
ਪੋਪ ਨੂੰ ਸ੍ਰੀ ਦਰਬਾਰ ਸਾਹਿਬ ਦਾ ਮਾਡਲ ਵੀ ਭੇਂਟ ਕੀਤਾ
Italian Sikh:: ਇਸਾਈ ਧਰਮ ਦੇ ਨਵੇਂ ਬਣੇ ਪੋਪ ਲਿਉਨੇ ਨਾਲ ਸਿੱਖਾਂ ਦੇ ਇਕ ਵਿਸ਼ੇਸ਼ ਵਫ਼ਦ ਨੇ ਵੈਟੀਕਨ ਸਿਟੀ ਵਿਚ ਪਹਿਲੀ ਮਲਾਕਾਤ ਕੀਤੀ। ਸਿੱਖੀ ਸੇਵਾ ਸੁਸਾਇਟੀ ਇਟਲੀ ਵਲੋਂ ਰੋਮ ਵਿਖੇ ਪੋਪ ਲਿਉਨੇ ਨਾਲ ਹੋਈ ਪਹਿਲੀ ਮੁਲਾਕਾਤ ਉਪਰੰਤ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਸਿੱਖੀ ਸੇਵਾ ਸੁਸਾਇਟੀ ਦੇ ਅਹੁਦੇਦਾਰ ਜਗਜੀਤ ਸਿੰਘ ਨੇ ਦਸਿਆ ਕਿ ਸੁਸਾਇਟੀ ਦੇ ਵਫ਼ਦ ਵਲੋਂ ਐਤਵਾਰ ਵਿਚ ਵੈਟੀਕਨ ਸਿਟੀ ਦੇ ਸਮਾਰੋਹ ਵਿਚ ਹਿੱਸਾ ਲਿਆ ਗਿਆ ਸੀ ਅਤੇ ਸੋਮਵਾਰ ਪੋਪ ਲਿਉਨੇ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਦੁਸ਼ਾਲੇ ਨਾਲ ਸਨਮਾਨਤ ਕੀਤਾ ਗਿਆ ਅਤੇ ਸ੍ਰੀ ਦਰਬਾਰ ਸਾਹਿਬ ਦਾ ਮਾਡਲ ਵੀ ਭੇਂਟ ਕੀਤਾ। ਉਨ੍ਹਾਂ ਕਿਹਾ ਕਿ ਪੋਪ ਨਾਲ ਉਨ੍ਹਾਂ ਦੀ ਮੁਲਾਕਾਤ ਬੇਹੱਦ ਯਾਦਗਾਰ ਰਹੀ।
ਉਨ੍ਹਾਂ ਕਿਹਾ ਕਿ ਅਸੀ ਉਮੀਦ ਕਰਦੇ ਹਾਂ ਕਿ ਪੋਪ ਲਿੳਨੇ ਦੇ ਕਾਰਜਕਾਲ ਮੌਕੇ ਸਿੱਖ ਅਤੇ ਈਸਾਈ ਭਾਈਚਾਰੇ ਦੇ ਸਬੰਧ ਹੋਰ ਵੀ ਮਜ਼ਬੁੂਤ ਹੋਣਗੇ ਅਤੇ ਭਾਈਚਾਰਕ ਸਾਂਝ ਵਧੇਗੀ। ਉਨ੍ਹਾਂ ਦਸਿਆ ਕਿ ਪੋਪ ਦੁਆਰਾ ਸੰਸਾਰ ਵਿਚ ਸ਼ਾਂਤੀ ਲਿਆਉਣ ਲਈ ਵੀ ਸੰਦੇਸ਼ ਦਿਤਾ। ਇਸ ਮੌਕੇ ਪੋਪ ਲਿਉਨੇ ਨੇ ਸਿੱਖਾਂ ਦਾ ਧਨਵਾਦ ਵੀ ਕੀਤਾ ਅਤੇ ਸਮਾਜ ਵਿਚ ਸਿੱਖਾਂ ਦੁਆਰਾ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਸਿੱਖੀ ਸੇਵਾ ਸੁਸਾਇਟੀ ਵਲੋਂ ਜਗਜੀਤ ਸਿੰਘ ਤੋਂ ਇਲਾਵਾ ਗੁਰਸ਼ਰਨ ਸਿੰਘ, ਬਿਸ਼ਮੇ ਸਿੰਘ ਅਤੇ ਮਜਿੰਦਰ ਸਿੰਘ ਆਦਿ ਹਾਜ਼ਰ ਹੋਏ।