
ਇਹ ਤਾਇਵਾਨ ਦੇ ਮੁੱਦੇ 'ਤੇ ਅਮਰੀਕਾ ਦਾ ਹੁਣ ਤੱਕ ਦਾ ਸਭ ਤੋਂ ਸਪੱਸ਼ਟ ਬਿਆਨ ਮੰਨਿਆ ਜਾ ਰਿਹਾ ਹੈ।
ਵਾਸ਼ਿੰਗਟਨ: ਚੀਨ ਅਤੇ ਤਾਈਵਾਨ ਵਿਚ ਤਣਾਅ ਦਰਮਿਆਨ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਵੱਡਾ ਬਿਆਨ ਦਿੱਤਾ ਹੈ। ਬਾਇਡਨ ਨੇ ਕਿਹਾ ਕਿ ਜੇਕਰ ਚੀਨ ਹਮਲਾ ਕਰਦਾ ਹੈ ਤਾਂ ਅਮਰੀਕੀ ਫੌਜ ਤਾਈਵਾਨ ਦੀ ਰੱਖਿਆ ਕਰੇਗੀ। ਇਹ ਤਾਇਵਾਨ ਦੇ ਮੁੱਦੇ 'ਤੇ ਅਮਰੀਕਾ ਦਾ ਹੁਣ ਤੱਕ ਦਾ ਸਭ ਤੋਂ ਸਪੱਸ਼ਟ ਬਿਆਨ ਮੰਨਿਆ ਜਾ ਰਿਹਾ ਹੈ।
ਅਜਿਹੇ ਵਿਚ ਬਾਇਡਨ ਦੇ ਇਸ ਬਿਆਨ ਤੋਂ ਚੀਨ ਦਾ ਨਾਰਾਜ਼ ਹੋਣਾ ਯਕੀਨੀ ਹੈ। ਚੀਨ ਸ਼ੁਰੂ ਤੋਂ ਹੀ ਕਹਿੰਦਾ ਆ ਰਿਹਾ ਹੈ ਕਿ ਇਕ ਚੀਨ ਨੀਤੀ ਉਸ ਦੀ ਵਿਦੇਸ਼ ਨੀਤੀ ਦੀ ਸਪੱਸ਼ਟ ਨੀਂਹ ਹੈ। ਇਕ ਮਹੀਨਾ ਪਹਿਲਾਂ ਬਾਇਡਨ ਨਾਲ ਸਿਖਰ ਵਾਰਤਾ ਦੌਰਾਨ ਸ਼ੀ ਜਿਨਪਿੰਗ ਨੇ ਤਾਈਵਾਨ 'ਤੇ ਯੁੱਧ ਦੀ ਚੇਤਾਵਨੀ ਦਿੱਤੀ ਸੀ।
ਇਕ ਇੰਟਰਵਿਊ ਵਿਚ ਜੋ ਬਾਇਡਨ ਨੂੰ ਪੁੱਛਿਆ ਗਿਆ ਸੀ ਕਿ ਕੀ ਅਮਰੀਕੀ ਫੌਜ ਚੀਨ ਦੇ ਦਾਅਵਾ ਕੀਤੇ ਸਵੈ-ਸ਼ਾਸਨ ਵਾਲੇ ਟਾਪੂ (ਤਾਈਵਾਨ) ਦੀ ਰੱਖਿਆ ਕਰੇਗੀ? ਜਵਾਬ ਵਿਚ ਉਹਨਾਂ ਕਿਹਾ - ਹਾਂ, ਜੇਕਰ ਅਸਲ ਵਿਚ ਕੋਈ ਹਮਲਾ ਹੁੰਦਾ ਹੈ, ਤਾਂ ਅਸੀਂ ਬਚਾਅ ਕਰਾਂਗੇ।
ਬਾਇਡਨ ਨੂੰ ਇਹ ਸਪੱਸ਼ਟ ਕਰਨ ਲਈ ਕਿਹਾ ਗਿਆ ਸੀ ਕਿ ਕੀ ਉਸਦਾ ਮਤਲਬ ਇਹ ਸੀ ਕਿ ਯੂਕਰੇਨ ਦੇ ਉਲਟ, ਯੂਐਸ ਫੌਜ-ਅਮਰੀਕੀ ਮਰਦ ਅਤੇ ਔਰਤਾਂ - ਚੀਨੀ ਹਮਲੇ ਦੀ ਸਥਿਤੀ ਵਿਚ ਤਾਈਵਾਨ ਦੀ ਰੱਖਿਆ ਕਰਨਗੇ। ਇਸ ਲਈ ਜੋ ਬਾਇਡਨ ਹਾਂ ਵਿਚ ਜਵਾਬ ਦਿੱਤਾ।