
ਲੋਕ ਕਹਿੰਦੇ ਹਨ ਦੁਨੀਆ ਦੀ ਸਭ ਤੋਂ 'ਜਲਣਖੋਰ ਔਰਤ'!
Trending News : ਬ੍ਰਿਟੇਨ ਦੀ ਇੱਕ ਮਹਿਲਾ ਡੇਬੀ ਵੁੱਡ ਆਪਣੇ ਪਤੀ 'ਤੇ ਸਖ਼ਤ ਪਾਬੰਦੀਆਂ ਲਗਾਉਣ ਨੂੰ ਲੈ ਕੇ ਸੁਰਖੀਆਂ 'ਚ ਹੈ। ਉਹ ਆਪਣੇ ਪਤੀ ਸਟੀਵ ਦੀ ਹਰ ਗਤੀਵਿਧੀ 'ਤੇ ਕੜੀ ਨਿਹਰਾਨੀ ਰੱਖਦੀ ਹੈ। ਉਹ ਕਦੋਂ ਕਿੱਥੇ ਜਾਂਦਾ ਹੈ, ਉਹ ਕਿਸ ਨੂੰ ਮਿਲਦਾ ਹੈ ਅਤੇ ਉਹ ਕੀ ਗੱਲ ਕਰਦਾ ਹੈ। ਇਸ ਦੇ ਲਈ ਡੇਬੀ ਟੈਕਨਾਲੋਜੀ ਦਾ ਸਹਾਰਾ ਲੈਂਦੀ ਹੈ। ਪਤੀ ਦਾ ਘਰ ਆਉਣ 'ਤੇ ਲਾਈ ਡਿਟੇਕਟਰ ਟੈਸਟ ਕਰਦੀ ਹੈ।
ਅਕਸਰ ਪ੍ਰੇਮਿਕਾ-ਬੁਆਏਫ੍ਰੈਂਡ ਜਾਂ ਪਤੀ-ਪਤਨੀ ਦੇ ਰਿਸ਼ਤਿਆਂ 'ਚ ਦੇਖਿਆ ਜਾਂਦਾ ਹੈ ਕਿ ਉਹ ਇਕ-ਦੂਜੇ ਨੂੰ ਲੈ ਕੇ ਬਹੁਤ ਜ਼ਿਆਦਾ ਪਜੇਸਿਵ ਹੋ ਜਾਂਦੇ ਹਨ। ਕੁਝ ਲੋਕ ਆਪਣੇ ਪਾਰਟਨਰ ਨੂੰ ਕਿਸੇ ਹੋਰ ਦੇ ਕਰੀਬ ਆਉਣ ਨੂੰ ਬਰਦਾਸ਼ਤ ਨਹੀਂ ਕਰ ਸਕਦੇ। ਅਜਿਹੇ ਲੋਕ ਆਪਣੀ ਈਰਖਾ ਦੀ ਭਾਵਨਾ ਵਿੱਚ ਸਾਰੀਆਂ ਹੱਦਾਂ ਪਾਰ ਕਰ ਜਾਂਦੇ ਹਨ।
ਤੁਹਾਨੂੰ ਦੱਸ ਦੇਈਏ ਕਿ ਡੇਬੀ ਵੁੱਡ ਵੀ ਇੱਕ ਅਜਿਹੀ ਔਰਤ ਹੈ, ਜਿਸ ਨੂੰ 'ਦੁਨੀਆ ਦੀ ਸਭ ਤੋਂ 'ਜਲਣਖੋਰ ਔਰਤ' ਕਿਹਾ ਜਾ ਰਿਹਾ ਹੈ। ਉਸਨੇ ਅਤੇ ਸਟੀਵ ਨੇ ਇੱਕ ਪ੍ਰੋਗਰਾਮ 'ਦਿਸ ਮੌਰਨਿੰਗ' ਵਿੱਚ ਆਪਣੇ ਰਿਸ਼ਤੇ ਬਾਰੇ ਦੱਸਿਆ। ਜਦੋਂ ਵੀ ਸਟੀਵ ਬਾਹਰੋਂ ਘਰ ਆਉਂਦਾ ਹੈ ਤਾਂ ਡੇਬੀ ਉਸਨੂੰ ਆਪਣੇ ਹਿਸਾਬ ਨਾਲ ਲਾਈ ਡਿਟੇਕਟਰ ਟੈਸਟ 'ਚੋ ਗੁਜਰਨ ਲਈ ਕਹਿੰਦੀ ਹੈ।
ਇਸ ਮਸ਼ੀਨ ਨੂੰ ਘਰ ਵਿੱਚ ਲਿਆਉਣ ਦਾ ਵਿਚਾਰ ਉਦੋਂ ਆਇਆ ਜਦੋਂ ਇੱਕ ਬਹਿਸ ਦੌਰਾਨ ਸਟੀਵ ਨੇ ਕਿਹਾ ਕਿ ਉਹ ਸੱਚ ਬੋਲ ਰਿਹਾ ਹੈ ਅਤੇ ਤੁਸੀਂ ਚਾਹੋ ਤਾਂ ਲਾਈ ਡਿਟੇਕਟਰ ਟੈਸਟ ਕਰਵਾ ਲਵੋ, ਇਹ ਸਭ ਉਨ੍ਹਾਂ ਦੇ ਰਿਸ਼ਤੇ ਦੀ ਸ਼ੁਰੂਆਤ ਵਿੱਚ ਹੋਇਆ ਸੀ, ਜਦੋਂ ਉਹ ਦੂਰ ਰਹਿੰਦੇ ਸਨ।
ਜਦੋਂ ਰਿਸ਼ਤੇ ਵਿੱਚ ਕੋਈ ਕਮਿਟਮੇਂਟ ਨਹੀਂ ਸੀ ਤਾਂ ਸਟੀਵ ਕਿਸੇ ਹੋਰ ਨੂੰ ਡੇਟ ਕਰ ਰਿਹਾ ਸੀ। ਇਹ ਜਾਣ ਕੇ ਡੇਬੀ ਨੂੰ ਜਲਣ ਹੋਈ ਅਤੇ ਉਹ ਲੜਨ ਲੱਗ ਪਈ। ਅਜਿਹੇ 'ਚ ਖੁਦ ਨੂੰ ਬੇਕਸੂਰ ਸਾਬਤ ਕਰਨ ਲਈ ਸਟੀਵ ਨੂੰ ਲਾਈ ਡਿਟੈਕਟਰ ਟੈਸਟ ਕਰਵਾਉਣਾ ਪਿਆ।
ਸਥਿਤੀ ਇੰਨੀ ਗੰਭੀਰ ਹੋ ਗਈ ਕਿ ਡੇਬੀ ਨੇ ਉਸਦੇ ਫੋਨ ਰਿਕਾਰਡ ਅਤੇ ਬੈਂਕ ਸਟੇਟਮੈਂਟਾਂ ਦੀ ਵੀ ਜਾਂਚ ਕੀਤੀ। ਡੇਬੀ ਨੇ ਦੱਸਿਆ ਕਿ ਉਹ ਆਪਣੇ ਰਿਸ਼ਤੇ ਨੂੰ ਬਚਾਉਣ ਲਈ ਹੱਦੋਂ ਵੱਧ ਅੱਗੇ ਲੰਘ ਗਈ ਸੀ। ਇਸ ਸਭ ਨੂੰ ਇੱਕ ਸਾਲ ਬੀਤ ਗਿਆ ਹੈ ਅਤੇ ਹੁਣ ਡੇਬੀ ਨੇ ਸਟੀਵ ਨੂੰ ਕੁਝ ਛੋਟ ਦਿੱਤੀ ਹੈ। ਇਸ ਦੇ ਬਾਵਜੂਦ ਉਹ ਹਰ ਹਫ਼ਤੇ ਜਾਂ ਮਹੀਨੇ ਆਪਣੇ ਪਤੀ ਦਾ ਲਾਈ ਡਿਟੈਕਟ ਟੈਸਟ ਕਰਦੀ ਹੈ।