
ਸੰਸਾਰ ਹੁਣ ਕੋਰੋਨਾ ਦੀ ਲਪੇਟ ’ਚ ਆਇਆ
ਸੰਸਾਰ ਹੁਣ ਕੋਰੋਨਾ ਦੀ ਲਪੇਟ ’ਚ ਆਇਆ,
ਹੋਰ ਕੋਈ ਦੁੱਖ ਸਾਰੇ ਭੁੱਲ ਚੁੱਕੇ ਲੋਕ ਜੀ,
ਅਗਾਂਹਵਧੂ ਦੇਸ਼ਾਂ ਨੇ ਤਜਰਬੇ ਵੀ ਬਹੁਤ ਕੀਤੇ,
ਲਗਦੀ ਨਾ ਦਿਸਦੀ ਕੋਈ ਇਸ ਉਤੇ ਰੋਕ ਜੀ,
ਗੁੱਝੀ ਨਹੀਂ ਰਹੀ ਇਹ ਗੱਲ ਹੁਣ ਕਿਸੇ ਤੋਂ,
ਮੀਡੀਆ ਵਿਚ ਲਿਖਦੇ ਸਾਰੇ ਗੱਲ ਠੋਕ ਜੀ,
ਇਨਸਾਨੀਅਤ ਤੋਂ ਡਿੱਗੀ ਗੱਲ ਉਨ੍ਹਾਂ ਦੇਸ਼ਾਂ ਦੀ,
ਦਿਤਾ ਜਿਨ੍ਹਾਂ ਕੁਲ ਕਾਇਨਾਤ ਨੂੰ ਅੱਗ ’ਚ ਝੋਕ ਜੀ,
ਰਿਨ੍ਹ-ਰਿਨ੍ਹ ਕੱਚੇ ਤੇ ਪੱਕੇ ਜਾਨਵਰ ਖਾਈ ਜਾਣ,
ਤਾਂ ਹੀ ਅੱਜ ਸਾਰੇ ਆਪਾਂ ਦੁੱਖ ਰਹੇ ਹਾਂ ਭੋਗ ਜੀ,
ਦੱਦਾਹੂਰ ਵਾਲਾ ਕਹੇ ਹੱਥ ਬੰਨ੍ਹ ਬੇਨਤੀ ਹੈ ਰੱਬਾ,
ਇਸ ਦੇ ਵਿਚੋਂ ਕੱਢੋ ਸਾਨੂੰ ਇਲਾਜ ਕੋਈ ਘੋਖ ਜੀ।
-ਜਸਵੀਰ ਸ਼ਰਮਾ ਦੱਦਾਹੂਰ, ਸੰਪਰਕ : 95691-49556