
ਵਿਸ਼ਵ ਬੈਂਕ ਨੇ ਕੋਰੋਨਾ ਸੰਕਟ ਨਾਲ ਨਜਿੱਠਣ ਲਈ 100 ਵਿਕਾਸਸ਼ੀਲ ਦੇਸ਼ਾਂ ਨੂੰ 160 ਅਰਬ ਡਾਲਰ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।
ਵਾਸ਼ਿੰਗਟਨ: ਵਿਸ਼ਵ ਬੈਂਕ ਦੇ ਮੁਖੀ ਡੇਵਿਡ ਮਾਲਪਾਸ ਨੇ ਇਕ ਕਾਨਫਰੰਸ ਕਾਲ ਜ਼ਰੀਏ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੋਰੋਨਾ ਮਹਾਮਾਰੀ ਅਤੇ ਵਿਕਸਿਤ ਅਰਥਵਿਵਸਥਾ ਦੇ ਬੰਦ ਹੋਣ ਨਾਲ 6 ਕਰੋੜ ਤੋਂ ਜ਼ਿਆਦਾ ਲੋਕ ਗਰੀਬੀ ਦੀ ਦਲਦਲ ਵਿਚ ਫਸ ਜਾਣਗੇ।
Photo
ਇਹ ਲੋਕ ਸਿਰਫ 142 ਰੁਪਏ ਪ੍ਰਤੀ ਦਿਨ 'ਤੇ ਗੁਜ਼ਾਰਾ ਕਰਦੇ ਹਨ। ਹਾਲ ਹੀ ਦੇ ਦਿਨਾਂ ਵਿਚ ਗਰੀਬੀ ਖ਼ਤਮ ਕਰਨ ਦੀ ਦਿਸ਼ਾ ਵਿਚ ਜੋ ਤਰੱਕੀ ਕੀਤੀ ਹੈ, ਉਸ ਵਿਚ ਬਹੁਤ ਕੁਝ ਖਤਮ ਹੋ ਜਾਵੇਗਾ। ਵਿਸ਼ਵ ਬੈਂਕ ਨੇ ਕੋਰੋਨਾ ਸੰਕਟ ਨਾਲ ਨਜਿੱਠਣ ਲਈ 100 ਵਿਕਾਸਸ਼ੀਲ ਦੇਸ਼ਾਂ ਨੂੰ 160 ਅਰਬ ਡਾਲਰ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।
Photo
ਇਹ ਪੂਰੀ ਸਹਾਇਤਾ 15 ਮਹੀਨੇ ਦੇ ਸਮੇਂ ਵਿਚ ਦਿੱਤੀ ਜਾਵੇਗੀ। ਡੇਵਿਡ ਮਾਲਪਾਸ ਦਾ ਕਹਿਣਾ ਹੈ ਕਿ ਵਿਸ਼ਵ ਬੈਂਕ ਨੇ ਮਹਾਮਾਰੀ ਦੇ ਇਸ ਦੌਰ ਵਿਚ ਤੇਜ਼ੀ ਨਾਲ ਕਦਮ ਚੁੱਕੇ ਹਨ ਅਤੇ 100 ਦੇਸ਼ਾਂ ਵਿਚ ਐਮਰਜੈਂਸੀ ਸਹਾਇਤਾ ਮੁਹਿੰਮ ਸ਼ੁਰੂ ਕੀਤੀ ਹੈ। ਇਹਨਾਂ ਦੇਸ਼ਾਂ ਨੂੰ 160 ਅਰਬ ਡਾਲਰ ਦੀ ਰਾਸ਼ੀ 15 ਮਹੀਨਿਆਂ ਵਿਚ ਦਿੱਤੀ ਜਾਵੇਗੀ।
Photo
ਇਹਨਾਂ 100 ਦੇਸ਼ਾਂ ਵਿਚ ਦੁਨੀਆ ਦੀ 70 ਫੀਸਦੀ ਅਬਾਦੀ ਰਹਿੰਦੀ ਹੈ। ਇਹਨਾਂ ਦੇਸ਼ਾਂ ਦੀ ਮਦਦ ਲਈ ਦੇਸ਼ਾਂ ਨੂੰ ਹਿਸਾਬ ਤਿਆਰ ਕਰਨ ਲਈ ਕਿਹਾ ਗਿਆ ਹੈ, ਜਿਸ ਨਾਲ ਉਹ ਕੋਰੋਨਾ ਸੰਕਟ ਦਾ ਮੁਕਾਬਲਾ ਕਰ ਸਕਣ। ਵਿਸ਼ਵ ਬੈਂਕ ਮੁਤਾਬਕ ਸਾਲ 2011 ਤੱਕ 7.34 ਕਰੋੜ ਗਰੀਬ ਸੀ। ਯਾਨੀ ਦੁਨੀਆ ਦੀ 10 ਫੀਸਦੀ ਅਬਾਦੀ ਜ਼ਿਆਦਾ ਗਰੀਬੀ ਵਿਚ ਸੀ, ਜਿਸ ਨਾਲ ਪ੍ਰਤੀ ਦਿਨ $ 1.90 ਤੋਂ ਘੱਟ (142 ਰੁਪਏ) 'ਤੇ ਗੁਜ਼ਾਰਾ ਕਰਨਾ ਪਿਆ ਸੀ।
Photo
ਦੱਸ ਦਈਏ ਕਿ ਬੀਤੇ ਹਫ਼ਤੇ ਵਿਸ਼ਵ ਬੈਂਕ ਨੇ ਭਾਰਤ ਨੂੰ ਸਮਾਜਕ ਸੁਰੱਖਿਆ ਪੈਕੇਜ ਦੇ ਰੂਪ ਵਿਚ ਇਕ ਬਿਲੀਅਨ ਡਾਲਰ ਜਾਂ 7500 ਕਰੋੜ ਰੁਪਏ ਦਾ ਪੈਕੇਜ ਦੇਣ ਦਾ ਐਲਾਨ ਕੀਤਾ ਹੈ। ਵਿਸ਼ਵ ਬੈਂਕ ਨੇ ਇਹ ਮਨਜ਼ੂਰੀ ਗਰੀਬਾਂ ਅਤੇ ਮਹਾਂਮਾਰੀ ਪ੍ਰਤੀ ਸੰਵੇਦਨਸ਼ੀਲ ਪਰਿਵਾਰਾਂ ਲਈ ਭਾਰਤ ਸਰਕਾਰ ਦੇ ਅਣਥੱਕ ਯਤਨਾਂ ਨੂੰ ਦੇਖਦੇ ਹੋਏ ਦਿੱਤੀ ਹੈ।