ਚੀਨੀ ਫ਼ੌਜ ਨੇ ਭਾਰਤੀ ਖੇਤਰ 'ਤੇ ਕਬਜ਼ਾ ਕਰਨ ਦੇ ਇਰਾਦੇ ਨਾਲ ਹਿੰਸਕ ਝੜਪ ਸ਼ੁਰੂ ਕੀਤੀ : ਅਮਰੀਕੀ ਸਾਂਸਦ
Published : Jun 20, 2020, 7:55 am IST
Updated : Jun 20, 2020, 7:57 am IST
SHARE ARTICLE
File
File

ਕਿਹਾ, ਚੀਨ ਦੁਨੀਆਂ ਦੇ ਨਕਸ਼ੇ ਨੂੰ ਅਪਣੇ ਹਿਸਾਬ ਨਾਲ ਤਿਆਰ ਕਰਨ ਦੀ ਕੋਸ਼ਿਸ਼ ਕਰ ਰਿਹੈ

ਵਾਸ਼ਿੰਗਟਨ: ਇਕ ਸੀਨੀਅਰ ਅਮਰੀਕੀ ਸਾਂਸਦ ਨੇ ਭਾਰਤ ਅਤੇ ਚੀਨ ਵਿਚਾਲੇ ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿਚ ਹੋਈ ਝੜਪ ਬਾਰੇ ਕਿਹਾ ਹੈ ਕਿ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀ.ਐਲ.ਏ.) ਨੇ ਭਾਰਤੀ ਖੇਤਰ 'ਤੇ ਕਬਜ਼ਾ ਕਰਨ ਦੇ ਇਰਾਦੇ ਨਾਲ ਝੜਪ ਸ਼ੁਰੂ ਕੀਤੀ।

Mitch McconnellMitch Mcconnell

ਸੈਨੇਟ ਵਿਚ ਬਹੁਮਤ ਦੇ ਨੇਤਾ ਮਿਚ ਮੈਕੋਨੇਲ ਨੇ ਵੀਰਵਾਰ ਨੂੰ ਵਿਦੇਸ਼ ਨੀਤੀ 'ਤੇ ਸਦਨ 'ਚ ਕਿਹਾ, ''ਅਜਿਹਾ ਪ੍ਰਤੀਤ ਹੁੰਦਾ ਹੈ ਕਿ ਚੀਨੀ ਫ਼ੌਜ ਨੇ ਜ਼ਮੀਨੀ ਖੇਤਰ ਹੜਪਣ ਦੇ ਮਕਸਦ ਨਾਲ ਚੀਨ ਅਤੇ ਭਾਰਤ ਵਿਚਾਲੇ 1962 ਵਿਚ ਹੋਈ ਜੰਗ ਦੇ ਬਾਅਦ ਦੀ ਸੱਭ ਤੋਂ ਹਿੰਸਕ ਝੜਪ ਲਈ ਉਕਸਾਇਆ।''

Mitch McconnellMitch Mcconnell

ਮੈਕੋਨਲ ਨੇ ਕਿਹਾ, ''ਦੁਨੀਆ ਨੂੰ ਇਸ ਤੋਂ ਵੱਧ ਉਦਹਾਰਣ ਨਹੀਂ ਮਿਲ ਸਕਦਾ ਹੈ ਕਿ ਚੀਨ ਅਪਣੀ ਸਰਹੱਦ ਦੇ ਅੰਦਰ ਲੋਕਾਂ ਨਾਲ ਦਰਿੰਦਗੀ ਕਰ ਰਿਹਾ ਹੈ ਅਤੇ ਦੁਨੀਆ ਦੇ ਨਕਸ਼ੇ ਨੂੰ ਫਿਰ ਤੋਂ ਤਿਆਰ ਕਰ ਕੇ ਕੌਮਾਤਰੀ ਵਿਵਸਥਾ ਨੂੰ ਚੁਣੌਤੀ ਦੇ ਰਿਹਾ ਹੈ ਅਤੇ ਅਪਣੇ ਹਿਸਾਬ ਨਾਲ ਉਸ ਨੂੰ ਬਦਲਣ ਦੀ ਕੋਸ਼ਿਸ਼ ਕਰ ਰਿਹਾ ਹੈ।''

Mitch McconnellMitch Mcconnell

ਸੀਨੀਅਰ ਰਿਪਲਿਕਨ ਸੈਨੇਟਰ ਨੇ ਕਿਹਾ ਕਿ 'ਕਮਿਊਨਿਸਟ ਪਾਰਟੀ ਆਫ਼ ਚਾਈਨਾ' ਨੇ ਕੋਰੋਨਾ ਵਾਇਰਸ ਦਾ ਇਸਤੇਮਾਲ ਹਾਂਗਕਾਂਗ ਵਿਚ ਅਪਣੇ ਵਿਨਾਸ਼ਕਾਰੀ ਕਦਮਾਂ ਨੂੰ ਲੁਕਾਉਣ ਅਤੇ ਖੇਤਰ ਵਿਚ ਅਪਣਾ ਕੰਟਰੋਲ ਤੇ ਦਬਦਬਾ ਵਧਾਉਣ ਲਈ ਕੀਤਾ ਹੈ।

India ChinaIndia China

ਇਸ ਵਿਚਾਲੇ, ਸਾਂਸਦ ਜਿਮ ਬੈਂਕਸ ਨੇ ਭਾਰਤੀ ਟੈਲੀਕਾਮ ਨੈੱਟਵਰਕ ਤੋਂ ਹੁਆਵੇਈ ਅਤੇ ਜੈਡਟੀਈ 'ਤੇ ਪਾਬੰਦੀ ਲਾਉਣ ਲਈ ਭਾਰਤ ਦੇ ਫ਼ੈਸਲੇ ਦਾ ਸਵਾਗਤ ਕਰਦੇ ਹੋਏ ਕਿਹਾ, ''ਭਾਰਤ ਡਰੇਗਾ ਨਹੀਂ। ਇਹ ਸਮਝਦਾਰੀ ਨਾਲ ਲਿਆ ਗਿਆ ਮਜ਼ਬੂਤ ਫ਼ੈਸਲਾ ਹੈ।'' 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement