ਸਿੰਗਾਪੁਰ ਦਾ ਪਾਸਪੋਰਟ ਬਣਿਆ ਸੱਭ ਤੋਂ ਤਾਕਤਵਰ, ਭਾਰਤੀ ਪਾਸਪੋਰਟ 80ਵੇਂ ਸਥਾਨ ’ਤੇ
Published : Jul 20, 2023, 10:38 am IST
Updated : Jul 20, 2023, 10:38 am IST
SHARE ARTICLE
photo
photo

ਇਸ ਦੇਸ਼ ਦੇ ਨਾਗਰਿਕ ਬਿਨਾਂ ਵੀਜ਼ਾ 192 ਦੇਸ਼ਾਂ ਦੀ ਯਾਤਰਾ ਕਰ ਸਕਦੇ ਹਨ। 

 

ਨਵੀਂ ਦਿੱਲੀ, 19 ਜੁਲਾਈ : ਸਿੰਗਾਪੁਰ ਦਾ ਪਾਸਪੋਰਟ ਦੁਨੀਆਂ ਦਾ ਸੱਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਬਣ ਗਿਆ ਹੈ। ਯਾਨੀ ਇਸ ਦੇਸ਼ ਦੇ ਨਾਗਰਿਕ ਬਿਨਾਂ ਵੀਜ਼ਾ 192 ਦੇਸ਼ਾਂ ਦੀ ਯਾਤਰਾ ਕਰ ਸਕਦੇ ਹਨ। 

ਪਾਸਪੋਰਟ ਦਰਜਾਬੰਦੀ ਜਾਰੀ ਕਰਨ ਵਾਲੀ ਸੰਸਥਾ ਹੈਨਲੇ ਐਂਡ ਪਾਰਟਨਰਜ਼ ਨੇ 2023 ਲਈ ਹੈਨਲੀ ਪਾਸਪੋਰਟ ਸੂਚਕਾਂਕ ਜਾਰੀ ਕੀਤਾ ਹੈ। ਭਾਰਤ ਰੈਂਕਿੰਗ ’ਚ 80ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਪਿਛਲੇ ਸਾਲ ਭਾਰਤ ਦਾ ਰੈਂਕ 87ਵਾਂ ਸੀ। ਭਾਰਤੀ ਨਾਗਰਿਕ 57 ਦੇਸ਼ਾਂ ਦੀ ਵੀਜ਼ਾ ਮੁਫ਼ਤ ਯਾਤਰਾ ਕਰ ਸਕਦੇ ਹਨ। ਇਸ ਦੇ ਨਾਲ ਹੀ ਪਾਕਿਸਤਾਨੀ ਪਾਸਪੋਰਟ ਦੀ ਰੈਂਕਿੰਗ 100ਵੀਂ ਹੈ।

ਪਾਕਿਸਤਾਨੀ ਨਾਗਰਿਕ ਸਿਰਫ਼ 33 ਦੇਸ਼ਾਂ ਵਿਚ ਵੀਜ਼ਾ ਮੁਫ਼ਤ ਯਾਤਰਾ ਕਰ ਸਕਦੇ ਹਨ। ਦੂਜੇ ਸਥਾਨ ’ਤੇ ਜਰਮਨੀ, ਇਟਲੀ ਅਤੇ ਸਪੇਨ ਰਹੇ। ਇਥੋਂ ਦੇ ਨਾਗਰਿਕ ਬਿਨਾਂ ਵੀਜ਼ਾ 190 ਦੇਸ਼ਾਂ ਦੀ ਯਾਤਰਾ ਕਰ ਸਕਦੇ ਹਨ। ਇਸ ਦੇ ਨਾਲ ਹੀ ਜਾਪਾਨ ਪਿਛਲੇ 5 ਸਾਲਾਂ ਤੋਂ ਸੱਭ ਤੋਂ ਤਾਕਤਵਰ ਪਾਸਪੋਰਟ ਦੇ ਪਹਿਲੇ ਸਥਾਨ ’ਤੇ ਰਹਿਣ ਤੋਂ ਬਾਅਦ ਇਸ ਸਾਲ ਤੀਜੇ ਸਥਾਨ ’ਤੇ ਖਿਸਕ ਗਿਆ ਹੈ।

ਦਖਣੀ ਕੋਰੀਆ, ਆਸਟਰੀਆ, ਫ਼ਿਨਲੈਂਡ, ਫ਼ਰਾਂਸ, ਲਕਸਮਬਰਗ ਅਤੇ ਸਵੀਡਨ ਵੀ ਤੀਜੇ ਸਥਾਨ ’ਤੇ ਹਨ। ਰੈਂਕਿੰਗ ’ਚ ਅਮਰੀਕਾ ਦਾ ਪਾਸਪੋਰਟ 8ਵੇਂ ਅਤੇ ਬ੍ਰਿਟੇਨ ਦਾ ਪਾਸਪੋਰਟ ਚੌਥੇ ਸਥਾਨ ’ਤੇ ਹੈ।        

SHARE ARTICLE

ਏਜੰਸੀ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement