
ਅਮਰੀਕਾ ਦੇ ਟੈਕਸਾਸ ਦੇ ਇਕ ਸਕੂਲ 'ਚ ਹੋਈ ਗੋਲੀਬਾਰੀ ਨੂੰ ਅੰਜਾਮ ਦੇਣ ਵਾਲਾ ਸ਼ੱਕੀ ਲਗਭਗ 30 ਮਿੰਟ ਤਕ ਸਕੂਲ ਅੰਦਰ ਰਿਹਾ ਅਤੇ ਅਪਣੇ ਮਨਸੂਬੇ ਪੂਰੇ ਕਰਦਾ ਰਿਹਾ। ਘਟਨਾ...
ਸਾਂਤਾ ਫ਼ੀ (ਅਮਰੀਕਾ), 20 ਮਈ : ਅਮਰੀਕਾ ਦੇ ਟੈਕਸਾਸ ਦੇ ਇਕ ਸਕੂਲ 'ਚ ਹੋਈ ਗੋਲੀਬਾਰੀ ਨੂੰ ਅੰਜਾਮ ਦੇਣ ਵਾਲਾ ਸ਼ੱਕੀ ਲਗਭਗ 30 ਮਿੰਟ ਤਕ ਸਕੂਲ ਅੰਦਰ ਰਿਹਾ ਅਤੇ ਅਪਣੇ ਮਨਸੂਬੇ ਪੂਰੇ ਕਰਦਾ ਰਿਹਾ। ਘਟਨਾ ਮੌਕੇ ਦੇ ਗਵਾਹਾਂ ਦਾ ਅਜਿਹਾ ਕਹਿਣਾ ਹੈ। ਉਨ੍ਹਾਂ ਨੇ ਦਸਿਆ ਕਿ ਸ਼ੱਕੀ ਕਿਸ਼ੋਰ ਕਲਾ ਦੀ ਜਮਾਤ ਦੇ ਦਰਵਾਜੇ 'ਤੇ ਗੋਲੀਆਂ ਚਲਾਉਂਦੇ ਹੋਏ ਅੰਦਰ ਵੜ ਗਿਆ ਜਿਸ ਨਾਲ ਖਿਡ਼ਕੀ ਦਾ ਸ਼ੀਸ਼ਾ ਟੁੱਟ ਗਿਆ।
Texas school
ਘਬਰਾਏ ਹੋਏ ਵਿਦਿਆਰਥੀਆਂ ਨੇ ਉਸ ਨੂੰ ਅੰਦਰ ਆਉਣ ਤੋਂ ਰੋਕਣ ਲਈ ਦਰਵਾਜੇ ਕੋਲ ਪਹੁੰਚ ਗਏ। ਅਧਿਕਾਰੀਆਂ ਨੇ ਦਸਿਆ ਕਿ ਹਮਲਾਵਰਾਂ ਨੇ ਇਸ ਤੋਂ ਬਾਅਦ ਫਿਰ ਦਰਵਾਜੇ 'ਤੇ ਗੋਲੀ ਚਲਾਈ ਜੋ ਇਕ ਵਿਦਿਆਰਥੀ ਦੇ ਛਾਤੀ 'ਚ ਜਾ ਕੇ ਵੱਜੀ। ਪਹਿਲੇ ਸਾਲ ਦੇ ਵਿਦਿਆਰਥੀ ਏਬੇਲ ਸੇਨ ਮਿਗੂਅਲ ਨੇ ਅਪਣੇ ਦੋਸਤ ਕ੍ਰਿਸ ਸਟੋਨ ਨੂੰ ਦਰਵਾਜ਼ੇ ਤੇ ਦਮ ਤੋੜਦੇ ਦੇਖਿਆ। ਮਿਗੁਅਲ ਨੂੰ ਵੀ ਖੱਬੇ ਮੋਡੇ 'ਤੇ ਸੱਟ ਆਈ। ਉਸ ਨੇ ਅਤੇ ਬਾਕੀਆਂ ਨੇ ਮਰਨ ਦਾ ਡਰਾਮਾ ਕਰ ਖ਼ੁਦ ਨੂੰ ਬਚਾਇਆ।
school shooting
ਉਸ ਨੇ ਦਸਿਆ ਕਿ ਅਸੀਂ ਜ਼ਮੀਨ 'ਤੇ ਇਧਰ- ਉਧਰ ਪਏ ਹੋਏ ਸਨ। ਗਾਲਵੇਸਟਨ ਕਾਉਂਟੀ ਦੇ ਮੁਨਸਫ਼ ਮਾਰਕ ਹੇਨਰੀ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਲਗਦਾ ਕਿ ਸ਼ੁਕਰਵਾਰ ਨੂੰ ਹੋਏ ਹਮਲੇ 'ਚ 30 ਮਿੰਟ ਤਕ ਲਗਾਤਾਰ ਗੋਲੀਆਂ ਚੱਲੀ ਹੋਣ ਅਤੇ ਉਨ੍ਹਾਂ ਦਾ ਇਹ ਲੇਖਾ ਜੋਖਾ ਹੋਰ ਅਧਿਕਾਰੀਆਂ ਵਲੋਂ ਕਹੀਆਂ ਗਈਆਂ ਗੱਲਾਂ ਨਾਲ ਮੇਲ ਵੀ ਖਾਂਦਾ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ ਸੁਰੱਖਿਆ ਬਲਾਂ ਨੇ ਛੇਤੀ ਹੀ ਬੰਦੂਕਧਾਰੀ 'ਤੇ ਕਾਬੂ ਪਾ ਲਿਆ ਸੀ।
police in Texas school
ਉਥੇ ਹੀ ਘਟਨਾ ਤੋਂ ਬਾਅਦ ਪਹਿਲਾ ਬਿਆਨ ਜਾਰੀ ਕਰਨ ਵਾਲੇ ਪਗਾਉਟਿਜ ਦੇ ਪਰਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਭਰੋਸਾ ਨਹੀਂ ਹੋ ਰਿਹਾ ਹੈ ਕਿ ਪਗਾਉਟਿਜ ਅਜਿਹਾ ਕੰਮ ਕਰ ਸਕਦਾ ਹੈ। ਉਹ ਇਸ ਘਟਨਾ ਤੋਂ ਬਾਅਦ ਸਦਮੇ ਵਿਚ ਹੈ।