
ਨਵੇਂ ਮਾਮਲਿਆਂ ਦੀ ਗਿਣਤੀ ਦੁੱਗਣੀ ਹੋਣ ਬਾਅਦ ਚੁੱਕੇ ਕਦਮ
ਲੰਡਨ : ਬ੍ਰਿਟੇਨ 'ਚ ਕਰੋਨਾ ਨੇ ਮੁੜ ਰਫ਼ਤਾਰ ਫੜ ਲਈ ਹੈ। ਇਸ ਤੋਂ ਬਾਅਦ ਸਰਕਾਰ ਨੇ ਸਖ਼ਤ ਕਦਮ ਚੁੱਕਣੇ ਸ਼ੁਰੂ ਕਰ ਦਿਤੇ ਹਨ। ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕਿਹਾ ਹੈ ਕਿ ਉਹ ਦੇਸ਼ ਵਿਚ ਦੂਜੀ ਤਾਲਾਬੰਦੀ ਲਾਗੂ ਨਹੀਂ ਕਰਨਾ ਚਾਹੁੰਦੇ। ਪਰ ਨਵੀਆਂ ਪਾਬੰਦੀਆਂ ਦੀ ਲੋੜ ਪੈ ਸਕਦੀ ਹੈ ਕਿਉਂਕਿ ਦੇਸ਼ ਨੂੰ ਕੋਵਿਡ-19 ਦੀ ਦੂਜੀ ਲਹਿਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੀਤੇ ਦਿਨ ਮੰਤਰੀਆਂ ਨੂੰ ਇਕ ਦੂਜੀ ਰਾਸ਼ਟਰ ਪੱਧਰੀ ਤਾਲਾਬੰਦੀ 'ਤੇ ਵਿਚਾਰ ਕਰਨ ਦੀ ਸੂਚਨਾ ਦਿਤੀ ਗਈ।
Boris Johnson
ਕਾਬਲੇਗੌਰ ਹੈ ਕਿ ਬ੍ਰਿਟੇਨ ਵਿਚ ਕੋਰੋਨਾ ਦੇ ਨਵੇਂ ਮਾਮਲਿਆਂ ਦੀ ਗਿਣਤੀ ਲੱਗਭਗ ਦੁੱਗਣੀ ਹੋ ਗਈ ਹੈ। ਰੋਜ਼ਾਨਾ 6,000 ਨਵੇਂ ਮਾਮਲੇ ਰਿਪੋਰਟ ਕੀਤੇ ਜਾ ਰਹੇ ਹਨ। ਉੱਤਰੀ ਇੰਗਲੈਂਡ ਅਤੇ ਲੰਡਨ ਦੇ ਕੁਢ ਹਿੱਸਿਆਂ ਵਿਚ ਹਸਪਤਾਲਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ ਅਤੇ ਇਨਫੈਕਸ਼ਨ ਦੀ ਦਰ ਵਿਚ ਵਾਧਾ ਦੇਖਿਆ ਜਾ ਰਿਹਾ ਹੈ।
corona virus
ਜਾਨਸਨ ਨੇ ਕਿਹਾ ਕਿ ਮਾਮਲਿਆਂ ਵਿਚ ਇਹ ਵਾਧਾ ਕੋਰੋਨਾ ਦੀ ਦੂਜੀ ਲਹਿਰ ਦਾ ਹਿੱਸਾ ਹਨ। ਉਨ੍ਹਾਂ ਕਿਹਾ ਕਿ ਹੁਣ ਅਸੀਂ ਕੋਰੋਨਾ ਦੀ ਦੂਜੀ ਲਹਿਰ ਆਉਂਦੀ ਹੋਏ ਦੇਖ ਰਹੇ ਹਾਂ। ਅਜਿਹਾ ਹੋਣਾ ਸੰਭਵ ਸੀ। ਤਾਲਾਬੰਦੀ ਲਗਾਉਣ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਜਾਨਸਨ ਨੇ ਕਿਹਾ ਕਿ ਮੈਂ ਦੇਸ਼ ਵਿਚ ਦੂਜੀ ਤਾਲਾਬੰਦੀ ਲਾਗੂ ਨਹੀਂ ਕਰਨਾ ਚਾਹੁੰਦਾ ਪਰ ਜਦੋਂ ਮਾਮਲਿਆਂ ਨੂੰ ਵੱਧਦਾ ਦੇਖਦਾ ਹਾਂ ਤਾਂ ਹੈਰਾਨੀ ਹੁੰਦੀ ਹੈ।
Boris johnson
ਉੱਥੇ ਬ੍ਰਿਟੇਨ ਵਿਚ ਕੋਰੋਨਾਵਾਇਰਸ ਇਨਫੈਕਸ਼ਨ ਦੇ ਮਾਮਲੇ ਵਧਣ ਦੇ ਮੱਦੇਨਜ਼ਰ ਸਰਕਾਰ ਨੇ ਸ਼ੁੱਕਰਵਾਰ ਨੂੰ ਇੰਗਲੈਂਡ ਦੇ ਉੱਤਰੀ ਹਿੱਸਿਆਂ ਵਿਚ ਸਥਾਨਕ ਪੱਧਰ 'ਤੇ ਤਾਲਾਬੰਦੀ ਦੀਆਂ ਪਾਬੰਦੀਆਂ ਹੋਰ ਸਖਤ ਕਰ ਦਿੱਤੀਆਂ। ਇੰਗਲੈਂਡ ਦੇ ਨੌਰਥ ਵੈਸਟ, ਮਿਡਲੈਂਡਸ ਅਤੇ ਵੈਸਟ ਯਾਰਕਸ਼ਾਇਰ ਖੇਤਰਾਂ ਵਿਚ ਇਕ-ਦੂਜੇ ਦੇ ਪਰਿਵਾਰ ਨਾਲ ਮਿਲਣ, ਬਾਰ ਅਤੇ ਰੈਸਟੋਰੈਂਟ ਵਿਚ ਪਾਬੰਦੀਆਂ ਹੋਰ ਸਖਤ ਕਰ ਦਿੱਤੀਆਂ ਗਈਆਂ।
Corona case
ਇਹ ਪਾਬੰਦੀਆਂ ਅਗਲੇ ਮੰਗਲਵਾਰ ਤੋਂ ਪ੍ਰਭਾਵੀ ਹੋਣਗੀਆਂ। ਸਥਾਨਕ ਪੱਧਰ 'ਤੇ ਲਾਗੂ ਕੀਤੀਆਂ ਗਈਆਂ ਤਬਦੀਲੀਆਂ ਦੇ ਤਹਿਤ ਸਮਾਜਿਕ ਇਕੱਠ ਦੇ ਦੌਰਾਨ 6 ਲੋਕਾਂ ਦੀ ਸੀਮਾ ਹੈ। ਇਸ ਦੀ ਉਲੰਘਣਾ ਕਰਨ 'ਤੇ 100 ਪੌਂਡ ਦਾ ਜੁਰਮਾਨਾ ਲਗਾਇਆ ਜਾਂਦਾ ਹੈ, ਵਾਰ-ਵਾਰ ਨਿਯਮ ਤੋੜਨ 'ਤੇ 3,200 ਪੌਂਡ ਤਕ ਜੁਰਮਾਨਾ ਹੋ ਸਕਦਾ ਹੈ।