ਹਾਰ ਤੋਂ ਬਾਅਦ ਪਾਕਿਸਤਾਨੀ ਫੈਨ ਦੇ ਹੰਝੂ ਪੂੰਝਦੇ ਨਜ਼ਰ ਆਏ ਰਣਵੀਰ ਸਿੰਘ , ਵੀਡੀਓ ਵਾਇਰਲ
Published : Jun 19, 2019, 12:12 pm IST
Updated : Jun 19, 2019, 12:12 pm IST
SHARE ARTICLE
Ranveer Singh Hugged A Pakistani Fan After India's Win
Ranveer Singh Hugged A Pakistani Fan After India's Win

ਰਣਵੀਰ ਸਿੰਘ ਆਪਣੀ ਦਰਿਆਦਿਲੀ ਲਈ ਪਛਾਣੇ ਜਾਂਦੇ ਹਨ। ਹਾਲ ਹੀ 'ਚ ਰਣਵੀਰ ਸਿੰਘ ਭਾਰਤ ਅਤੇ ਪਾਕਿਸਤਾਨ ਦਾ ਇਤਿਹਾਸਕ ਮੈਚ ਦੇਖਣ ਲਈ ਇੰਗਲੈਂਡ ਪਹੁੰਚੇ ਸਨ।

ਮੁੰਬਈ : ਰਣਵੀਰ ਸਿੰਘ ਆਪਣੀ ਦਰਿਆਦਿਲੀ ਲਈ ਪਛਾਣੇ ਜਾਂਦੇ ਹਨ। ਹਾਲ ਹੀ 'ਚ ਰਣਵੀਰ ਸਿੰਘ ਭਾਰਤ ਅਤੇ ਪਾਕਿਸਤਾਨ ਦਾ ਇਤਿਹਾਸਕ ਮੈਚ ਦੇਖਣ ਲਈ ਇੰਗਲੈਂਡ ਪਹੁੰਚੇ ਸਨ। ਰਣਵੀਰ ਸਿੰਘ ਮੈਚ ਦੌਰਾਨ ਬਹੁਤ ਹੀ ਮਸਤੀ ਭਰੇ ਮੂਡ 'ਚ ਦਿਖਾਈ ਦਿੱਤੇ ਪਰ ਭਾਰਤ ਦੀ ਜਿੱਤ ਤੋਂ ਬਾਅਦ ਇਨ੍ਹਾਂ ਦਾ ਉਤਸ਼ਾਹ ਦੇਖਣ ਵਾਲਾ ਸੀ। ਹਾਲ ਹੀ 'ਚ ਰਣਵੀਰ ਸਿੰਘ ਦਾ ਇਕ ਵੀਡੀਓ ਪਾਕਿਸਤਾਨੀ ਫੈਨ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

Ranveer Singh Hugged A Pakistani Fan After India's WinRanveer Singh Hugged A Pakistani Fan After India's Win

ਦਰਅਸਲ ਭਾਰਤ ਅਤੇ ਪਾਕਿਸਤਾਨ ਵਿਚਕਾਰ ਐਤਵਾਰ ਨੂੰ ਮਹਾ ਮੁਕਾਬਲਾ ਹੋਇਆ। ਇਸ ਮੁਕਾਬਲੇ 'ਚ ਭਾਰਤ ਨੇ ਪਾਕਿਸਤਾਨ ਨੂੰ ਹਰਾ ਦਿੱਤਾ। ਜਿਸ ਤੋਂ ਬਾਅਦ ਪਾਕਿਸਤਾਨੀ ਫੈਨਜ਼ ਨਿਰਾਸ਼ ਹੋ ਗਏ। ਉਦੋਂ ਕ੍ਰਿਕਟ ਗਰਾਊਂਡ 'ਤੇ ਐਕਟਰ ਰਣਵੀਰ ਸਿੰਘ ਨੂੰ ਪਾਕਿਸਤਾਨੀ ਫੈਨ ਮਿਲਿਆ, ਜਿਸ ਦਾ ਹਾਰ ਤੋਂ ਬਾਅਦ ਚਿਹਰਾ ਇਕਦਮ ਮੁਰਝਾਇਆ ਹੋਇਆ ਸੀ।

ਆਪਣੀ ਦਰਿਆਦਿਲੀ ਅਤੇ ਚੰਗੇ ਸੁਭਾਅ ਲਈ ਪਛਾਣੇ ਜਾਣ ਵਾਲੇ ਰਣਵੀਰ ਫੈਨ ਨੂੰ ਅਜਿਹੇ ਨਿਰਾਸ਼ ਹੁੰਦੇ ਨਾ ਦੇਖ ਸਕੇ ਅਤੇ ਉਸ ਨੂੰ ਦਿਲਾਸਾ ਦਿੰਦੇ ਹੋਏ ਉਸ ਨੂੰ ਗਲੇ ਲਗਾ ਲਿਆ। ਰਣਵੀਰ ਨੇ ਪਾਕਿਸਤਾਨੀ ਫੈਨ ਨੂੰ ਦਿਲਾਸਾ ਦਿੰਦੇ ਹੋਏ ਕਿਹਾ ਕਿ ਇਸ ਵਾਰ ਨਹੀਂ ਤਾਂ ਅਗਲੀ ਵਾਰ ਤੁਹਾਡੀ ਟੀਮ ਜਿਤੇਗੀ। ਦੱਸ ਦੇਈਏ ਕਿ ਰਣਵੀਰ ਸਿੰਘ ਇਨ੍ਹੀਂ ਦਿਨੀਂ ਆਪਣੀ ਫਿਲਮ ਦੀ ਸ਼ੂਟਿੰਗ 'ਚ ਬਿਜ਼ੀ ਹਨ। ਇਹ ਫਿਲਮ 1983 'ਚ ਭਾਰਤ ਦੇ ਪਹਿਲੇ ਕ੍ਰਿਕਟ ਵਰਲਡ ਕੱਪ ਜਿੱਤਣ ਦੀ ਕਹਾਣੀ 'ਤੇ ਆਧਾਰਿਤ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement