
ਅਮਰੀਕਾ ਸਥਿਤ ਟੈਕਸਾਸ ਵਿਚ ਸੈਂਟਾ ਫੇ ਹਾਈ ਸਕੂਲ ਵਿਚ ਗੋਲੀਬਾਰੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ, ਜਿਸ ਵਿਚ 10 ਲੋਕਾਂ ਦੇ ਮਾਰੇ ਜਾਣ ਦੀ...
ਟੈਕਸਾਸ : ਅਮਰੀਕਾ ਸਥਿਤ ਟੈਕਸਾਸ ਵਿਚ ਸੈਂਟਾ ਫੇ ਹਾਈ ਸਕੂਲ ਵਿਚ ਗੋਲੀਬਾਰੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ, ਜਿਸ ਵਿਚ 10 ਲੋਕਾਂ ਦੇ ਮਾਰੇ ਜਾਣ ਦੀ ਗੱਲ ਆਖੀ ਜਾ ਰਹੀ ਹੈ। ਹੈਰਿਸ ਕਾਉਂਟੀ ਦੇ ਸੈਰਿਫ਼ ਐਡ ਗੌਨਜ਼ਾਲੇਜ਼ ਅਨੁਸਾਰ ਮ੍ਰਿਤਕਾਂ ਵਿਚ ਜ਼ਿਆਦਾਤਰ ਵਿਦਿਆਰਥੀ ਹੀ ਹਨ।
Texas Shootingਮਿਲੀ ਜਾਣਕਾਰੀ ਅਨੁਸਰ ਹਮਲੇ ਪਿੱਛੋਂ ਇਕ ਵਿਦਿਆਰਥੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਵਿਦਿਆਰਥੀ ਦਾ ਨਾਂਅ ਦਿਮੀਤ੍ਰੋਸ ਪਗੋਤਜ੍ਰਿਸ਼ ਦਸਿਆ ਜਾ ਰਿਹਾ ਹੈ। ਪੜਤਾਲ ਕਰਨ 'ਤੇ ਹਮਲੇ ਤੋਂ ਬਾਅਦ ਸਕੂਲ ਵਿਚੋਂ ਅਸਲਾ ਅਤੇ ਬਾਰੂਦੀ ਸਮੱਗਰੀ ਵੀ ਮਿਲੀ ਹੈ।
Texas Shootingਘਟਨਾ ਦੇ ਚਸ਼ਮਦੀਦ ਤੇ ਸਕੂਲ ਦੇ ਵਿਦਿਆਰਥੀ ਟੇਲਰ ਟਰਨਰ ਨੇ ਦਸਿਆ ਕਿ ਉਨ੍ਹਾਂ ਨੇ ਪਹਿਲਾਂ ਤਿੰਨ ਗੋਲੀਆਂ ਦੀ ਆਵਾਜ਼ ਅਤੇ ਫਿਰ ਚਾਰ ਗੋਲੀਆਂ ਦੀ ਆਵਾਜ਼ਾਂ ਸੁਣੀਆਂ। ਉਨ੍ਹਾਂ ਨੇ ਇਕ ਜ਼ਖ਼ਮੀ ਕੁੜੀ ਦੇਖੀ, ਜਿਸ ਨੂੰ ਗੋਲੀ ਲੱਗੀ ਹੋਈ ਸੀ। ਇਸ ਮਾਮਲੇ ਵਿਚ ਇਕ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਸਕੂਲ ਅਤੇ ਨੇੜੇ ਦੇ ਇਲਾਕੇ ਤੋਂ ਧਮਾਕਾਖੇਜ਼ ਸਮੱਗਰੀ ਵੀ ਮਿਲੀ ਹੈ। ਪੁਲਿਸ ਨੇ ਅਜੇ ਤਕ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਕੀਤੀ ਕਿ ਹਮਾਲਾਵਰ ਕੌਣ ਹੈ। ਇਕ ਪੁਲਿਸ ਅਧਿਕਾਰੀ ਜ਼ਖ਼ਮੀ ਹੋਇਆ ਹੈ।
Texas Shootingਇਸ ਘਟਨਾ ਤੋਂ ਬਾਅਦ ਟਵਿੱਟਰ 'ਤੇ ਹਰ ਕੋਈ ਆਪਣੀ ਪ੍ਰਤੀਕਿਰਿਆ ਦੇ ਰਿਹਾ ਸੀ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਘਟਨਾ 'ਤੇ ਟਵੀਟ ਕਰਦਿਆਂ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਕ ਹੋਰ ਨੇ ਟਵੀਟ ਕੀਤਾ ਹੈ ਕਿ ਅਸੀਂ ਤੁਹਾਡੀ ਦੁੱਖ ਦੀ ਘੜੀ ਵਿਚ ਤੁਹਾਡੇ ਨਾਲ ਹਾਂ ਅਤੇ ਹਮੇਸ਼ਾ ਰਹਾਂਗੇ।