Israel attack Gaza : ਈਦ ’ਤੇ ਇਜਰਾਈਲ ਨੇ ਗਾਜਾ ’ਤੇ ਕੀਤਾ ਹਮਲਾ, 17 ਲੋਕਾਂ ਦੀ ਹੋਈ ਮੌਤ 

By : BALJINDERK

Published : Jun 19, 2024, 6:00 pm IST
Updated : Jun 19, 2024, 6:00 pm IST
SHARE ARTICLE
Israel attack Gaza
Israel attack Gaza

Israel attack Gaza : ਇਜ਼ਰਾਈਲ ਨੇ ਗਾਜ਼ਾ ’ਚ ਬੁਰੀਜ਼ ਕੈਂਪ 'ਤੇ ਕੀਤੀ ਭਾਰੀ ਬੰਬਾਰੀ

Israel Attack on Gaza: ਇਜ਼ਰਾਈਲ ਅਤੇ ਗਾਜ਼ਾ ਵਿਚਾਲੇ ਜੰਗ ਸ਼ੁਰੂ ਹੋਏ ਨੂੰ 8 ਮਹੀਨਿਆਂ ਤੋਂ ਵੱਧ ਸਮਾਂ ਬੀਤ ਚੁੱਕਾ ਹੈ। ਇਜ਼ਰਾਇਲੀ ਫੌਜ ਗਾਜ਼ਾ 'ਤੇ ਲਗਾਤਾਰ ਹਮਲੇ ਕਰ ਰਹੀ ਹੈ। ਇਸ ਜੰਗ ’ਚ ਹੁਣ ਤੱਕ ਹਜ਼ਾਰਾਂ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਇਸ ਜੰਗ ’ਚ ਵੱਡੀ ਗਿਣਤੀ ’ਚ ਲੋਕ ਜ਼ਖ਼ਮੀ ਹੋਏ ਹਨ। ਇਸ ਦੌਰਾਨ ਸੋਮਵਾਰ (17 ਜੂਨ) ਨੂੰ ਗਾਜ਼ਾ ਦੇ ਲੋਕ ਬਕਰੀਦ ਦਾ ਤਿਉਹਾਰ ਮਨਾ ਰਹੇ ਸਨ। ਫਿਰ ਇਜ਼ਰਾਈਲ ਨੇ ਗਾਜ਼ਾ ’ਚ ਬੁਰੀਜ਼ ਕੈਂਪ 'ਤੇ ਭਾਰੀ ਬੰਬਾਰੀ ਕੀਤੀ। ਇਸ ਬੰਬ ਧਮਾਕੇ ’ਚ 17 ਲੋਕਾਂ ਦੀ ਮੌਤ ਹੋ ਗਈ ਸੀ। ਇਸ ਹਮਲੇ 'ਚ ਵੱਡੀ ਗਿਣਤੀ 'ਚ ਲੋਕ ਜ਼ਖ਼ਮੀ ਹੋਏ ਹਨ। ਇਸ ਤੋਂ ਇਲਾਵਾ ਇਸ ਹਾਦਸੇ ’ਚ ਕਈ ਲੋਕ ਮਲਬੇ ਹੇਠ ਦੱਬ ਗਏ। ਹਮਲਿਆਂ ਤੋਂ ਬਾਅਦ ਜ਼ਖ਼ਮੀਆਂ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਹਸਪਤਾਲ ਪਹੁੰਚਾਇਆ ਗਿਆ।

ਇਹ ਵੀ ਪੜੋ:Assam News : ਪਤਨੀ ਦੀ ਮੌਤ ਦੀ ਖ਼ਬਰ ਸੁਣਕੇ IPS ਅਫ਼ਸਰ ਨੇ ਖੁਦ ਨੂੰ ਗੋ਼ਲੀ ਮਾਰ ਕੀਤੀ ਖੁਦਕੁਸ਼ੀ  

ਸਮਾਚਾਰ ਏਜੰਸੀ ਮੁਤਾਬਕ ਇਹ ਹਮਲਾ ਉਸ ਸਮੇਂ ਕੀਤਾ ਗਿਆ ਜਦੋਂ ਗਾਜ਼ਾ ਦੇ ਲੋਕ ਜੰਗ ਨੂੰ ਭੁੱਲ ਕੇ ਈਦ-ਉਲ-ਅਦਹਾ ਦਾ ਤਿਉਹਾਰ ਮਨਾ ਰਹੇ ਸਨ। ਇਸ ਦੇ ਨਾਲ ਹੀ ਸੋਮਵਾਰ ਨੂੰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ 6 ਬਾਰ ਕੈਬਨਿਟ 7 ਅਕਤੂਬਰ 2023 ਨੂੰ ਹਮਾਸ ਦੁਆਰਾ ਇਜ਼ਰਾਈਲ 'ਤੇ ਹਮਲੇ ਤੋਂ ਬਾਅਦ ਬਣਾਈ ਗਈ ਸੀ। ਇਹ ਜੰਗੀ ਕੈਬਨਿਟ ਯੁੱਧ ਦੌਰਾਨ ਇਜ਼ਰਾਈਲ ਦੀ ਸੁਰੱਖਿਆ ਨਾਲ ਜੁੜੇ ਫੈਸਲੇ ਲੈਣ ਲਈ ਬਣਾਇਆ ਗਿਆ ਸੀ। ਸੋਮਵਾਰ ਨੂੰ ਮੰਤਰੀ ਮੰਡਲ ਭੰਗ ਕਰਦੇ ਹੋਏ ਨੇਤਨਯਾਹੂ ਨੇ ਕਿਹਾ ਕਿ ਅਸੀਂ ਕਈ ਅਜਿਹੇ ਫੈਸਲੇ ਲਏ, ਜਿਨ੍ਹਾਂ ਨਾਲ ਫੌਜ ਸਹਿਮਤ ਨਹੀਂ ਸੀ।

ਇਹ ਵੀ ਪੜੋ:Amazon company : ਮਾਨੇਸਰ ’ਚ ਐਮਾਜ਼ਾਨ ਕੰਪਨੀ ਦੇ ਮਜ਼ਦੂਰ ਵਿਰੋਧੀ ਕੰਮਾਂ ਦਾ ਮਨੁੱਖੀ ਅਧਿਕਾਰ ਕਮਿਸ਼ਨ ਨੇ ਲਿਆ ਨੋਟਿਸ 

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਅਗਵਾਈ 'ਚ ਬਣੀ ਜੰਗੀ ਮੰਤਰੀ ਮੰਡਲ 'ਚ ਲੰਬੇ ਸਮੇਂ ਤੋਂ ਮਤਭੇਦ ਚੱਲ ਰਹੇ ਸਨ। ਜਿਸ ਕਾਰਨ ਕੁਝ ਦਿਨ ਪਹਿਲਾਂ ਕੈਬਨਿਟ ਮੈਂਬਰ ਅਤੇ ਇਜ਼ਰਾਈਲ ਦੇ ਰੱਖਿਆ ਮੰਤਰੀ ਬੈਨੀ ਗੈਂਟਜ਼ ਨੇ ਵੀ ਅਸਤੀਫ਼ਾ ਦੇ ਦਿੱਤਾ ਸੀ। ਅਸਤੀਫ਼ਾ ਦਿੰਦੇ ਹੋਏ ਉਨ੍ਹਾਂ ਨੇ ਨੇਤਨਯਾਹੂ ਵੱਲੋਂ ਗਾਜ਼ਾ 'ਚ ਬੰਧਕਾਂ ਦੀ ਰਿਹਾਈ ਲਈ ਲਏ ਗਏ ਫ਼ੈਸਲਿਆਂ ਨੂੰ ਗ਼ਲਤ ਕਰਾਰ ਦਿੱਤਾ ਸੀ। ਬੈਨੀ ਗੈਂਟਜ਼ ਨੇ ਕਿਹਾ ਸੀ ਕਿ ਜੇਕਰ ਇਜ਼ਰਾਈਲੀ ਸਰਕਾਰ ਇਜ਼ਰਾਈਲੀ ਬੰਧਕਾਂ ਦੀ ਰਿਹਾਈ ਲਈ ਸਮਝੌਤੇ ਲਈ ਤਿਆਰ ਨਹੀਂ ਹੈ ਤਾਂ ਉਸ ਨੂੰ ਸੱਤਾ 'ਤੇ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ। ਜਿਨ੍ਹਾਂ ਲੋਕਾਂ ਨੂੰ ਹਮਾਸ ਵੱਲੋਂ ਅਜੇ ਵੀ ਬੰਧਕ ਬਣਾਇਆ ਗਿਆ ਹੈ ਉਨ੍ਹਾਂ ਸਭ ਦੇ ਪਰਿਵਾਰਾਂ ਨੂੰ ਡਰ ਹੈ ਕਿ ਜੇਕਰ ਫੌਜੀ ਕਾਰਵਾਈ ਜਾਰੀ ਰਹੀ ਤਾਂ ਬੰਧਕ ਮਾਰੇ ਜਾਣਗੇ। ਇਸ ਨੂੰ ਲੈ ਕੇ ਲੋਕ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ ਅਤੇ ਦਾਅਵਾ ਕਰ ਰਹੇ ਹਨ ਕਿ ਪ੍ਰਧਾਨ ਮੰਤਰੀ ਨੇਤਨਯਾਹੂ ਅਤੇ ਯੁੱਧ ਮੰਤਰੀ ਮੰਡਲ ਬੰਧਕਾਂ ਨੂੰ ਆਜ਼ਾਦ ਕਰਾਉਣ ਅਤੇ ਦੇਸ਼ ਨੂੰ ਚਲਾਉਣ ’ਚ ਪੂਰੀ ਤਰ੍ਹਾਂ ਅਸਮਰੱਥ ਹਨ। ਇਸ ਲਈ ਉਸ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।

ਇਹ ਵੀ ਪੜੋ:Diljit Dosanjh American show : ਦਿਲਜੀਤ ਦੋਸਾਂਝ ਦਾ ਅਮਰੀਕੀ ਸ਼ੋਅ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਹੋ ਰਿਹਾ ਵਾਇਰਲ, ਦੇਖੋ ਤਸਵੀਰਾਂ 

ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ 7 ਅਕਤੂਬਰ 2023 ਨੂੰ ਗਾਜ਼ਾ 'ਤੇ ਸ਼ਾਸਨ ਕਰਨ ਵਾਲੇ ਹਮਾਸ ਨੇ ਇਜ਼ਰਾਈਲ 'ਤੇ ਹਮਲਾ ਕੀਤਾ ਸੀ ਜਿਸ 'ਚ 1200 ਲੋਕਾਂ ਦੀ ਜਾਨ ਚਲੀ ਗਈ ਸੀ। ਇਸ ਜੰਗ ’ਚ ਵੱਡੀ ਗਿਣਤੀ ’ਚ ਲੋਕ ਮਾਰੇ ਗਏ ਸਨ। ਇਸ ਦੇ ਬਦਲੇ 'ਚ ਹੁਣ ਤੱਕ ਕਰੀਬ 38 ਹਜ਼ਾਰ ਫਲਸਤੀਨੀ ਮਾਰੇ ਜਾ ਚੁੱਕੇ ਹਨ।

(For more news apart from Israel attack Gaza on Eid, 17 people died News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM
Advertisement