
ਯਮਨ ਵਿਚ 52 ਲੱਖ ਬੱਚਿਆਂ ਉਤੇ ਭੁਖਮਰੀ ਦਾ ਖ਼ਤਰਾ ਮੰਡਰਾ ਰਿਹਾ ਹੈ। ਬ੍ਰੀਟੇਨ ਦੇ ਗੈਰ ਸਰਕਾਰੀ ਸੰਗਠਨ ‘ਸੇਵ ਦ ਚਿਲਡ੍ਰਨ’ ਨੇ ਇਹ ਚਿਤਾਵਨੀ ਦਿਤੀ ਹੈ। ਦੇ...
ਸਨਾ : ਯਮਨ ਵਿਚ 52 ਲੱਖ ਬੱਚਿਆਂ ਉਤੇ ਭੁਖਮਰੀ ਦਾ ਖ਼ਤਰਾ ਮੰਡਰਾ ਰਿਹਾ ਹੈ। ਬ੍ਰੀਟੇਨ ਦੇ ਗੈਰ ਸਰਕਾਰੀ ਸੰਗਠਨ ‘ਸੇਵ ਦ ਚਿਲਡ੍ਰਨ’ ਨੇ ਇਹ ਚਿਤਾਵਨੀ ਦਿਤੀ ਹੈ। ਦੇਸ਼ ਦੇ ਰਣਨੀਤਕ ਮਹੱਤਵ ਵਾਲੇ ਬੰਦਰਗਾਹ 'ਤੇ ਸਊਦੀ ਅਰਬ ਦੀ ਅਗੁਵਾਈ ਵਾਲੇ ਗਠਜੋੜ ਦੇ ਵੱਡੇ ਹਮਲੇ ਨੇ ਇਸ ਸਮੱਸਿਆ ਨੂੰ ਹੋਰ ਗੰਭੀਰ ਬਣਾ ਦਿਤਾ ਹੈ। ਸੰਗਠਨ ਦੇ ਮੁਤਾਬਕ, ਸਿਵਲ ਯੁੱਧ ਦੇ ਕਾਰਨ ਯਮਨ ਵਿਚ ਭੋਜਨ ਦੀਆਂ ਕੀਮਤਾਂ ਵਿਚ ਬੇਤਹਾਸ਼ਾ ਵਾਧਾ ਹੋ ਰਿਹਾ ਹੈ। ਦੇਸ਼ ਦੀ ਮੁਦਰਾ ਦਾ ਲਗਾਤਾਰ ਨਿਮੂਣ ਹੋ ਰਿਹਾ ਹੈ। ਇਸ ਤੋਂ ਹੋਰ ਜ਼ਿਆਦਾ ਪਰਵਾਰ ਖੁਰਾਕ ਅਸੁਰੱਖਿਆ ਦੇ ਖਤਰੇ ਦੇ ਦਾਇਰੇ ਵਿਚ ਪਹੁੰਚ ਗਏ ਹਨ।
More than five million children in Yemen risk starving
ਸੰਗਠਨ ਨੇ ਕਿਹਾ ਕਿ ਇਕ ਅਹਿਮ ਖ਼ਤਰਾ ਯਮਨ ਦੇ ਮੁੱਖ ਬੰਦਰਗਾਹ ਸ਼ਹਿਰ ਹੁਦਾਇਦਾਹ 'ਤੇ ਹੋ ਰਹੇ ਹਮਲੇ ਹਨ। ਇਹ ਬੰਦਰਗਾਹ ਯਮਨ ਦੀ ਲਗਭੱਗ ਦੋ ਤਿਹਾਈ ਆਬਾਦੀ ਦੀਆਂ ਜ਼ਰੂਰਤਾਂ ਲਈ ਜੀਵਨਰੇਖਾ ਹੈ। ਇਸ ਉਤੇ ਸਊਦੀ ਗਠਜੋੜ ਨਾਲ ਹਮਲਾ ਜਾਰੀ ਹੈ। ਇਸ ਤੋਂ ਜ਼ਰੂਰੀ ਚੀਜ਼ਾਂ ਦੀ ਸਪਲਾਈ ਰੁਕੀ ਹੋਈ ਹੈ। ਲੜਾਈ ਦੇ ਕਾਰਨ ਬੰਦਰਗਾਹ ਦੇ ਬੰਦ ਹੋਣ ਦਾ ਅੰਦੇਸ਼ਾ ਲਗਾਤਾਰ ਵੱਧ ਰਿਹਾ ਹੈ।
More than five million children in Yemen risk starving
ਚੈਰਿਟੀ ਸੰਸਥਾ ਨੇ ਕਿਹਾ ਕਿ ਇਹ ਹਾਲਤ ਯਮਨ ਦੇ 10 ਲੱਖ ਅਤੇ ਬੱਚਿਆਂ ਨੂੰ ਅਕਾਲ ਦੇ ਵੱਲ ਧਕੇਲ ਚੁਕੀ ਹੈ। ਜਦ ਕਿ 40 ਲੱਖ ਤੋਂ ਵੀ ਜ਼ਿਆਦਾ ਬੱਚੇ ਪਹਿਲਾਂ ਤੋਂ ਭੁਖਮਰੀ ਦੇ ਖਤਰੇ ਦਾ ਸਾਹਮਣਾ ਕਰ ਰਹੇ ਹਨ। ਇਸ ਤਰ੍ਹਾਂ ਯਮਨ ਵਿਚ 52 ਲੱਖ ਬੱਚਿਆਂ 'ਤੇ ਭੁਖਮਰੀ ਦਾ ਖ਼ਤਰਾ ਮੰਡਰਾ ਰਿਹਾ ਹੈ। ਸੰਗਠਨ ਨੇ ਅੰਦੇਸ਼ਾ ਜਤਾਇਆ ਹੈ ਕਿ ਜੇਕਰ ਹਾਲਾਤ ਤੱਤਕਾਲ ਨਹੀਂ ਸੁਧਰੇ ਤਾਂ ਇਸ ਸਾਲ ਦੇ ਅੰਤ ਤੱਕ ਲਗਭੱਗ 36 ਹਜ਼ਾਰ ਬੱਚੇ ਮੌਤ ਦੇ ਮੁੰਹ ਵਿਚ ਸਮਾ ਸਕਦੇ ਹਨ।
More than five million children in Yemen risk starving
2015 ਤੋਂ ਹੀ ਯਮਨ ਸਿਵਿਲ ਯੁੱਧ ਦੀ ਚਪੇਟ ਵਿਚ ਹੈ, ਜਦੋਂ ਵਿਰੋਧੀਆਂ ਹੌਤੀਆਂ ਨੇ ਦੇਸ਼ ਦੇ ਜ਼ਿਆਦਾਤਰ ਪੱਛਮੀ ਹਿੱਸੇ 'ਤੇ ਕਬਜ਼ਾ ਕਰ ਲਿਆ ਅਤੇ ਰਾਸ਼ਟਰਪਤੀ ਅਬਦੁੱਲਾਹ ਮੰਸੂਰ ਹਾਦੀ ਨੂੰ ਦੇਸ਼ ਛੱਡਣ ਲਈ ਮਜ਼ਬੂਰ ਕਰ ਦਿਤਾ। ਸਊਦੀ ਅਰਬ ਅਤੇ ਹੋਰ ਅੱਠ ਅਰਬ ਦੇਸ਼ ਇਸ ਦੇ ਪਿੱਛੇ ਈਰਾਨ ਦੀ ਸਾਜ਼ਿਸ਼ ਦੇਖਦੇ ਹਨ। ਉਨ੍ਹਾਂ ਨੇ ਹਾਦੀ ਦੇ ਸ਼ਾਸਨ ਦੀ ਬਹਾਲੀ ਲਈ ਹੌਤੀ ਵਿਰੋਧੀਆਂ ਵਿਰੁਧ ਯਮਨ ਵਿਚ ਦਖਲਅੰਦਾਜ਼ੀ ਕੀਤੀ ਹੈ। ਸਊਦੀ ਅਗੁਆਈ ਵਾਲੇ ਗਠਜੋੜ ਨੂੰ ਅਮਰੀਕਾ, ਬ੍ਰੀਟੇਨ ਅਤੇ ਫ਼ਰਾਂਸ ਦਾ ਸਮਰਥਨ ਪ੍ਰਾਪਤ ਹੈ।