
ਅਮਰੀਕਾ ਦੇ ਰੱਖਿਆ ਮੰਤਰੀ ਦੇ ਤੌਰ ‘ਤੇ ਨਾਮਜ਼ਦ ਕੀਤੇ ਗਏ ਲਾਇਡ ਆਸਟਿਨ...
ਵਾਸ਼ਿੰਗਟਨ: ਅਮਰੀਕਾ ਦੇ ਰੱਖਿਆ ਮੰਤਰੀ ਦੇ ਤੌਰ ‘ਤੇ ਨਾਮਜ਼ਦ ਕੀਤੇ ਗਏ ਲਾਇਡ ਆਸਟਿਨ ਨੇ ਕਿਹਾ ਹੈ ਕਿ ਬਾਇਡਨ ਪ੍ਰਸ਼ਾਸਨ ਦਾ ਟਿੱਚਾ ਭਾਰਤ ਨਾਲ ਅਮਰੀਕਾ ਦੀ ਰੱਖਿਆ ਸਾਝੇਦਾਰੀ ਨੂੰ ਹੋਰ ਮਜ਼ਬੂਤ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਜੈਸ਼-ਏ-ਮੁਹੰਮਦ ਅਤੇ ਲਸ਼ਕਰ-ਏ-ਤਾਇਬਾ ਦੇ ਖ਼ਿਲਾਫ਼ ਪਾਕਿਸਤਾਨ ਦੀ ਕਾਰਵਾਈ ਦੀ ਪ੍ਰੋਗਰੈਸ ਅਧੂਰੀ ਹੈ।
Jo biden
ਆਸਟਿਨ ਨੇ ਕਿਹਾ ਹੈ ਕਿ ਪਾਕਿਸਤਾਨ ਦੀ ਜਮੀਨ ਉਤੇ ਅਤਿਵਾਦੀਆਂ ਨੂੰ ਪਨਾਹ ਨਾ ਮਿਲੇ, ਇਸਦੇ ਲਈ ਵੀ ਪਾਕਿਸਤਾਨ ਉਤੇ ਦਬਾਅ ਬਣਾਇਆ ਜਾਵੇਗਾ। ਜੋ ਬਾਇਡਨ ਵੱਲੋਂ ਰੱਖਿਆ ਮੰਤਰੀ ਦੇ ਤੌਰ ‘ਤੇ ਨਾਮਜ਼ਦ ਕੀਤੇ ਗਏ ਸੇਵਾ ਮੁਕਤ ਲਾਇਡ ਆਸਟਿਨ ਆਪਣੇ ਨਾਮ ਦੀ ਪੁਸ਼ਟੀ ਲਈ ਸੀਨੇਟ ਆਰਮਡ ਕਮੇਟੀ ਦੇ ਸਾਹਮਣੇ ਪੇਸ਼ ਹੋਏ। ਇਸੇ ਦੌਰਾਨ ਕਿਹਾ, “ਜੇਕਰ ਰੱਖਿਆ ਮੰਤਰੀ ਦੇ ਤੌਰ ‘ਤੇ ਮੇਰੇ ਨਾਮ ਦੀ ਪੁਸ਼ਟੀ ਕੀਤੀ ਜਾਂਦੀ ਹੈ ਮੇਰਾ ਟਿੱਚਾ ਭਾਰਤ ਦੇ ਨਾਲ ਸਾਡੇ ਰੱਖਿਆ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਹੋਵੇਗਾ।”
Usa with India
ਭਾਰਤ ਦੇ ਨਾਲ ਰੱਖਿਆ ਸੰਬੰਧਾਂ ਨੂੰ ਮਜ਼ਬੂਤ ਕਰਨ ਦਾ ਹੋਵੇਗਾ ਯਤਨ
ਆਸਟਿਨ ਨੇ ਕਿਹਾ ਕਿ ਮੈਂ ਅੱਗੇ ਭਾਰਤ ਦੇ ਪ੍ਰਮੁੱਖ ਰੱਖਿਆ ਸਾਝੇਦਾਰੀ ਦੇ ਦਰਜੇ ਨੂੰ ਬਰਕਰਾਰ ਰੱਖਾਂਗਾ। ਅਮਰੀਕਾ ਅਤੇ ਭਾਰਤੀ ਫ਼ੌਜ ਦੇ ਆਪਸੀ ਹਿੱਤਾਂ ਦੇ ਲਈ ਸਹਿਯੋਗ ਮਜ਼ਬੂਤ ਕਰਨਾ ਜਾਰੀ ਰੱਖਾਂਗਾ। ਕਵਾਡ ਸਿਕੁਰਿਟੀ ਡਯਲਾਗ ਅਤੇ ਹੋਰ ਖੇਤਰੀ ਬਹੁਪੱਖੀ ਏਗੇਮੇਂਟਸ ਦੇ ਮਾਧੀਅਮ ਨਾਲ ਭਾਰਤ ਅਤੇ ਅਮਰੀਕਾ ਦੇ ਵਿਚਕਾਰ ਰੱਖਿਆ ਸਹਿਯੋਗ ਨੂੰ ਮਜ਼ਬੂਤ ਅਤੇ ਵਿਆਪਕ ਬਣਾਉਣ ਦੀ ਵੀ ਕੋਸ਼ਿਸ਼ ਕਰਾਂਗੇ।
Usa Army with Indian Army
ਅਤਿਵਾਦੀਆਂ ਦੇ ਖਿਲਾਫ਼ ਪਾਕਿਸਤਾਨ ਦੀ ਕਾਰਵਾਈ ਅਧੂਰੀ
ਆਸਟਿਨ ਨੇ ਕਿਹਾ ਕਿ ਉਨ੍ਹਾਂ ਨੂੰ ਲਗਦਾ ਹੈ ਕਿ ਪਾਕਿਸਤਾਨ ਨੇ ਅਫ਼ਗਾਨਿਸਤਾਨ ਸ਼ਾਂਤੀ ਪ੍ਰਕਿਰਿਆ ਦੇ ਸਮਰਥਨ ਵਿਚ ਅਮਰੀਕੀ ਕਾਰਵਾਈਆਂ ਨੂੰ ਪੂਰਾ ਕਰਨ ਦੇ ਲਈ ਕਦਮ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਨੇ ਲਸ਼ਕਰ-ਏ-ਤਾਇਬਾ ਅਤੇ ਜੈਸ਼-ਏ-ਮੁਹੰਮਦ ਵਰਗੇ ਭਾਰਤੀ ਵਿਰੋਧੀ ਗਰੁੱਪਸ ਦੇ ਖਿਲਾਫ਼ ਵੀ ਕਾਰਵਾਈ ਕੀਤੀ ਹੈ ਪਰ ਇਹ ਪ੍ਰੋਗਰੈਸ ਪੂਰਾ ਨਹੀਂ ਹੈ।
Pakistan
ਆਸਟਿਨ ਨੇ ਕਿਹਾ ਕਿ ਸੁਰੱਖਿਆ ਸਹਾਇਤਾ ਸਸਪੈਂਸ਼ਨ ਤੋਂ ਇਲਾਵਾ ਕਈਂ ਕਾਰਕ ਪਾਕਿਸਤਾਨ ਦੇ ਸਹਿਯੋਗ ਨੂੰ ਪ੍ਰਭਾਵਿਤ ਕਰ ਸਕਦੇ ਹਨ। ਜਿਸ ਵਿਚ ਅਫ਼ਗਾਨਿਸਤਾਨ ਵਾਰਤਾ ਵਰਗੀਆਂ ਚੀਜ਼ਾਂ ਵੀ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ 2018 ਵਿਚ ਅਤਿਵਾਦ ਦੇ ਖਿਲਾਫ਼ ਮਜ਼ਬੂਤ ਕਾਰਵਾਈ ਦੀ ਘਾਟ ਵਿਚ ਪਾਕਿਸਤਾਨ ਨੂੰ ਸਾਰੇ ਵਿੱਤੀ ਅਤੇ ਸੁਰੱਖਿਆ ਸਹਾਇਤਾ ਸਸਪੈਂਡ ਕਰ ਦਿੱਤੀ ਸੀ।
ਅਤਿਵਾਦ ਦੇ ਲਈ ਪਾਕਿਸਤਾਨ ਦੀ ਜਮੀਨ ਦਾ ਇਸਤੇਮਾਲ ਰੋਕਣ ਦੇ ਲਈ ਬਣਾਇਆ ਜਾਵੇਗਾ ਦਬਾਅ
Pakistan
ਆਸਟਿਨ ਨੇ ਕਿਹਾ ਕਿ ਉਹ ਪਾਕਿਸਤਾਨ ਉਤੇ ਅਪਣੀ ਜਮੀਨ ਨੂੰ ਅਤਿਵਾਦੀਆਂ ਅਤੇ ਹਿੰਸਕ ਕੱਟੜਪੰਥੀ ਸੰਗਠਨਾਂ ਦੇ ਲਈ ਇਸਤੇਮਾਲ ਰੋਕਣ ਦਾ ਦਬਾਅ ਬਣਾਉਣਗੇ। ਉਨ੍ਹਾਂ ਨੇ ਕਿਹਾ ਕਿ ਅਲਕਾਇਦਾ ਅਤੇ ਇਸਲਾਮਿਕ ਸਟੇਟ ਖੁਰਾਸਾਨ ਪ੍ਰਾਂਤ (ISIS-K) ਨੂੰ ਹਰਾਉਣ ਅਤੇ ਖੇਤਰੀ ਸਥਿਰਤਾ ਨੂੰ ਵਧਾਉਣ ਦੇ ਲਈ ਪਾਕਿਸਤਾਨ ਦੇ ਨਾਲ ਕੰਮ ਕਰਨ ਦੀ ਵੀ ਜਰੂਰਤ ਹੈ।