
ਉੱਤਰੀ ਯਮਨ ਵਿਚ ਸਊਦੀ ਅਰਬ ਦੇ ਅਗਵਾਈ ਵਾਲੇ ਗਠਜੋੜ ਦੇ ਹਵਾਈ ਹਮਲੇ ਵਿਚ ਵੀਰਵਾਰ ਨੂੰ ਕਰੀਬ 43 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ
ਨਵੀਂ ਦਿੱਲੀ, ਉੱਤਰੀ ਯਮਨ ਵਿਚ ਸਊਦੀ ਅਰਬ ਦੇ ਅਗਵਾਈ ਵਾਲੇ ਗਠਜੋੜ ਦੇ ਹਵਾਈ ਹਮਲੇ ਵਿਚ ਵੀਰਵਾਰ ਨੂੰ ਕਰੀਬ 43 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ, ਜਦਕਿ ਕਈ ਲੋਕ ਗੰਭੀਰ ਰੂਪ ਨਾਲ ਜਖ਼ਮੀ ਹੋ ਗਏ ਹਨ। ਦਸ ਦਈਏ ਕਿ ਲਾਸ਼ਾਂ ਵਿਚ ਜ਼ਿਆਦਾਤਰ ਬੱਚਿਆਂ ਦੀਆਂ ਬਰਾਮਦ ਹੋਈਆਂ ਹਨ, ਜਿਨ੍ਹਾਂ ਦੀ ਉਮਰ 10 ਸਾਲ ਤੋਂ ਵੀ ਘੱਟ ਹੈ। ਹਮਲੇ ਦੀ ਚਪੇਟ ਵਿਚ ਬੱਸਾਂ ਦੇ ਆ ਜਾਣ ਨੱਕ ਇਹ ਮੌਤਾਂ ਹੋਈਆਂ। ਮਿਲਿਜਾਨਕਾਰੀ ਅਨੁਸਾਰ, ਇਹ ਹਵਾਈ ਹਮਲੇ ਬੱਸਾਂ ਉੱਤੇ ਕੀਤੇ ਗਏ ਸਨ ਜੋ ਕਿ ਵਿਦਰੋਹੀਆਂ ਦੇ ਕਬਜ਼ੇ ਵਾਲੇ ਸਾਦਾ ਸੂਬੇ ਦੇ ਦਾਹਯਾਨ ਬਾਜ਼ਾਰ ਵਿਚੋਂ ਲੰਘ ਰਹੀਆਂ ਸਨ।
yemen blast
ਸਾਦੇ ਦੇ ਸਿਹਤ ਦਫ਼ਤਰ ਦੇ ਪ੍ਰਮੁੱਖ ਯਾਹਆ ਸ਼ਾਏਮ ਨੇ ਜਾਣਕਾਰੀ ਦਿੰਦੇ ਹੋਏ ਕਿਹਾਕਿ ਪ੍ਰਸਿੱਧ ਦਾਹਯਾਨ ਬਾਜ਼ਾਰ ਵਿਚ ਯਾਤਰੀ ਬੱਸਾਂ ਨੂੰ ਨਿਸ਼ਾਨਾ ਬਣਾਕੇ ਸਊਦੀ ਅਰਬ ਦੀ ਅਗਵਾਈ ਵਿਚ ਕੀਤੇ ਗਏ ਦੋ ਹਵਾਈ ਹਮਲਿਆਂ ਵਿਚ 43 ਲੋਕਾਂ ਦੀ ਮੌਤ ਹੋ ਗਈ ਅਤੇ 64 ਜਖ਼ਮੀ ਹੋ ਗਏ। ਮਰਨ ਵਾਲਿਆਂ ਵਿਚ ਸਾਰੇ ਸਕੂਲੀ ਬੱਚੇ ਹਨ। ਰੈੱਡ ਕਰਾਸ ਦੀ ਅੰਤਰਰਾਸ਼ਟਰੀ ਕਮੇਟੀ ਨੇ ਕਿਹਾ ਹੈ ਕਿ ਸਾਦਾ ਇਲਾਕੇ ਦੇ ਹਸਪਤਾਲ ਵਿਚ ਬਹੁਤ ਸਾਰੇ ਜਖ਼ਮੀਆਂ ਨੂੰ ਭਰਤੀ ਕੀਤਾ ਗਿਆ ਹੈ। ਸਊਦੀ ਅਰਬ ਦੀ ਅਗਵਾਈ ਵਾਲੇ ਗਠਜੋੜ ਨੇ ਕਿਹਾ ਹੈ ਕਿ ਇਹ ਹਮਲਾ ਈਰਾਨ ਸਮਰਥਕ ਹੂਤੀ ਵਿਦਰੋਹੀਆਂ ਦੇ ਖਿਲਾਫ ਕੀਤਾ ਗਿਆ,
yemen blast
ਜਿਨ੍ਹਾਂ ਨੇ ਬੁੱਧਵਾਰ ਨੂੰ ਸਊਦੀ ਅਰਬ ਦੇ ਸਰਹੱਦੀ ਜਾਜਾਨ ਇਲਾਕੇ ਦੇ ਸ਼ਹਿਰ ਉੱਤੇ ਬੈਲਿਸਟਿਕ ਮਿਸਾਇਲਾਂ ਦਾਗੀਆਂ ਸਨ। ਗਠਜੋੜ ਨੇ ਆਪਣੀ ਕਾਰਵਾਈ ਨੂੰ ਸਹੀ ਦੱਸਿਆ। ਹੂਤੀ ਵਿਦਰੋਹੀਆਂ ਦੇ ਬੁਲਾਰੇ ਨੇ ਇਸ ਬਿਆਨ ਨੂੰ ਪੂਰੀ ਤਰ੍ਹਾਂ ਮਜ਼ਾਕੀਆ ਦੱਸਦੇ ਹੋਏ ਕਿਹਾ ਕਿ ਇਹ ਲੜਾਈ ਅਪਰਾਧ ਹੈ। ਉਨ੍ਹਾਂ ਨੇ ਬੱਚਿਆਂ ਨੂੰ ਨਿਸ਼ਾਨਾ ਬਣਾਇਆ ਹੈ।
yemen blast
ਪਿਛਲੇ ਹਫ਼ਤੇ ਵੀ ਸਊਦੀ ਸਰਕਾਰ ਦੇ ਲੜਾਕੂ ਜਹਾਜ਼ਾਂ ਨੇ ਯਮਨ ਦੇ ਪੱਛਮ ਵਾਲੇ ਕੰਢੇ ਨਾਲ ਲੱਗਦੇ ਸ਼ਹਿਰ ਹੋਦੈਦਾਹ ਵਿਚ ਅਲ - ਥਾਵਰਾ ਹਸਪਤਾਲ ਅਤੇ ਸ਼ਹਿਰ ਦੀ ਮੱਛੀ ਮੰਡੀ 'ਤੇ ਬੰਬਾਰੀ ਕੀਤੀ ਸੀ ਜਿਸ ਵਿਚ ਕਰੀਬ 52 ਲੋਕ ਮਾਰੇ ਗਏ ਸਨ ਅਤੇ 102 ਜਖ਼ਮੀ ਹੋ ਗਏ ਸਨ। (ਏਜੰਸੀ)