ਦੁਨੀਆਂ 'ਚ ਦਸਤਕ ਦੇਣ ਵਾਲਾ ਹੈ ਖ਼ਤਰਨਾਕ ਵਾਇਰਸ, 36 ਘੰਟਿਆਂ 'ਚ ਜਾ ਸਕਦੀ ਹੈ ਕਰੋੜਾਂ ਲੋਕਾਂ ਦੀ ਜਾਨ
Published : Sep 19, 2019, 3:38 pm IST
Updated : Sep 19, 2019, 3:38 pm IST
SHARE ARTICLE
dangerous flu virus coming in world
dangerous flu virus coming in world

ਵਿਸ਼ਵ ਸਿਹਤ ਸੰਗਠਨ ਨੇ ਸਾਬਕਾ ਮੁਖੀ ਨੇ ਇੱਕ ਨਵੇਂ ਅਤੇ ਖ਼ਤਰਨਾਕ ਵਾਇਰਸ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਸਿਹਤ ਮਾਹਰਾਂ ਨੇ ਪੂਰੀ ਦੁਨੀਆ ਲਈ ਵੱਡੀ

ਵਾਸ਼ਿੰਗਟਨ : ਵਿਸ਼ਵ ਸਿਹਤ ਸੰਗਠਨ ਨੇ ਸਾਬਕਾ ਮੁਖੀ ਨੇ ਇੱਕ ਨਵੇਂ ਅਤੇ ਖ਼ਤਰਨਾਕ ਵਾਇਰਸ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਸਿਹਤ ਮਾਹਰਾਂ ਨੇ ਪੂਰੀ ਦੁਨੀਆ ਲਈ ਵੱਡੀ ਚਿਤਾਵਨੀ ਜਾਰੀ ਕੀਤੀ ਹੈ ਕੀ ਦੁਨੀਆ ਸਾਹਮਣੇ ਜਲਦੀ ਇਕ ਬਹੁਤ ਵੱਡੀ ਚੁਣੌਤੀ ਆਉਣ ਵਾਲੀ ਹੈ। ਇਹ ਚੁਣੌਤੀ ਹਵਾ ਵਿਚ ਫੈਲਣ ਵਾਲਾ ਇਕ ਖਤਰਨਾਕ ਵਾਇਰਸ ਹੋਵੇਗਾ। ਇਹ ਵਾਇਰਸ ਦਸਤਕ ਦੇਣ ਦੇ 36 ਘੰਟੇ ਦੇ ਅੰਦਰ ਪੂਰੀ ਦੁਨੀਆ ਵਿਚ ਫੈਲ ਜਾਵੇਗਾ। ਇਸ ਕਾਰਨ ਪੂਰੀ ਦੁਨੀਆ ਵਿਚ 8 ਕਰੋੜ ਲੋਕਾਂ ਦੀ ਮੌਤ ਹੋ ਸਕਦੀ ਹੈ। ਵਿਸ਼ਵ ਸਿਹਤ ਸੰਗਠਨ ਦੇ ਸਾਬਕਾ ਪ੍ਰਮੁੱਖ ਡਾਕਟਰ ਗ੍ਰੋ ਹਾਰਲੋਮ ਬਰੁਨਡਲੈਂਡ ਨੇ ਇਹ ਚਿਤਾਵਨੀ ਜਾਰੀ ਕੀਤੀ ਹੈ। ਉਨ੍ਹਾਂ ਨੇ ਇਸ ਨੂੰ ਹੁਣ ਤੱਕ ਦਾ ਸਭ ਤੋਂ ਖਤਰਨਾਕ ਵਾਇਰਸ (flu) ਦੱਸਿਆ ਹੈ।
 

China Has Withheld Samples of a Dangerous Flu Virus

ਵਿਸ਼ਵ ਸਿਹਤ ਸੰਗਠਨ ਦੇ ਸਾਬਕਾ ਚੀਫ ਦੀ ਅਗਵਾਈ ਵਾਲੀ 'ਦੀ ਗਲੋਬਲ ਪ੍ਰੀਪੇਅਰਡਨੈੱਸ ਮੌਨੀਟਰਿੰਗ ਬੋਰਡ' (The Global Preparedness Monitoring Board, GPMB) ਦੇ ਸਿਹਤ ਮਾਹਰਾਂ ਦੀ ਟੀਮ ਨੇ ਆਪਣੀ ਇਸ ਰਿਪੋਰਟ ਨੂੰ ਸਾਰੇ ਦੇਸ਼ਾਂ ਦੇ ਨੇਤਾਵਾਂ ਨੂੰ ਬਚਾਅ ਲਈ ਲੋੜੀਂਦੇ ਕਦਮ ਚੁੱਕਣ ਲਈ ਭੇਜ ਦਿੱਤਾ ਹੈ। ਬੋਰਡ ਵੱਲੋਂ ਬੁੱਧਵਾਰ ਨੂੰ ਜਾਰੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪੂਰੀ ਦੁਨੀਆ ਵਿਚ ਫੈਲਣ ਵਾਲੀ ਇਸ ਮਹਾਮਾਰੀ ਦੀ ਚਿਤਾਵਨੀ ਅਸਲੀ ਹੈ। ਮਾਹਰਾਂ ਮੁਤਾਬਕ ਇਸ ਵਾਇਰਸ ਨਾਲ ਕਈ ਦੇਸ਼ਾਂ ਦੀ ਅਰਥਵਿਵਸਥਾ ਵਿਗੜਨ ਅਤੇ ਰਾਸ਼ਟਰੀ ਸੁਰੱਖਿਆ ਦੇ ਅਸਥਿਰ ਹੋਣ ਦਾ ਖਤਰਾ ਹੈ। ਮਾਹਰਾਂ ਨੇ ਆਪਣੀ ਇਸ ਰਿਪੋਰਟ ਨੂੰ 'A World at Risk' ਦਾ ਨਾਮ ਦਿੱਤਾ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਇਹ ਵਾਇਰਲ ਇਬੋਲਾ ਵਾਂਗ ਹੀ ਖਤਰਨਾਕ ਸਾਬਤ ਹੋ ਸਕਦਾ ਹੈ।
 

kkkkkkkkkkkkkk

ਮਾਹਰਾਂ ਮੁਤਾਬਕ ਕਰੀਬ ਇਕ ਦਹਾਕੇ ਪਹਿਲਾਂ 1918 ਵਿਚ ਸਪੇਨਿਸ਼ ਫਲੂ ਮਹਾਮਾਰੀ ਨੇ ਦੁਨੀਆ ਦੀ ਆਬਾਦੀ ਦੇ ਇਕ-ਤਿਹਾਈ ਹਿੱਸੇ ਨੂੰ ਇਨਫੈਕਟਿਡ ਕਰ ਦਿੱਤਾ ਸੀ। ਇਸ ਵਾਇਰਸ ਕਾਰਨ 5 ਕਰੋੜ ਲੋਕਾਂ ਦੀ ਮੌਤ ਹੋਈ ਸੀ। ਹੁਣ ਜਿਹੜਾ ਵਾਇਰਸ ਦਸਤਕ ਦੇਣ ਵਾਲਾ ਹੈ ਉਹ ਸਪੇਨਿਸ਼ ਫਲੂ ਨਾਲੋਂ ਕਿਤੇ ਜ਼ਿਆਦਾ ਖਤਰਨਾਕ ਹੈ। ਮਾਹਰਾਂ ਮੁਤਾਬਕ ਇਹ ਵਾਇਰਸ ਇਸ ਲਈ ਵੀ ਜ਼ਿਆਦਾ ਖਤਰਨਾਕ ਹੋਵੇਗਾ ਕਿਉਂਕਿ ਅੱਜ ਦੇ ਸਮੇਂ ਵਿਚ ਲੋਕ ਪਹਿਲਾਂ ਨਾਲੋਂ ਇਕ ਦੇਸ਼ ਤੋਂ ਦੂਜੇ ਦੇਸ਼ ਦੀ ਯਾਤਰਾ ਕਰ ਰਹੇ ਹਨ। ਇਸ ਲਿਹਾਜ ਨਾਲ ਆਉਣ ਵਾਲਾ ਵਾਇਰਸ ਪਹਿਲਾਂ ਨਾਲੋਂ ਖਤਰਨਾਕ ਹੋਵੇਗਾ ਅਤੇ ਸਿਰਫ 36 ਘੰਟੇ ਵਿਚ ਪੂਰੀ ਦੁਨੀਆ ਵਿਚ ਫੈਲ ਜਾਵੇਗਾ।
 

uuuuuuuuuuuu

ਇੱਥੇ ਦੱਸ ਦਈਏ ਕਿ ਖਤਰਨਾਕ ਵਾਇਰਸ ਦਾ ਐਲਰਟ ਜਾਰੀ ਕਰਨ ਵਾਲੀ ਸੰਸਥਾ GPMB ਦੀ ਅਗਵਾਈ ਨਾਰਵੇ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਡਾਕਟਰ ਗ੍ਰੋ ਹਾਰਲੇਮ ਬਰੁਨਡਲੈਂਡ ਅਤੇ ਇੰਟਰਨੈਸ਼ਨਲ ਫੈਡਰੇਸ਼ਨ ਆਫ ਰੈੱਡ ਕਰਾਸ ਅਤੇ ਰੈੱਡ ਕ੍ਰੀਸੈਂਟ ਸੋਸਾਇਟੀਜ਼ ਦੇ ਜਨਰਲ ਸਕੱਤਰ ਅਲਹਦਜ ਅਸ ਸਾਏ ਕਰ ਰਹੇ ਹਨ। ਸੰਸਥਾ ਵੱਲੋਂ ਜਾਰੀ ਰਿਪੋਰਟ ਵਿਚ ਕਿਹਾ ਗਿਆ ਹੈਕਿ ਉਨ੍ਹਾਂ ਵੱਲੋ ਪਹਿਲਾਂ ਜਾਰੀ ਕੀਤੀ ਗਈ ਖਤਰਨਾਕ ਵਾਇਰਸ ਦੀ ਰਿਪੋਰਟ ਨੂੰ ਗਲੋਬਲ ਨੇਤਾਵਾਂ ਨੇ ਪੂਰੀ ਤਰ੍ਹਾਂ ਅਣਡਿੱਠਾ ਕਰ ਦਿੱਤਾ ਸੀ। ਵਿਸ਼ਵ ਸਿਹਤ ਸੰਗਠਨ ਨੇ ਵੀ ਇਸ ਰਿਪੋਰਟ 'ਤੇ ਮੋਹਰ ਲਗਾ ਦਿੱਤੀ ਹੈ।
 

cccccccc

ਸੰਸਥਾ ਨੇ ਖਤਰਨਾਕ ਵਾਇਰਸ ਦੀ ਰਿਪੋਰਟ ਨਾਲ ਉਸ ਦੇ ਸ਼ਿਕਾਰ ਹੋਣ ਵਾਲੇ ਸੰਭਾਵਿਤ ਦੇਸ਼ਾਂ ਦੇ ਬਾਰੇ ਵਿਚ ਵੀ ਇਕ ਨਕਸ਼ੇ ਜ਼ਰੀਏ ਦੱਸਿਆ ਹੈ। ਇਸ ਨਕਸ਼ੇ ਨੂੰ ਨਵੇਂ ਉਭਰਦੇ ਵਾਇਰਸ ਦੇ ਖਤਰੇ ਦੇ ਵਰਗ ਵਿਚ ਵੰਡਿਆ ਗਿਆ ਹੈ। ਜ਼ਿਕਰਯੋਗ ਹੈ ਕਿ ਦੁਨੀਆ ਵਿਚ ਇਸ ਤੋਂ ਪਹਿਲਾਂ ਖਤਰਨਾਕ ਵਾਇਰਸ ਇਬੋਲਾ, ਜ਼ੀਕਾ ਅਤੇ ਨਿਪਾ ਜਿਵੇਂ ਪੰਜ ਵਾਇਰਸ ਹਮਲਾ ਕਰ ਚੁੱਕੇ ਹਨ। ਇਨ੍ਹਾਂ ਦੇ ਇਲਾਵਾ ਵੇਸਟ ਨੀਲ ਵਾਇਰਸ, ਐਂਟੀਬਾਇਓਟਿਕ ਪ੍ਰਤੀਰੋਧ, ਖਸਰਾ, ਤੇਜ਼ ਫਲੇਸੀਡ ਮਾਇਲਾਇਟਿਸ, ਪੀਲਾ ਬੁਖਾਰ, ਡੇਂਗੂ, ਪਲੇਗ ਅਤੇ ਹਿਊਮਨ ਮੰਕੀਪਾਕਸ ਵੀ ਦੁਨੀਆ ਦੇ ਕੁਝ ਖਤਰਨਾਕ ਵਾਇਰਸ ਵਿਚ ਸ਼ਾਮਲ ਹਨ।

ਜੀ.ਪੀ.ਐੱਮ.ਬੀ. ਦੀ ਰਿਪੋਰਟ ਵਿਚ ਇਹ ਚਿਤਾਵਨੀ ਦਿੱਤੀ ਗਈ ਹੈ ਕਿ ਹੁਣ ਤੱਕ ਦਾ ਸਭ ਤੋਂ ਖਤਰਨਾਕ ਵਾਇਰਸ ਪੂਰੀ ਦੁਨੀਆ ਵਿਚ 5 ਤੋਂ 8 ਕਰੋੜ ਲੋਕਾਂ ਦੀ ਜਾਨ ਲੈ ਸਕਦਾ ਹੈ। ਇਹ ਵਾਇਰਸ ਸਾਹ ਜ਼ਰੀਏ ਹਵਾ ਵਿਚ ਤੇਜ਼ੀ ਨਾਲ ਫੈਲੇਗਾ ਅਤੇ ਮਹਾਮਾਰੀ ਦਾ ਰੂਪ ਲੈ ਲਵੇਗਾ। ਇਸ ਕਾਰਨ ਦੁਨੀਆ ਦੀ 5 ਫੀਸਦੀ ਅਰਥਵਿਵਸਥਾ ਪ੍ਰਭਾਵਿਤ ਹੋ ਸਕਦੀ ਹੈ। ਦੁਨੀਆ ਇਸ ਖਤਰੇ ਲਈ ਬਿਲਕੁੱਲ ਤਿਆਰ ਨਹੀਂ ਹੈ।


 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 01/08/2025

01 Aug 2025 6:35 PM

ਸਾਰੇ ਪਿੰਡ ਨੂੰ ਡਰਾਉਣ ਪ੍ਰਵਾਸੀ ਨੇ ਵੀਡੀਓ 'ਚ ਆਖੀ ਵੱਡੀ ਗੱਲ, ਕਿਹਾ "ਇਕੱਠੇ ਹੋ ਕੇ ਆਵਾਂਗੇ, ਸਿਖਾਵਾਂਗੇ ਸਬਕ"

31 Jul 2025 6:41 PM
Advertisement