Italy News : ਇਟਲੀ 'ਚ ਸਿੱਖਾਂ ਨੂੰ ਰਾਹਤ, ਏਅਰ ਪੋਰਟ ਅਧਿਕਾਰੀਆਂ ਨੇ ਸਵਾ ਸਾਲ ਬਾਅਦ ਸ਼੍ਰੀ ਸਾਹਿਬ ਕੀਤੀ ਵਾਪਿਸ 

By : BALJINDERK

Published : Aug 19, 2025, 3:50 pm IST
Updated : Aug 19, 2025, 3:50 pm IST
SHARE ARTICLE
ਏਅਰ ਪੋਰਟ ਅਧਿਕਾਰੀਆਂ ਤੋਂ ਸ਼੍ਰੀ ਸਾਹਿਬ ਪ੍ਰਾਪਤ ਕਰਨ ਉਪਰੰਤ ਸਿੱਖ ਆਗੂ
ਏਅਰ ਪੋਰਟ ਅਧਿਕਾਰੀਆਂ ਤੋਂ ਸ਼੍ਰੀ ਸਾਹਿਬ ਪ੍ਰਾਪਤ ਕਰਨ ਉਪਰੰਤ ਸਿੱਖ ਆਗੂ

Italy News : ਏਅਰ ਪੋਰਟ ਅਧਿਕਾਰੀਆਂ ਨੇ ਪੂਰੇ ਸਵਾ ਸਾਲ ਬਾਅਦ ਜ਼ਬਤ ਕੀਤੀ ਸ਼੍ਰੀ ਸਾਹਿਬ ਪੂਰੇ ਸਨਮਾਨ ਨਾਲ ਸਥਾਨਕ ਸਿੱਖ ਆਗੂਆਂ ਨੂੰ ਸੌਂਪੀ

Italy News in Punjabi : ਇਟਲੀ ਵੱਸਦੇ ਸਿੱਖਾਂ ਨੂੰ ਉਸ ਸਮੇਂ ਭਾਰੀ ਰਾਹਤ ਮਿਲੀ, ਜਦੋਂ ਏਅਰ ਪੋਰਟ ਅਧਿਕਾਰੀਆਂ ਨੇ ਪੂਰੇ ਸਵਾ ਸਾਲ ਬਾਅਦ ਜ਼ਬਤ ਕੀਤੀ ਸ਼੍ਰੀ ਸਾਹਿਬ ਪੂਰੇ ਸਨਮਾਨ ਨਾਲ ਸਥਾਨਕ ਸਿੱਖ ਆਗੂਆਂ ਨੂੰ ਸੌਂਪ ਦਿੱਤਾ। ਦੱਸਣਯੋਗ ਹੈ ਕਿ ਅਪ੍ਰੈਲ 2024 ਵਿੱਚ ਪ੍ਰਸਿੱਧ ਢਾਡੀ ਮਿਲਖਾ ਸਿੰਘ ਮੌਜੀ ਜਦ ਆਪਣੇ ਸਾਥੀਆਂ ਨਾਲ ਇਟਲੀ ਦੇ ਬੈਰਗਮੋ ਏਅਰਪੋਰਟ ਤੋਂ ਬੈਲਜੀਅਮ ਲਈ ਜਾ ਰਹੇ ਸਨ ਤਾਂ ਏਅਰਪੋਰਟ ਅਧਿਕਾਰੀਆਂ ਨੇ ਉਨ੍ਹਾਂ ਦੇ ਸਮਾਨ ਵਿੱਚੋਂ  ਕਿਰਪਾਨ ਮਿਲਣ  ਨੂੰ ਲੈ ਕੇ ਇੱਕ ਮਾਮਲਾ ਦਰਜ ਕੀਤਾ ਸੀ ਉਸ ਮਾਮਲੇ ਨੂੰ ਸੁਲਝਾਉਂਦਿਆਂ ਏਅਰਪੋਰਟ ਅਧਿਕਾਰੀਆਂ ਨੇ ਦੁਆਰਾ ਸਿੱਖ ਆਗੂਆਂ ਨੂੰ ਬੁਲਾ ਕੇ ਢਾਡੀ ਜਥੇ ਦੀ ਸ਼੍ਰੀ ਸਾਹਿਬ  ਪੂਰੇ ਸਨਮਾਨ ਨਾਲ ਵਾਪਸ ਕਰ ਦਿੱਤੀ ਹੈ। 

ਇਸ ਸੰਬਧੀ ਜਾਣਕਾਰੀ ਦਿੰਦਿਆ ਸ਼੍ਰੀ ਗੁਰੂ ਗ੍ਰੰਥ ਸਹਿਬ ਸੇਵਾ ਸੰਭਾਲ ਇਟਲੀ (ਪੰਚ ਪ੍ਰਧਾਨੀ) ਦੇ ਪ੍ਰਬੰਧਕ ਅਤੇ ਗੁਰਦੁਆਰਾ ਮਾਤਾ ਸਾਹਿਬ ਕੌਰ  ਜੀ ਕੋਵੋ ਦੇ ਮੁੱਖ ਸੇਵਾਦਾਰ ਭਾਈ ਰਜਿੰਦਰ ਸਿੰਘ ਰੰਮੀ ਦੁਆਰਾ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਸਾਲ ਇਟਲੀ ਦੇ ਬੈਰਗਮੋ ਏਅਰਪੋਰਟ ਤੇ ਢਾਡੀ ਮਿਲਖਾ ਸਿੰਘ ਜੀ ਦਾ ਪ੍ਰਸਿੱਧ ਢਾਡੀ ਜੱਥਾ ਜਦੋਂ ਜਾ ਰਿਹਾ ਸੀ, ਤਾਂ ਉਥੋਂ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਸਮਾਨ ਦੀ ਚੈਕਿੰਗ ਦੌਰਾਨ ਉਨ੍ਹਾਂ ਦੇ ਸਮਾਨ ’ਚੋਂ ਮਿਲੀ ਕਿਰਪਾਨ ਤੇ ਉਹਨਾਂ ਤੇ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਦੇ ਚਲਦਿਆਂ ਵੱਖ-ਵੱਖ ਸਿੱਖ ਆਗੂ ਏਅਰਪੋਰਟ ਅਧਿਕਾਰੀਆਂ ਨੂੰ ਵੀ ਮਿਲੇ ਸਨ। ਬੀਤੇ ਦਿਨੀਂ ਏਅਰਪੋਰਟ ਅਧਿਕਾਰੀਆਂ ਦੁਆਰਾ ਢਾਡੀ ਮਿਲਖਾ ਸਿੰਘ ਦੀ ਸ਼੍ਰੀ ਸਾਹਿਬ ਗੁਰਦੁਆਰਾ ਮਾਤਾ ਸਾਹਿਬ ਕੌਰ ਕੋਵੋ ਦੀ ਕਮੇਟੀ ਨੂੰ ਵਾਪਸ ਕੀਤੀ ਗਈ। ਜਿਸਦੇ ਚੱਲਦਿਆਂ ਇਟਲੀ ਵਾਸਤੇ ਸਿੱਖਾਂ ਨੇ ਰਾਹਤ ਮਹਿਸੂਸ ਕੀਤੀ।

ਉਹਨਾਂ ਕਿਹਾ ਕਿ ਅਧਿਕਾਰੀਆਂ ਨੂੰ ਸਿੱਖਾਂ ਦੇ ਧਾਰਮਿਕ ਚਿੰਨ ਬਾਰੇ ਦੱਸਿਆ ਗਿਆ ਜਿਸ ਤੋਂ ਬਾਅਦ ਉਹਨਾਂ ਸ੍ਰੀ ਸਾਹਿਬ ਵਾਪਸ ਕੀਤੀ ਹੈ। ਉਹਨਾਂ ਦੱਸਿਆ ਕਿ ਹੁਣ  ਜਦੋਂ ਵੀ ਢਾਡੀ ਜੱਥਾ ਭਾਈ ਮਿਲਖਾ ਸਿੰਘ ਮੌਜੀ ਦਾ ਯੂਰਪ ਦੋਰੇ ਤੇ ਆਵੇਗਾ ਉਹਨਾਂ ਨੂੰ ਇਹ ਕਿਰਪਾਨ ਸੌਂਪੀ ਜਾਵੇਗੀ। ਪੰਚ ਪ੍ਰਧਾਨੀ  ਦੇ ਵੱਖ ਵੱਖ ਆਗੂਆਂ ਨੇ ਵੀ ਹੁਣ ਇਸ ਮਾਮਲੇ ਤੇ ਖੁਸ਼ੀ ਜਾਹਿਰ ਕਰਦਿਆਂ ਕਿਹਾ ਕਿ ਇਹ ਬਹੁਤ ਰਾਹਤ ਦੀ ਗੱਲ ਹੈ ਕਿ ਪ੍ਰਸਿੱਧ ਢਾਡੀ ਮੌਜੀ ਸਾਹਿਬ ਦੀ ਸ੍ਰੀ ਸਾਹਿਬ ਏਅਰਪੋਰਟ ਅਧਿਕਾਰੀਆਂ ਦੁਆਰਾ ਵਾਪਿਸ ਕਰ ਦਿੱਤੀ ਹੈ । ਉਹਨਾਂ ਅੱਗੇ ਇਹ ਵੀ ਉਮੀਦ ਜਤਾਈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਪ੍ਰਚਾਰਕ ਜਾਂ ਸਿੱਖ ਤੇ ਅਜਿਹਾ ਮਾਮਲਾ ਨਾ ਦਰਜ ਨਹੀਂ ਕੀਤਾ ਜਾਵੇਗਾ। 

 (For more news apart from Airport authorities bring back Sri Sahib after 125 years, relief for Sikhs in Italy News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Son Kills his Mother: Love Marriage ਪਿੱਛੇ England ਤੋਂ ਆਏ ਪੁੱਤ ਨੇ ਮਾਂ ਨੂੰ ਉਤਾਰਿਆ ਮੌ.ਤ ਦੇ ਘਾਟ

11 Jan 2026 3:06 PM

Drunk Driver Crashes : Restaurant ਦੇ ਬਾਹਰ ਖਾਣਾ ਖਾ ਰਹੇ ਲੋਕਾਂ ਦੀ ਮਸਾਂ ਬਚੀ ਜਾਨ, ਉਡੇ ਹੋਸ਼

11 Jan 2026 3:04 PM

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM
Advertisement