ਡੇਂਗੂ ਤੋਂ ਲੈ ਕੇ ਕੈਂਸਰ ਤੱਕ ਲਾਹੇਵੰਦ ਹੈ ਵਹੀਟਗਰਾਸ ਜੂਸ
Published : Dec 19, 2018, 5:51 pm IST
Updated : Dec 19, 2018, 5:51 pm IST
SHARE ARTICLE
Wheatgrass juice is a pure natural diet
Wheatgrass juice is a pure natural diet

ਵਹੀਟਗਰਾਸ ਜੂਸ ਕੁਦਰਤ ਦੀ ਅਨਮੋਲ ਦੇਣ ਹੈ। ਇਸ ਨੂੰ ਅਮ੍ਰਿਤ ਦੇ ਸਮਾਨ ਮੰਨਿਆ ਗਿਆ ਹੈ। ਕਣਕ ਦੇ ਜਵਾਰੇ ਇਕ ਪ੍ਰਕਾਰ ਦਾ ਫੂਡ ਸਪਲੀਮੈਂਟ

ਵਹੀਟਗਰਾਸ ਜੂਸ ਕੁਦਰਤ ਦੀ ਅਨਮੋਲ ਦੇਣ ਹੈ। ਇਸ ਨੂੰ ਅਮ੍ਰਿਤ ਦੇ ਸਮਾਨ ਮੰਨਿਆ ਗਿਆ ਹੈ। ਕਣਕ ਦੇ ਜਵਾਰੇ ਇਕ ਪ੍ਰਕਾਰ ਦਾ ਫੂਡ ਸਪਲੀਮੈਂਟ ਹੈ, ਜਿਸ ਵਿਚ 17 ਤਰ੍ਹਾਂ ਦੇ ਅਮੀਨੋ ਐਸਿਡ, ਐਜਾਇਮ, ਵਿਟਮਿਨ ਅਤੇ ਪ੍ਰੋਟੀਨ ਹੁੰਦੇ ਹਨ ਜੋ ਸਰੀਰ ਦੀਆਂ ਮ੍ਰਿਤ ਕੋਸ਼ਿਕਾਵਾਂ ਨੂੰ ਮੁੜ ਤੋਂ ਜਨਮ ਦਿੰਦਾ ਹੈ ਅਤੇ ਸਰੀਰ ਦਾ ਪੀਐਚ ਬੈਲੈਂਸ ਸੰਤੁਲਿਤ ਰੱਖਦਾ ਹੈ। ਵਹੀਟਗਰਾਸ ਜੂਸ ਕਿਸੇ ਦੂਜੇ ਸ਼ਾਕਾਹਾਰੀ ਜਾਂ ਮਾਸਾਹਾਰੀ ਭੋਜਨ ਤੋਂ ਕਿਤੇ ਗੁਣਾ ਜ਼ਿਆਦਾ ਗੁਣਕਾਰੀ ਅਤੇ ਫ਼ਾਇਦੇਮੰਦ ਹੁੰਦਾ ਹੈ। ​

Wheatgrass juice is a pure natural dietWheatgrass juice is a pure natural dietਇਹ ਸਰੀਰ ਵਿਚ ਹੋਣ ਵਾਲੀ ਆਕਸੀਜਨ ਦੀ ਕਮੀ ਨੂੰ ਪੂਰਾ ਕਰਕੇ ਐਨਰਜੀ ਪ੍ਰਦਾਨ ਕਰਦਾ ਹੈ। ਇਸ ਨਾਲ ਕਮਜ਼ੋਰੀ ਦੂਰ ਹੋ ਜਾਂਦੀ ਹੈ ਅਤੇ ਸਟੈਮਿਨਾ ਵੱਧ ਜਾਂਦਾ ਹੈ। ਕੈਂਸਰ ਦੇ ਇਲਾਜ ਵਿਚ ਵਹੀਟਗਰਾਸ ਜੂਸ ਇਕ ਵੱਡਮੁੱਲੀ ਦਾਤ ਹੈ। ਇਸ ਵਿਚ ਮੌਜੂਦ ਕਲੋਰੋਫ਼ਿਲ ਸਰੀਰ ਵਿਚ ਕੈਂਸਰ ਦੀਆਂ ਕੋਸ਼ਿਕਾਵਾਂ ਨੂੰ ਘੱਟ ਕਰਦੇ ਹਨ। ਕੀਮੋਥੈਰੇਪੀ ਅਤੇ ਰੇਡੀਓਥੈਰੇਪੀ ਦੇ ਦੌਰਾਨ ਕੈਂਸਰ ਰੋਗੀਆਂ ਨੂੰ ਵਹੀਟਗਰਾਸ ਦਾ ਸੇਵਨ ਕਰਨ ਦੀ ਸਲਾਹ ਦਿਤੀ ਜਾਂਦੀ ਹੈ। ਇਹ ਜੂਸ ਕੈਂਸਰ ਦੀ ਬਿਮਾਰੀ ਨੂੰ ਜੜ੍ਹ ਤੋਂ ਖ਼ਤਮ ਕਰਨ ਦੀ ਸਮਰੱਥਾ ਰੱਖਦਾ ਹੈ।

Wheatgrass JuiceWheatgrass Juiceਵਹੀਟਗਰਾਸ ਜੂਸ ਵਿਚ ਵਿਟਾਮਿਨ ਏ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ, ਇਸ ਲਈ ਅੱਖਾਂ ਦੀ ਰੋਸ਼ਨੀ ਵਧਾਉਣ ਲਈ ਇਸ ਦਾ ਸੇਵਨ ਬਹੁਤ ਲਾਹੇਵੰਦ ਸਾਬਿਤ ਹੁੰਦਾ ਹੈ। ਇਹ ਜੂਸ ਸਰੀਰ ਵਿਚ ਪਾਚਨ ਸ਼ਕਤੀ ਨੂੰ ਵਧਾਉਂਦਾ ਹੈ ਅਤੇ ਸਰੀਰ ਦੇ ਵਿਕਾਸ ਵਿਚ ਵੀ ਸਹਾਇਤਾ ਕਰਦਾ ਹੈ। ਜਿੰਨ੍ਹਾਂ ਨੂੰ ਦੰਦਾਂ ਦੀ ਪ੍ਰੇਸ਼ਾਨੀ ਹੈ ਜਿਵੇਂ ਕਿ ਦੰਦਾਂ ਵਿਚ ਕੀੜਾ, ਮੂੰਹ ਦੀ ਬਦਬੂ, ਦੰਦਾਂ ਦਾ ਦਰਦ ਕਰਨਾ, ਮਸੂੜਿਆਂ ਵਿਚੋਂ ਖ਼ੂਨ ਨਿਕਲਣਾ ਅਤੇ ਹੋਰ ਅਜਿਹੀਆਂ ਦੰਦਾਂ ਦੀਆਂ ਕਈ ਬਿਮਾਰੀਆਂ ਲਈ ਵਹੀਟਗਰਾਸ ਜੂਸ ਇਕ ਉੱਤਮ ਸਰੋਤ ਹੈ।

Wheatgrass JuiceWheatgrass Juice ​ਇਸ ਦਾ ਸੇਵਨ ਕਰਨ ਨਾਲ ਦੰਦਾਂ ਦੀਆਂ ਬਿਮਾਰੀਆਂ 7-10 ਦਿਨ ਵਿਚ ਖ਼ਤਮ ਹੋ ਜਾਂਦੀਆਂ ਹਨ। ਮੂੰਹ ਵਿਚੋਂ ਬਦਬੂ ਆਉਣ ‘ਤੇ ਕਣਕ ਦੇ ਜਵਾਰੇ 3-4 ਵਾਰ ਚਬਾਉਣ ਨਾਲ ਵੀ ਬਦਬੂ ਖ਼ਤਮ ਹੋ ਜਾਂਦੀ ਹੈ। ਸੂਗਰ ਦਾ ਇਲਾਜ ਕਰਨ ਦੇ ਲਈ ਵਹੀਟਗਰਾਸ ਦਾ ਜੂਸ ਪੀਣਾ ਚਾਹੀਦਾ ਹੈ। ਇਸ ਨਾਲ ਖ਼ੂਨ ਵਿਚ ਸੂਗਰ ਦੀ ਮਾਤਰਾ ਕੰਟਰੋਲ ਹੋ ਜਾਂਦੀ ਹੈ। ਇਸ ਸਰੀਰ ਵਿਚ ਬਲੱਡ ਸਰਕੁਲੇਸ਼ਨ ਨੂੰ ਵੀ ਵਧਾਉਂਦਾ ਹੈ, ਜਿਸ ਨਾਲ ਸਰੀਰ ਵਿਚ ਨਵਾਂ ਖ਼ੂਨ ਬਣਦਾ ਹੈ ਅਤੇ ਇਹ ਨਵਾਂ ਖ਼ੂਨ ਪੁਰਾਣੇ ਖ਼ੂਨ ਨੂੰ ਡਿਟਾਕਸ ਕਰ ਦਿੰਦਾ ਹੈ। ਇਸ ਦੇ ਨਾਲ ਹੀ ਸਰੀਰ ਵਿਚ ਹੀਮੋਗਲੋਬਿਨ ਦੀ ਮਾਤਰਾ ਵੱਧ ਜਾਂਦੀ ਹੈ।

WheatgrassWheatgrassਕੁਦਰਤੀ ਨਿਉਟ੍ਰੀਸ਼ਨ ਅਤੇ ਐਂਟੀ ਔਕਸੀਡੈਂਟ ਨਾਲ ਭਰਪੂਰ ਵਹੀਟਗਰਾਸ ਜਲਦੀ ਬੁਢਾਪਾ ਨਹੀਂ ਆਉਣ ਦਿੰਦਾ ਹੈ। ਰੋਜ਼ਾਨਾ ਇਸ ਨੂੰ ਪੀਣ ਨਾਲ ਤਵੱਚਾ ਹਾਈਡ੍ਰੇਟ ਹੋ ਜਾਂਦੀ ਹੈ ਅਤੇ ਚਿਹਰੇ ‘ਤੇ ਪਿੰਪਲਸ, ਦਾਗ, ਧੱਬੇ ਅਤੇ ਝੂਰੀਆਂ ਸਾਫ਼ ਹੋ ਜਾਂਦੀਆਂ ਹਨ। ਤੁਸੀਂ ਵਹੀਟਗਰਾਸ ਦਾ ਪ੍ਰਯੋਗ ਸਿੱਧਾ ਹੀ ਚਿਹਰੇ ਦੇ ਦਾਗ, ਧੱਬਿਆਂ ਨੂੰ ਮਿਟਾਉਣ ਲਈ ਵੀ ਕਰ ਸਕਦੇ ਹੋ। ਇਹ ਕੁਦਰਤ ਵਲੋਂ ਦਿਤੀ ਇਕ ਵੱਡਮੁੱਲੀ ਦਾਤ ਹੈ ਜਿਸ ਦਾ ਪ੍ਰਯੋਗ ਅਨੇਕਾ ਬਿਮਾਰੀਆਂ ਨੂੰ ਦੂਰ ਕਰਨ ਲਈ ਕੀਤਾ ਜਾਂਦਾ ਹੈ। ਇਸ ਦੇ ਹੋਰ ਵੀ ਅਨੇਕਾ ਫ਼ਾਇਦੇ ਹੈਰਾਨ ਕਰ ਦੇਣ ਵਾਲੇ ਹਨ। ਤੁਸੀਂ ਇਸ ਨੂੰ ਰੋਜ਼ਾਨਾ ਅਪਣੀ ਡਾਈਟ ਵਿਚ ਸ਼ਾਮਿਲ ਵੀ ਕਰ ਸਕਦੇ ਹੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement