ਚੀਨ ਨੇ ਅਤਿਵਾਦੀ ਸਾਜਿਦ ਮੀਰ ਨੂੰ ਕਾਲੀ ਸੂਚੀ ’ਚ ਪਾਉਣ ਦੇ ਮਤੇ ’ਚ ਅੜਿੱਕਾ ਪਾਇਆ

By : BIKRAM

Published : Jun 20, 2023, 9:22 pm IST
Updated : Jun 20, 2023, 9:22 pm IST
SHARE ARTICLE
Sajid Mir
Sajid Mir

26/11 ਦੇ ਮੁੰਬਈ ਅਤਿਵਾਦੀ ਹਮਲਿਆਂ ’ਚ ਸ਼ਾਮਲ ਸੀ ਮੀਰ

ਸੰਯੁਕਤ ਰਾਸ਼ਟਰ: ਚੀਨ ਨੇ ਸੰਯੁਕਤ ਰਾਸ਼ਟਰ ਵਿਚ ਲਸ਼ਕਰ-ਏ-ਤੋਇਬਾ ਦੇ ਅਤਿਵਾਦੀ ਸਾਜਿਦ ਮੀਰ ਨੂੰ ਕੌਮਾਂਤਰੀ ਅਤਿਵਾਦੀ ਐਲਾਨਣ ਦੇ ਭਾਰਤ ਅਤੇ ਅਮਰੀਕਾ ਦੇ ਮਤੇ ’ਤੇ ਮੰਗਲਵਾਰ ਨੂੰ ਅੜਿੱਕਾ ਡਾਹ ਦਿਤਾ ਹੈ। ਪਾਕਿਸਤਾਨ ਵਿਚ ਮੌਜੂਦ ਮੀਰ 26/11 ਦੇ ਮੁੰਬਈ ਅਤਿਵਾਦੀ ਹਮਲਿਆਂ ਸ਼ਾਮਲ ਹੋਣ ਕਾਰਨ ਲੋੜੀਂਦਾ ਹੈ।

ਚੀਨ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂ.ਐੱਨ.ਐੱਸ.ਸੀ.) ਦੀ 1267 ਅਲ ਕਾਇਦਾ ਪਾਬੰਦੀ ਕਮੇਟੀ ਦੇ ਕੌਮਾਂਤਰੀ ਅਤਿਵਾਦੀ ਦੇ ਰੂਪ ’ਚ ਮੀਰ ਨੂੰ ਕਾਲੀ ਸੂਚੀ ’ਚ ਪਾਉਣ ਅਤੇ ਉਸ ਦੀ ਜਾਇਦਾਦ ਜ਼ਬਤ ਕਰਨ, ਸਫ਼ਰ ਕਰਨ ’ਤੇ ਪਾਬੰਦੀ ਅਤੇ ਹਥਿਆਰ ਪਾਬੰਦੀਆਂ ਲਾਉਣ ਲਈ ਅਮਰੀਕਾ ਵਲੋਂ ਪੇਸ਼ ਕੀਤੇ ਅਤੇ ਭਾਰਤ ਵਲੋਂ ਸਹਿ-ਨਾਮਜ਼ਦ ਮਤੇ ’ਚ ਅੜਿੱਕਾ ਡਾਹ ਦਿਤਾ। 

ਪਿਛਲੇ ਸਾਲ ਸਤੰਬਰ 'ਚ ਵੀ ਚੀਨ ਨੇ ਸੰਯੁਕਤ ਰਾਸ਼ਟਰ 'ਚ ਮੀਰ ਨੂੰ ਅਤਿਵਾਦੀ ਐਲਾਨ ਕਰਨ ਦੇ ਮਤੇ ’ਤੇ ਰੋਕ ਲਗਾ ਦਿਤੀ ਸੀ। ਬੀਜਿੰਗ ਨੇ ਹੁਣ ਇਸ ਮਤੇ ਨੂੰ ਰੋਕ ਦਿਤਾ ਹੈ।

ਮੀਰ ਭਾਰਤ ਦੇ ਸਭ ਤੋਂ ਵੱਧ ਲੋੜੀਂਦੇ ਅਤਿਵਾਦੀਆਂ ਵਿਚੋਂ ਇਕ ਹੈ ਅਤੇ 26/11 ਦੇ ਮੁੰਬਈ ਅਤਿਵਾਦੀ ਹਮਲਿਆਂ ਵਿਚ ਉਸ ਦੀ ਭੂਮਿਕਾ ਲਈ ਅਮਰੀਕਾ ਵਲੋਂ ਉਸ ’ਤੇ 50 ਲੱਖ ਡਾਲਰ ਦਾ ਇਨਾਮ ਹੈ। ਜੂਨ ਵਿਚ, ਮੀਰ ਨੂੰ ਪਾਕਿਸਤਾਨ ਦੀ ਇਕ ਅਤਿਵਾਦ ਵਿਰੋਧੀ ਅਦਾਲਤ ਨੇ ਅਤਿਵਾਦੀ ਫੰਡਿੰਗ ਦੇ ਇਕ ਮਾਮਲੇ ਵਿਚ 15 ਸਾਲ ਤੋਂ ਵੱਧ ਦੀ ਸਜ਼ਾ ਸੁਣਾਈ ਸੀ।

ਪਾਕਿਸਤਾਨੀ ਅਧਿਕਾਰੀਆਂ ਨੇ ਪਹਿਲਾਂ ਦਾਅਵਾ ਕੀਤਾ ਸੀ ਕਿ ਮੀਰ ਦੀ ਮੌਤ ਹੋ ਗਈ ਹੈ, ਪਰ ਪਛਮੀ ਦੇਸ਼ਾਂ ਨੇ ਉਸ ਦੀ ਮੌਤ ਦਾ ਸਬੂਤ ਮੰਗਿਆ ਸੀ। ਪਿਛਲੇ ਸਾਲ ਦੇ ਅਖੀਰ ਵਿਚ ਵਿੱਤੀ ਐਕਸ਼ਨ ਟਾਸਕ ਫੋਰਸ (ਐਫ.ਏ.ਟੀ.ਐਫ.) ਵਲੋਂ ਕਾਰਜ ਯੋਜਨਾ ’ਤੇ ਪਾਕਿਸਤਾਨ ਵਲੋਂ ਕੀਤੇ ਕੰਮ ਦੇ ਮੁਲਾਂਕਣ ਵਿਚ ਇਹ ਮੁੱਦਾ ਇਕ ਵੱਡੀ ਰੁਕਾਵਟ ਬਣ ਗਿਆ ਸੀ।

ਮੀਰ ਪਾਕਿਸਤਾਨ ਸਥਿਤ ਲਸ਼ਕਰ-ਏ-ਤੋਇਬਾ ਦਾ ਇਕ ਸੀਨੀਅਰ ਮੈਂਬਰ ਹੈ ਅਤੇ ਨਵੰਬਰ 2008 ਦੇ ਮੁੰਬਈ ਅਤਿਵਾਦੀ ਹਮਲਿਆਂ ਵਿਚ ਉਸ ਦੀ ਸ਼ਮੂਲੀਅਤ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਹੈ, ‘‘ਮੀਰ ਹਮਲਿਆਂ ਲਈ ਲਸ਼ਕਰ-ਏ-ਤੋਇਬਾ ਦਾ ਸੰਚਾਲਨ ਪ੍ਰਬੰਧਕ ਸੀ, ਜੋ ਉਸ ਦੀ ਸਾਜ਼ਸ਼, ਤਿਆਰੀ ਅਤੇ ਅਮਲ ਵਿਚ ਮੋਹਰੀ ਭੂਮਿਕਾ ਨਿਭਾ ਰਿਹਾ ਸੀ।’’

ਪਾਕਿਸਤਾਨ ਦਾ ਸਦਾਬਹਾਰ ਮਿੱਤਰ ਚੀਨ ਸੰਯੁਕਤ ਰਾਸ਼ਟਰ ਸੁਰਖਿਆ ਪ੍ਰੀਸ਼ਦ ਪਾਬੰਦੀ ਕਮੇਟੀ ਦੇ ਤਹਿਤ ਪਾਕਿਸਤਾਨ ਸਥਿਤ ਅਤਿਵਾਦੀਆਂ ਨੂੰ ਕਾਲੀ ਸੂਚੀ ’ਚ ਪਾਉਣ ਦੀ ਪ੍ਰਕਿਰਿਆ ਨੂੰ ਵਾਰ-ਵਾਰ ਅੜਿੱਕਾ ਡਾਹ ਰਿਹਾ ਹੈ।

SHARE ARTICLE

ਏਜੰਸੀ

Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement