇਟੀ ਨੂੰ ਦੱਸਿਆ ਕਿ ਅਮਰੀਕਾ ਨੂੰ ਆਈਐਮਐਫ਼ ਪੈਕੇਜ ਬਾਰੇ ਸਪੱਸ਼ਟ ਜਾਣਕਾਰੀ ਨਹੀਂ ਹੈ ਪਰ ਆਈਐਮਐਫ਼ ਅਤੇ ਪਾਕਿਸਤਾਨ ਸਰਕਾਰ ਇਕ ਸਮਝੌਤੇ ‘ਤੇ ਪਹੁੰਚੇ ਹਨ। ਵੇਲਸ ਨੇ ਡਾਕਟਰ ਸ਼ਕੀਲ ਅਫਰੀਦੀ ਦੀ ਰਿਹਾਈ ਤੱਕ ਪਾਕਿਸਤਾਨ ਨੂੰ ਆਈਐਮਐਫ ਤੋਂ ਮਿਲਣ ਵਾਲੇ ਕਰਜ਼ੇ ਵਿਚ ਰੁਕਾਵਟ ਪਹੁੰਚਾਉਣ ਦੀ ਕੋਸ਼ਿਸ਼ ਦੀਆਂ ਖ਼ਬਰਾਂ ਨੂੰ ਖਾਰਿਜ ਕਰ ਦਿੱਤਾ।

Imran KhanImran Khan

ਸ਼ਕੀਲ ਆਫਰੀਦੀ ਓਸਾਮਾ ਬਿਨ ਲਾਦੇਨ ਨੂੰ ਲੱਭਣ ਵਿਚ ਅਮਰੀਕੀ ਏਜੰਸੀ ਸੀਆਈਏ ਦੀ ਮਦਦ ਕਰਨ ਦੇ ਇਲਜ਼ਾਮ ਵਿਚ ਜੇਲ ‘ਚ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਦਾ ਮੰਨਣਾ ਹੈ ਕਿ ਅਫਰੀਦੀ ਦੀ ਗ੍ਰਿਫ਼ਤਾਰੀ ਗਲਤ ਅਤੇ ਅਣਉਚਿਤ ਹੈ। ਉਹਨਾਂ ਕਿਹਾ ਕਿ ਸੰਸਦ ਦੀ ਮਦਦ ਨਾਲ ਉਹਨਾਂ ਨੇ ਪਹਿਲਾਂ ਹੀ ਪਾਕਿਸਤਾਨ ਦੀ 13 ਕਰੋੜ ਡਾਲਰ ਦੀ ਮਦਦ ਰੋਕ ਦਿੱਤੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement