
ਰਾਜਧਾਨੀ ਮਾਸਕੋ ਦੇ ਉੱਤਰ ਵਿੱਚ ਇੱਕ ਰੂਸੀ ਫੌਜੀ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ ਹੈਲੀਕਾਪਟਰ ਵਿੱਚ ਸਵਾਰ ਸਾਰੇ ਕਰੂ ਦੇ ਮੈਂਬਰ ਮਾਰੇ ਗਏ।
ਰਾਜਧਾਨੀ ਮਾਸਕੋ ਦੇ ਉੱਤਰ ਵਿੱਚ ਇੱਕ ਰੂਸੀ ਫੌਜੀ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ ਹੈਲੀਕਾਪਟਰ ਵਿੱਚ ਸਵਾਰ ਸਾਰੇ ਕਰਊ ਦੇ ਮੈਂਬਰ ਮਾਰੇ ਗਏ। ਉਸ ਖੇਤਰ ਵਿੱਚ ਕੋਈ ਆਬਾਦੀ ਨਹੀਂ ਹੈ ਜਿੱਥੇ ਇਹ ਹੈਲੀਕਾਪਟਰ ਡਿੱਗਿਆ ਸੀ। ਸੈਨਿਕ ਮੰਤਰਾਲੇ ਦੇ ਅਨੁਸਾਰ ਕ੍ਰੈਸ਼ ਹੋਇਆ ਹੈਲੀਕਾਪਟਰ ਐਮਆਈ -8 ਕਿਸਮ ਦਾ ਸੀ।
photo
ਮੰਤਰਾਲੇ ਵੱਲੋਂ ਦਿੱਤੀ ਜਾਣਕਾਰੀ ਵਿਚ ਦੱਸਿਆ ਗਿਆ ਸੀ ਕਿ ਮਾਸਕੋ ਤੋਂ ਸਿਰਫ 90 ਕਿਲੋਮੀਟਰ ਦੂਰ ਰਾਤ 8 ਵਜੇ ਇਹ ਹਾਦਸਾ ਵਾਪਰਿਆ। ਪਹਿਲੀ ਨਜ਼ਰ ਵਿਚ ਇਸ ਤਰ੍ਹਾਂ ਜਾਪਿਆ ਕਿ ਕਿਸੇ ਤਰਨੀਕੀ ਖਰਾਬੀ ਦੇ ਕਾਰਨ ਇਹ ਘਟਨਾ ਵਾਪਰੀ ਹੈ, ਪਰ ਸੈਨਾ ਵੱਲੋਂ ਇਹ ਵੀ ਨਹੀਂ ਦੱਸਿਆ ਗਿਆ ਕਿ ਇਸ ਹੈਲੀਕਪਟਰ ਵਿਚ ਕਿੰਨੇ ਲੋਕ ਸਨ।
photo
ਹਾਲਾਂਕਿ ਮੰਤਰਾਲੇ ਵੱਲ਼ੋਂ ਇਹ ਜ਼ਰੂਰ ਦੱਸਿਆ ਗਿਆ ਕਿ ਹੈਲੀਕਪਟਰ ਵਿਚ ਕਿਸੇ ਕਿਸਮ ਦਾ ਗੋਲਾ - ਬਾਰੂਦ ਨਹੀਂ ਸ਼ਾਮਿਲ ਸੀ। ਇਸ ਤੋਂ ਇਲਾਵਾ ਇਹ ਹੈਲੀਕਪਟਰ ਇਕ ਸੁਨਸਾਨ ਇਲਾਕੇ ਵਿਚ ਹੀ ਕ੍ਰੈਸ਼ ਹੋਇਆ ਹੈ। ਹੁਣ ਰੂਸੀ ਏਅਰਸਪੇਸ ਫੋਰਸਿਜ਼ ਦੀ ਚੀਫ ਕਮਾਂਡ ਨੇ ਘਟਨਾ ਸਥਾਨ ਦਾ ਮੁਆਇਨਾ ਕਰਨ ਲਈ ਇੱਕ ਕਮਿਸ਼ਨ ਭੇਜਿਆ ਹੈ। ਐਮਆਈ -8 ਹੈਲੀਕਾਪਟਰ ਇਕ ਸੋਵੀਅਤ ਡਿਜ਼ਾਈਨ ਕੀਤਾ ਜੁੜਵਾਂ ਟਰਬਾਈਨ ਹੈਲੀਕਾਪਟਰ ਹੈ
photo
ਜੋ ਅਕਸਰ ਨਾਗਰਿਕ ਜਾਂ ਫੌਜੀ ਆਵਾਜਾਈ ਵਿਚ ਵਰਤਿਆ ਜਾਂਦਾ ਹੈ। ਸਾਲ 2018 ਵਿੱਚ ਵੀ, ਇੱਕ ਦੂਜਾ ਏਐਮਆਈ -8 ਹੈਲੀਕਾਪਟਰ ਸਰਬੀਆ ਤੋਂ ਉਡਾਣ ਭਰਦਾ ਹੋਇਆ ਕ੍ਰੈਸ਼ ਹੋ ਗਿਆ ਸੀ। ਇਸ ਹਾਦਸੇ ਵਿੱਚ ਜਹਾਜ਼ ਵਿੱਚ ਸਵਾਰ ਸਾਰੇ 18 ਲੋਕ ਮਾਰੇ ਗਏ ਸਨ, ਜਿਨ੍ਹਾਂ ਵਿੱਚ 3 ਕਰਊ ਦੇ ਮੈਂਬਰ ਵੀ ਸਨ।
Army
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।