ਸਵਰਨਜੀਤ ਸਿੰਘ ਖ਼ਾਲਸਾ ਨੇ ਬਿਆਨੀ ਸਿੱਖਾਂ ਨੂੰ ਬਦਨਾਮ ਕਰਨ ਦੀ ਭਾਰਤੀ ਜਨਰਲ ਕੌਂਸਲੇਟ ਦੀ ਕਰਤੂਤ
Published : Nov 19, 2018, 5:22 pm IST
Updated : Nov 19, 2018, 5:22 pm IST
SHARE ARTICLE
Sandeep Chakravorty - Swaranjit Singh Khalsa
Sandeep Chakravorty - Swaranjit Singh Khalsa

ਅਮਰੀਕਾ ਦੇ ਸੂਬੇ ਕਨੈਕਟੀਕਟ ਅਧਾਰਤ ਸਿੱਖ ਵਰਕਰ ਸਵਰਨਜੀਤ ਸਿੰਘ ਖ਼ਾਲਸਾ ਨੇ ਨਿਊਯਾਰਕ ਵਿਚ ਭਾਰਤ ਸਰਕਾਰ ਦੇ ਜਨਰਲ ਕੌਂਸਲੇਟ ਸੰਦੀਪ ਚਕਰਵਰਤੀ 'ਤੇ ਸਿੱਖ ਸਮਾਜ ...

ਅਮਰੀਕਾ 'ਚ ਸੰਦੀਪ ਚਕਰਵਰਤੀ 'ਤੇ ਸਿੱਖਾਂ ਨੂੰ ਬਦਨਾਮ ਕਰਨ ਦੇ ਦੋਸ਼ ਤਹਿਤ ਕੇਸ ਦਰਜ

ਕਨੈਕਟੀਕਟ (ਸਸਸ) : ਅਮਰੀਕਾ ਦੇ ਸੂਬੇ ਕਨੈਕਟੀਕਟ ਅਧਾਰਤ ਸਿੱਖ ਵਰਕਰ ਸਵਰਨਜੀਤ ਸਿੰਘ ਖ਼ਾਲਸਾ ਨੇ ਨਿਊਯਾਰਕ ਵਿਚ ਭਾਰਤ ਸਰਕਾਰ ਦੇ ਜਨਰਲ ਕੌਂਸਲੇਟ ਸੰਦੀਪ ਚਕਰਵਰਤੀ 'ਤੇ ਸਿੱਖ ਸਮਾਜ ਨੂੰ ਬਦਨਾਮ ਕਰਨ ਦਾ ਮੁਕੱਦਮਾ ਦਾਇਰ ਕਰਵਾਇਆ ਹੈ। ਦਸ ਦਈਏ ਕਿ ਹਾਲ ਹੀ ਵਿਚ ਕਨੈਕਟੀਕਟ ਸੂਬੇ ਨੇ 1984 ਦੇ ਸਿੱਖ ਕਤਲੇਆਮ ਨੂੰ ਨਸਲਕੁਸ਼ੀ ਕਰਾਰ ਦਿੰਦੇ ਹੋਏ ਕਾਨੂੰਨ ਬਣਾਇਆ ਹੈ। ਸੀਨੇਟ ਵਿਚ ਬਿਲ ਨੰਬਰ 489 ਵਿਚ ਇਹ ਜ਼ਿਕਰ ਕੀਤਾ ਗਿਆ ਸੀ ਕਿ ਰਾਜ ਵਿਚ ਹਰ ਸਾਲ ਨਵੰਬਰ ਮਹੀਨੇ ਨੂੰ ਸਿੱਖ ਨਸਲਕੁਸ਼ੀ ਯਾਦਗਾਰ ਦਿਵਸ ਦੇ ਤੌਰ 'ਤੇ ਮਨਾਇਆ ਜਾਵੇਗਾ। 

khalsaSwaranjit Singh Khalsa

ਭਾਰਤ ਸਰਕਾਰ ਦੇ ਜਨਰਲ ਕੌਂਸਲੇਟ ਸੰਦੀਪ ਚਕਰਵਰਤੀ ਨੇ ਇਸ ਫ਼ੈਸਲੇ ਦਾ ਵਿਰੋਧ ਕੀਤਾ ਸੀ ਅਤੇ ਅਦਾਲਤ ਵਿਚ ਇਹ ਕਿਹਾ ਸੀ ਕਿ 1984 ਵਿਚ ਹੋਏ ਸਿੱਖ ਦੰਗੇ ਸਿੱਖ ਅਤਿਵਾਦੀਆਂ ਵਲੋਂ ਫੈਲਾਏ ਗਏ ਅਤਿਵਾਦ ਦਾ ਹੀ ਨਤੀਜਾ ਸਨ। ਉਨ੍ਹਾਂ ਇਹ ਵੀ ਕਿਹਾ ਕਿ ਕਨੈਕਟੀਕਟ ਸਰਕਾਰ ਦਾ ਇਹ ਫ਼ੈਸਲਾ ਸੰਘੀ ਭਾਰਤ ਨੂੰ ਵੰਡਣ ਦਾ ਕੰਮ ਕਰੇਗਾ ਅਤੇ ਭਾਰਤ ਨੂੰ ਕਮਜ਼ੋਰ ਕਰਨ ਵਾਲਾ ਹੈ। ਅਸੀਂ ਇਸ ਦੀ ਇਜਾਜ਼ਤ ਨਹੀਂ ਦੇ ਸਕਦੇ। ਇਸ ਲਈ ਕਨੈਕਟੀਕਟ ਸਰਕਾਰ ਨੂੰ ਵੀ ਅਜਿਹੀ ਕੋਈ ਇਜਾਜ਼ਤ ਨਹੀਂ ਦੇਣੀ ਚਾਹੀਦੀ, ਜਿਸ ਨਾਲ ਭਾਰਤ ਦੇ ਹਿੱਤ ਪ੍ਰਭਾਵਤ ਹੁੰਦੇ ਹੋਣ।  

khalsaSwaranjit Singh Khalsa

ਸੰਦੀਪ ਚਕਰਵਰਤੀ ਨੇ ਵਿਰੋਧ ਕਰਦਿਆਂ ਇਹ ਵੀ ਆਖਿਆ ਸੀ ਕਿ ਕਿਸੇ ਵੀ ਮਾਮਲੇ ਵਿਚ ਜਿੱਥੇ ਕਤਲੇਆਮ ਹੋਇਆ ਹੋਵੇ, ਅਪਰਾਧੀ ਇਹੀ ਕਹਿੰਦੇ ਹਨ ਕਿ ਉਹ ਇਸ ਵਿਚ ਸ਼ਾਮਲ ਨਹੀਂ ਸਨ। ਸੰਦੀਪ ਚਕਰਵਰਤੀ ਦਾ ਕਹਿਣਾ ਸੀ ਕਿ ਦਿੱਲੀ ਵਿਚ ਹੋਏ ਸਿੱਖ ਕਤਲੇਆਮ ਲਈ ਸਿੱਖ ਭਾਵ ਕਿ ਪੀੜਤ ਹੀ ਜ਼ਿੰਮੇਵਾਰ ਸਨ ਪਰ ਕਨੈਕਟੀਕਟ ਸਰਕਾਰ ਨੇ ਦਿੱਲੀ ਸਿੱਖ ਕਤਲੇਆਮ ਨੂੰ ਨਸਲਕੁਸ਼ੀ ਕਰਾਰ ਦੇ ਕੇ ਭਾਰਤ ਸਰਕਾਰ ਨੂੰ ਝਟਕਾ ਦਿਤਾ ਹੈ। 

Swarnjit Singh khalsaSwaranjit Singh Khalsa

ਇਕ ਪੱਤਰ ਵਿਚ ਸੀਨੇਟਰ ਓਸਟਨ ਨੇ ਜ਼ਿਕਰ ਕੀਤਾ ਕਿ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਨਾਰਵਿਚ ਸ਼ਹਿਰ ਸਿੱਖਾਂ ਦਾ ਇਕ ਘਰ ਹੈ, ਜਿਨ੍ਹਾਂ ਨੇ ਸੂਬੇ ਦੇ ਔਖੇ ਸਮੇਂ ਵਿਚ ਉਸ ਦਾ ਸਾਥ ਦਿਤਾ। ਕਈ ਲੋਕ 1989 ਅਤੇ 1990 ਵਿਚ ਭਾਰਤ ਵਿਚ ਸੋਸ਼ਣ ਤੋਂ ਬਚਣ ਲਈ ਇੱਥੇ ਆ ਕੇ ਵਸ ਗਏ ਸਨ। ਇਹ ਵੀ ਜ਼ਿਕਰ ਕੀਤਾ ਗਿਆ ਹੈ ਕਿ ਨਵੰਬਰ 1984 ਦੇ ਸਿੱਖ ਕਤਲੇਆਮ ਦੀਆਂ ਘਟਨਾਵਾਂ ਨੂੰ ਭਾਰਤ ਵਿਚ ਬਹੁਮਤ ਸ਼ਾਸਕ ਵਲੋਂ ਫੈਲਾਈ ਗਈ ਹਿੰਸਾ ਦੇ ਰੂਪ ਵਿਚ ਦੇਖਿਆ ਜਾਂਦਾ ਹੈ ਜੋ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਦਾ ਬਦਲਾ ਲੈਣ ਲਈ ਕੀਤੀ ਗਈ ਸੀ।

sandeep ChakrawarthyConsul General of India Sandeep Chakravorty

ਇਸ ਕਤਲੇਆਮ ਦੌਰਾਨ ਮਹਿਜ਼ ਚਾਰ ਦਿਨਾਂ ਵਿਚ 30 ਹਜ਼ਾਰ ਸਿੱਖ ਮਾਰੇ ਗਏ ਸਨ, ਜਦਕਿ ਇਕ ਦਹਾਕੇ ਦੌਰਾਨ ਡੇਢ ਲੱਖ ਤੋਂ ਵੀ ਜ਼ਿਆਦਾ ਲੋਕਾਂ ਨੇ ਹਿੰਸਾ ਵਿਚ ਅਪਣੀ ਜਾਨ ਗਵਾਈ। ਸੀਨੇਟਰ ਓਸਟਨ ਨੇ ਵੀ ਨਵੰਬਰ ਮਹੀਨੇ ਨੂੰ ਸਿੱਖ ਕਤਲੇਆਮ ਯਾਦਗਾਰੀ ਮਹੀਨੇ ਦੇ ਰੂਪ ਵਿਚ ਨਾਮਜ਼ਦ ਕਰਨ ਦੀ ਬੇਨਤੀ ਕੀਤੀ। ਇਸੇ ਦੌਰਾਨ ਭਾਰਤੀ ਵਣਜ ਦੂਤਾਵਾਸ ਨੇ ਇਸ ਸਬੰਧੀ ਸੀਨੇਟਰ ਓਸਟਨ ਨੂੰ ਇਕ ਪੱਤਰ ਲਿਖਿਆ ਅਤੇ ਕਨੈਕਟੀਕਟ ਦੇ ਗਵਰਨਰ ਨੂੰ ਵੀ ਮਿਲੇ ਅਤੇ ਕਿਹਾ ਕਿ ਭਾਰਤ ਵਿਚ ਸਿੱਖਾਂ ਦਾ ਕੋਈ ਕਤਲੇਆਮ ਨਹੀਂ ਹੋਇਆ ਸੀ ਅਤੇ ਨਾ ਹੀ ਸਿੱਖਾਂ ਦਾ ਕੋਈ ਸੋਸ਼ਣ ਹੋਇਆ। 

ਪੱਤਰ ਵਿਚ ਸੰਦੀਪ ਚਕਰਵਰਤੀ ਨੇ ਕਿਹਾ ਕਿ ਇਹ ਜਾਣੂ ਕਰਵਾਉਣਾ ਚਾਹੁੰਦਾ ਹਾਂ ਕਿ ਭਾਰਤ ਵਿਚ ਸਿੱਖਾਂ ਦਾ ਕੋਈ ਸੋਸ਼ਣ ਨਹੀਂ ਹੋਇਆ ਸੀ। ਉਨ੍ਹਾਂ ਇਹ ਵੀ ਕਿਹਾ ਕਿ ਮੈਂ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਪਾਰਤ ਵਿਚ ਕੋਈ ਸਿੱਖ ਕਤਲੇਆਮ ਨਹੀਂ ਹੋਇਆ ਹੈ। ਘੱਟੋ-ਘੱਟ ਇਸ ਦੇ ਲਈ ਨਸਲਕੁਸ਼ੀ ਸ਼ਬਦ ਦੀ ਵਰਤੋਂ ਤਾਂ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਸਿੱਖ ਸਮਾਜ ਨਾਲ ਜੋ ਪਿਛੋਕੜ ਵਿਚ ਹੋਇਆ, ਕਨੈਕਟੀਕਟ ਉਸ ਤੋਂ ਅਣਜਾਣ ਜਾਪਦਾ ਹੈ। 

ਉਧਰ ਸਵਰਨਜੀਤ ਸਿੰਘ ਖ਼ਾਲਸਾ ਜਿਨ੍ਹਾਂ ਨੇ ਪਿਛਲੇ ਸਾਲ ਵਾਸ਼ਿੰਗਟਨ ਡੀਸੀ ਵਿਚ ਐਫਬੀਆਈ ਤੋਂ ਪੁਰਸਕਾਰ ਵੀ ਪ੍ਰਾਪਤ ਕੀਤਾ ਸੀ ਅਤੇ ਸਿਟੀ ਪਲਾਨ ਦੇ ਨਾਰਵਿਚ ਕਮਿਸ਼ਨ ਵਿਚ ਵੀ ਸੇਵਾ ਨਿਭਾਈ ਸੀ, ਨੇ ਕਿਹਾ ਕਿ ਸੇਥਾਨਕ ਨਾਰਵਿਚ ਸਮਾਜ ਦੀ ਸੇਵਾ ਦੇ ਨਾਲ ਨਾਲ ਸਿੱਖ ਸਮਾਜ ਦੀਆਂ ਸ਼ਿਕਾਇਤਾਂ ਦੂਰ ਕਰਨ ਵਿਚ ਬਹੁਤ ਸਮਾਂ, ਯਤਨ ਅਤੇ ਸਾਧਨ ਹਨ। ਇਸ ਭਾਰਤੀ ਰਾਜਨਾਇਕ ਦੀ ਤਰ੍ਹਾਂ ਕੋਈ ਵੀ ਮਰਿਆਦਾ ਨੂੰ ਤੋੜਨ ਦੀ ਕੋਸ਼ਿਸ਼ ਕਰਦਾ ਹੈ ਉਹ ਬਹੁਤ ਹੀ ਮੰਦਭਾਗਾ ਅਤੇ ਬਰਦਾਸ਼ਤ ਤੋਂ ਬਾਹਰ ਹੈ। ਖ਼ਾਲਸਾ ਨੇ ਕਿਹਾ ਕਿ ਮੈਨਹਟਨ ਕੋਰਟ ਵਿਚ ਨਿਊਯਾਰਕ ਦੇ ਭਾਰਤੀ ਵਣਜ ਦੂਤਾਵਾਸ ਵਿਰੁਧ ਮਾਣਹਾਨੀ ਦਾ ਮਾਮਲਾ ਦਾਇਰ ਕੀਤਾ ਗਿਆ ਹੈ। 

ਖ਼ਾਲਸਾ ਨੇ ਕਿਹਾ ਕਿ ਭਾਰਤੀ ਵਣਜ ਦੂਤਾਵਾਸ ਜਨਰਲ ਕੌਂਸਲੇਟ ਸੰਦੀਪ ਚਕਰਵਰਤੀ ਨੇ ਮੇਰੇ ਸਿੱਖ ਸਮਾਜ ਨੂੰ ਕਨੈਕਟੀਕਟ ਅਤੇ ਨਾਰਵਿਚ ਵਿਚ ਅਪਮਾਨਤ ਕੀਤਾ ਹੈ ਅਤੇ ਸਾਡੇ ਚੁਣੇ ਹੋਏ ਨੁਮਾਇੰਦਿਆਂ ਦੇ ਤੱਥਾਂ ਨੂੰ ਗ਼ਲਤ ਦਸਿਆ ਹੈ, ਇਸ ਲਈ ਇਕ ਸਿੱਖ ਨੇਤਾ ਦੇ ਕੋਲ ਉਨ੍ਹਾਂ ਦੇ ਵਿਰੁਧ ਮਾਣਹਾਨੀ ਦੇ ਮਾਮਲੇ ਨੂੰ ਦਰਜ ਕਰਨ ਨੂੰ ਛੱਡ ਕੇ ਹੋਰ ਕੋਈ ਰਸਤਾ ਨਹੀਂ ਸੀ। ਖ਼ਾਲਸਾ ਨੇ ਇਹ ਵੀ ਕਿਹਾ ਕਿ ਅਸੀਂ ਸਯੁੰਕਤ ਰਾਸ਼ਟਰ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਸਿੱਖਾਂ ਦੀ ਆਜ਼ਾਦੀ ਲਈ ਅਪਣਾ ਕੰਮ ਜਾਰੀ ਰੱਖਾਂਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Congress ਨੂੰ ਕੋਸਣ ਵਾਲੇ ਖੱਬੇਪੱਖੀ ਗਾਂਧੀ ਕਿਵੇਂ ਬਣੇ ਕਾਂਗਰਸੀ? Preneet Kaur ਨੂੰ ਹਰਾਉਣ ਵਾਲ਼ੇ ਗਾਂਧੀ ਨੂੰ ਇਸ..

02 May 2024 1:40 PM

ਮਜ਼ਦੂਰਾਂ ਦੇ ਨਾਂ 'ਤੇ ਛੁੱਟੀ ਮਨਾਉਣ ਵਾਲਿਓ ਸੁਣ ਲਓ ਮਜ਼ਦੂਰਾਂ ਦੇ ਦੁੱਖੜੇ "ਸਾਨੂੰ ਛੁੱਟੀ ਨਹੀਂ ਕੰਮ ਚਾਹੀਦਾ ਹੈ

02 May 2024 12:57 PM

Amritpal Singh ਦੀ ਮਾਤਾ ਦਾ Valtoha ਨੂੰ ਮੋੜਵਾਂ ਜਵਾਬ "ਸਾਡੇ ਨਾਲ ਕਦੇ ਨਹੀਂ ਹੋਈ ਚੋਣ ਲੜਨ ਬਾਰੇ ਗੱਲ"

02 May 2024 12:29 PM

ਪੱਥਰੀ ਕੱਢਣ ਵਾਲੇ ਬਾਬਿਆਂ ਤੋਂ ਸਾਵਧਾਨ! ਖਰਾਬ ਹੋ ਸਕਦੀ ਹੈ Kidney ਜਾਂ Liver..ਸਮੇਂ ਸਿਰ ਇਲਾਜ ਲਈ ਮਾਹਰ ਡਾਕਟਰ...

02 May 2024 12:13 PM

Sukhjinder Singh Randhawa Exclusive Interview || ਹਥਿਆਈ ਗੁਰਦਾਸਪੁਰ ਦੀ ਟਿਕਟ? ਹਰ ਮਸਲੇ 'ਤੇ ਤਿੱਖੇ ਸਵਾਲ

02 May 2024 10:32 AM
Advertisement