
ਸਥਾਨਕ ਅਦਾਲਤ ਵਿਚ 29 ਸਾਲਾ ਭਾਰਤੀ ਵਿਅਕਤੀ ਅਤੇ ਉਸ ਦੀ ਪਤਨੀ ‘ਤੇ ਮਾਂ ਨਾਲ ਕੁੱਟਮਾਰ ਦਾ ਇਲਜ਼ਾਮ ਲਗਾਇਆ ਗਿਆ ਹੈ।
ਦੁਬਈ: ਸਥਾਨਕ ਅਦਾਲਤ ਵਿਚ 29 ਸਾਲਾ ਭਾਰਤੀ ਵਿਅਕਤੀ ਅਤੇ ਉਸ ਦੀ ਪਤਨੀ ‘ਤੇ ਮਾਂ ਨਾਲ ਕੁੱਟਮਾਰ ਦਾ ਇਲਜ਼ਾਮ ਲਗਾਇਆ ਗਿਆ ਹੈ। ਇਕ ਮੀਡੀਆ ਰਿਪੋਰਟ ਵਿਚ ਇਹ ਗੱਲ ਸਾਹਮਣੇ ਆਈ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਹਮਲੇ ਦੇ ਚਲਦਿਆਂ ਔਰਤ ਦੀ ਹੱਡੀ ਅਤੇ ਪਸਲੀ ਵਿਚ ਫਰੈਕਚਰ ਹੋ ਗਿਆ। ਔਰਤ ਦੇ ਸਰੀਰ ਦਾ 10 ਫੀਸਦੀ ਹਿੱਸਾ ਜਲਿਆ ਹੋਇਆ ਪਾਇਆ ਗਿਆ। ਇਸ ਤਸ਼ੱਦਦ ਕਾਰਨ ਔਰਤ ਦੀ ਮੌਤ ਹੋ ਗਈ। ਸ਼ੁਰੂਆਤੀ ਸੁਣਵਾਈ ਵਿਚ ਅਦਾਲਤ ਵਿਚ ਦੱਸਿਆ ਗਿਆ ਕਿ ਭਾਰਤੀ ਵਿਅਕਤੀ ਅਤੇ ਉਸ ਦੀ 28 ਸਾਲਾ ਪਤਨੀ ਨੇ ਕਈ ਵਾਰ ਬਜ਼ੁਰਗ ਔਰਤ ‘ਤੇ ਤਸ਼ੱਦਦ ਕੀਤਾ।
Court
ਰਿਪੋਰਟ ਅਨੁਸਾਰ ਇਹ ਘਟਨਾ ਜੁਲਾਈ 2018 ਤੋਂ ਅਕਤੂਬਰ 2018 ਵਿਚਕਾਰ ਵਾਪਰੀ ਹੈ। ਇਕ ਡਾਕਟਰ ਨੇ ਕਿਹਾ ਕਿ ਮੌਤ ਦੇ ਸਮੇਂ ਬਜ਼ੁਰਗ ਔਰਤ ਦਾ ਵਜ਼ਨ ਸਿਰਫ਼ 29 ਕਿਲੋਗ੍ਰਾਮ ਸੀ। ਇਸ ਮਾਮਲੇ ਵਿਚ ਪਤੀ ਅਤੇ ਪਤਨੀ ਦੋਵਾਂ ਨੂੰ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਹਾਲਾਂਕਿ ਉਹਨਾਂ ਨੇ ਖ਼ੁਦ ‘ਤੇ ਲੱਗੇ ਇਲਜ਼ਾਮਾਂ ਨੂੰ ਖਾਰਿਜ ਕਰ ਦਿੱਤਾ ਹੈ। ਇਸ ਸਬੰਧ ਵਿਚ ਅਲ ਕੁਸੈਸ ਪੁਲਿਸ ਥਾਣੇ ਵਿਚ ਇਕ ਮਾਮਲਾ ਦਰਜ ਕੀਤਾ ਗਿਆ ਹੈ।
Crime
ਰਿਪੋਰਟ ਮੁਤਾਬਕ ਮਾਮਲੇ ਦਾ ਖੁਲਾਸਾ 54 ਸਾਲਾ ਗੁਆਂਢੀ ਨੇ ਕੀਤਾ ਹੈ ਜੋ ਕਿ ਹਸਪਤਾਲ ਵਿਚ ਕਰਮਚਾਰੀ ਹੈ। ਇਸ ਭਾਰਤੀ ਚਸ਼ਮਦੀਦ ਨੇ ਅਪਣੇ ਅਪਾਰਟਮੈਂਟ ਵਿਚ ਉਸ ਵਿਅਕਤੀ ਦੀ ਪਤਨੀ ਨਾਲ ਹੋਈ ਮੁਲਾਕਾਤ ਬਾਰੇ ਦੱਸਿਆ। ਚਸ਼ਮਦੀਦ ਮੁਤਾਬਕ ਔਰਤ ਨੇ ਕਿਹਾ ਸੀ ਕਿ ਉਸ ਦੀ ਸੱਸ ਭਾਰਤ ਤੋਂ ਆਈ ਹੈ ਪਰ ਉਸ ਦੀ ਬੱਚੀ ਦਾ ਧਿਆਨ ਨਹੀਂ ਰੱਖਦੀ, ਜਿਸ ਕਾਰਨ ਉਸ ਦੀ ਲੜਕੀ ਬਿਮਾਰ ਹੋ ਜਾਂਦੀ ਹੈ।
Death
ਚਸ਼ਮਦੀਦ ਨੇ ਕਿਹਾ ਕਿ ਕਰੀਬ ਤਿੰਨ ਦਿਨ ਬਾਅਦ ਉਸ ਨੇ ਇਕ ਬਜ਼ੁਰਗ ਮਹਿਲਾ ਨੂੰ ਅਪਣੇ ਗੁਆਂਢੀਆਂ ਦੀ ਬਾਲਕਨੀ ਵਿਚ ਦੇਖਿਆ। ਉਹ ਲਗਭਗ ਬਿਨਾਂ ਕੱਪੜਿਆਂ ਤੋਂ ਸੀ ਅਤੇ ਉਸ ਦੇ ਸਰੀਰ ‘ਤੇ ਜਲਣ ਦੇ ਨਿਸ਼ਾਨ ਵੀ ਸਨ। ਉਸ ਤੋਂ ਬਾਅਦ ਚਸ਼ਮਦੀਦ ਨੇ ਇਸ ਦੀ ਸੂਚਨਾ ਚੌਂਕੀਦਾਰ ਨੂੰ ਦਿੱਤੀ। ਗੁਆਂਢੀ ਔਰਤ ਮੁਤਾਬਕ ਉਸ ਨੇ ਬਜ਼ੁਰਗ ਔਰਤ ਨੂੰ ਹਸਪਤਾਲ ਪਹੁੰਚਾਇਆ। ਇਸ ਦੌਰਾਨ ਪਤੀ-ਪਤਨੀ ਦੋਵੇਂ ਘਰ ਹੀ ਰਹੇ। ਹਸਪਤਾਲ ਦੀ ਰਿਪੋਰਟ ਮੁਤਾਬਕ ਬਜ਼ੁਰਗ ਔਰਤ ਦੀ 31 ਅਕਤੂਬਰ 2018 ਨੂੰ ਮੌਤ ਹੋ ਗਈ ਸੀ। ਮਾਮਲੇ ਦੀ ਅਗਲੀ ਸੁਣਵਾਈ 3 ਜੁਲਾਈ ਨੂੰ ਹੋਵੇਗੀ ਅਤੇ ਉਦੋਂ ਤੱਕ ਪਤੀ ਪਤਨੀ ਹਿਰਾਸਤ ਵਿਚ ਰਹਿਣਗੇ।