
ਦਲਾਈ ਲਾਮਾ ਵਲੋਂ ਵਿਸ਼ਵ ਸ਼ਾਂਤੀ ਲਈ ਕੀਤੇ ਜਾ ਰਹੇ ਕੰਮਾਂ ਨੂੰ ਵੀ ਦਿਤੀ ਮਾਨਤਾ
ਵਾਸ਼ਿੰਗਟਨ : ਅਮਰੀਕੀ ਸੰਸਦ ਨੇ ਸਰਬਸੰਮਤੀ ਨਾਲ ਇਕ ਮਹੱਤਵਪੂਰਣ ਪ੍ਰਸਤਾਵ ਪਾਸ ਕਰਦੇ ਹੋਏ ਤਿੱਬਤ ਦੀ ਅਸਲ ਖ਼ੁਦਮੁਖਤਿਆਰੀ ਅਤੇ 14ਵੇਂ ਦਲਾਈ ਲਾਮਾ ਵਲੋਂ ਵਿਸ਼ਵ ਸ਼ਾਂਤੀ, ਸਦਭਾਵਨਾ ਅਤੇ ਤਾਲਮੇਲ ਦੇ ਮਹੱਤਵ ਲਈ ਕੀਤੇ ਜਾ ਰਹੇ ਕੰਮਾਂ ਨੂੰ ਮਾਨਤਾ ਦਿਤੀ ਹੈ। ਅਮਰੀਕਾ ਦੀ ਪ੍ਰਤੀਨਿਧੀ ਸਭਾ ਦੇ ਇਸ ਪ੍ਰਸਤਾਵ ਵਿਚ ਤਿੱਬਤ ਦੇ ਸੰਸਕਿ੍ਰਤਕ ਤੇ ਧਾਰਮਕ ਮਹੱਤਵ ਨੂੰ ਪਛਾਣ ਦਿਤੇ ਜਾਣ ਦੇ ਨਾਲ ਹੀ ਸੰਘਰਸ਼ ਦੇ ਸ਼ਾਂਤੀਪੂਰਣ ਹੱਲ ਦਾ ਵੀ ਜ਼ਿਕਰ ਕੀਤਾ ਗਿਆ ਹੈ।
US Congressional
ਅਮਰੀਕੀ ਸੰਸਦ ਵਿਚ ਕਿਹਾ ਗਿਆ ਕਿ ਤਿੱਬਤ ਦੇ ਲੋਕਾਂ ਦੀਆਂ ਇੱਛਾਵਾਂ, ਮਨੁੱਖੀ ਅਧਿਕਾਰਾਂ ਅਤੇ ਸੁਤੰਤਰਤਾ ਨਾਲ ਹੀ ਉਨ੍ਹਾਂ ਦੀ ਧਾਰਮਕ, ਸੰਸਕਿ੍ਰਤਕ, ਭਾਸ਼ਾਈ ਅਤੇ ਰਾਸ਼ਟਰੀ ਪਛਾਣ ਨੂੰ ਅੰਤਰਰਾਸ਼ਟਰੀ ਸਰਪ੍ਰਸਤੀ ਨੂੰ ਅਸੀਂ ਪ੍ਰਸਤਾਵ ਦੇ ਮਾਧਿਅਮ ਰਾਹੀਂ ਸਮਰਥਨ ਦਿੰਦੇ ਹਾਂ। ਤਿੱਬਤ ਅਤੇ ਪੂਰੇ ਵਿਸ਼ਵ ਵਿਚ 60 ਲੱਖ ਤੋਂ ਜ਼ਿਆਦਾ ਤਿੱਬਤੀ ਹਨ।
Dalai Lama
ਪ੍ਰਸਤਾਵ ਦੌਰਾਨ ਐੱਮਪੀਜ਼ ਅਤੇ ਵਿਦੇਸ਼ੀ ਮਾਮਲਿਆਂ ਦੀ ਕਮੇਟੀ ਦੇ ਪ੍ਰਧਾਨ ਇਲੀਅਟ ਏਂਜਲ ਨੇ ਕਿਹਾ ਕਿ ਚੀਨ ਦੀ ਸਰਕਾਰ ਖ਼ੁਦਮੁਖਤਿਆਰ ਤਿੱਬਤ ਖੇਤਰ ਵਿਚ ਅਮਰੀਕਾ ਦੇ ਡਿਪਲੋਮੈਟਾਂ, ਅਧਿਕਾਰੀਆਂ, ਪੱਤਰਕਾਰਾਂ ਅਤੇ ਸੈਲਾਨੀਆਂ ਦਾ ਜਾਣਾ ਨਿਰਧਾਰਿਤ ਤਰੀਕੇ ਨਾਲ ਬੰਦ ਕਰ ਰਹੀ ਹੈ। ਜ਼ਿਕਰਯੋਗ ਹੈ ਕਿ 60 ਸਾਲ ਪਹਿਲੇ ਤਿੱਬਤ ਦੀ ਇਸ ਪਵਿੱਤਰ ਧਰਤੀ ’ਤੇ ਚੀਨੀ ਫ਼ੌਜ ਨੇ ਕਬਜ਼ਾ ਕਰਦੇ ਹੋਏ 14ਵੇਂ ਦਲਾਈ ਲਾਮਾ ਨੂੰ ਜਲਾਵਤਨ ਕਰ ਦਿਤਾ ਸੀ। ਤਦ ਤੋਂ ਉੱਥੇ ਤਿੱਬਤ ਦੇ ਲੋਕਾਂ ’ਤੇ ਅੱਤਿਆਚਾਰ ਅਤੇ ਸੰਸਕਿ੍ਰਤੀ ਨੂੰ ਨਸ਼ਟ ਕੀਤੇ ਜਾਣ ਦਾ ਕੰਮ ਚੱਲ ਰਿਹਾ ਹੈ।