
ਭਾਰਤ ਨੇ ਜੋ ਹਾਸਲ ਕੀਤਾ ਉਹ ਪਾਕਿਸਤਾਨ ਕਿਉਂ ਨਹੀਂ ਕਰ ਸਕਿਆ? ਇੱਥੇ ਇਸ ਲਈ ਕੌਣ ਜ਼ਿੰਮੇਵਾਰ ਹੈ?
ਨਵੀਂ ਦਿੱਲੀ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਦੁਨੀਆ ਤੋਂ ਪੈਸੇ ਦੀ ਭੀਖ ਮੰਗ ਰਿਹਾ ਹੈ ਜਦਕਿ ਭਾਰਤ ਚੰਦਰਮਾ 'ਤੇ ਪਹੁੰਚ ਗਿਆ ਹੈ ਅਤੇ ਜੀ-20 ਸੰਮੇਲਨ ਦੀ ਮੇਜ਼ਬਾਨੀ ਕਰ ਰਿਹਾ ਹੈ। ਪੀਐਮਐਲ-ਐਨ ਸੁਪਰੀਮੋ ਨੇ ਦੇਸ਼ ਦੀ ਮਾੜੀ ਆਰਥਿਕਤਾ ਨੂੰ ਲੈ ਕੇ ਸਾਬਕਾ ਫੌਜੀ ਜਨਰਲਾਂ ਅਤੇ ਜੱਜਾਂ 'ਤੇ ਇਹ ਟਿੱਪਣੀ ਕੀਤੀ ਹੈ।
ਇਹ ਵੀ ਪੜ੍ਹੋ: ਵਰਲਡ ਕੱਪ ਤੋਂ ਪਹਿਲਾਂ ਮੁਹੰਮਦ ਸ਼ਮੀ ਨੂੰ ਵੱਡੀ ਰਾਹਤ, ਇਸ ਮਾਮਲੇ ਵਿਚ ਕੋਰਟ ਤੋਂ ਮਿਲੀ ਜ਼ਮਾਨਤ
ਦੇਸ਼ ਦੀ ਅਰਥਵਿਵਸਥਾ ਪਿਛਲੇ ਕਈ ਸਾਲਾਂ ਤੋਂ ਬੇਕਾਬੂ ਦੋ-ਅੰਕੀ ਮਹਿੰਗਾਈ ਦੇ ਰੂਪ ਵਿੱਚ ਗਰੀਬ ਜਨਤਾ 'ਤੇ ਅਣਗਿਣਤ ਦਬਾਅ ਪਾ ਰਹੀ ਹੈ। ਸ਼ਰੀਫ ਨੇ ਸੋਮਵਾਰ ਸ਼ਾਮ ਵੀਡੀਓ ਲਿੰਕ ਰਾਹੀਂ ਲੰਡਨ ਤੋਂ ਲਾਹੌਰ 'ਚ ਪਾਰਟੀ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸਵਾਲ ਕੀਤਾ, 'ਅੱਜ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਕਿਸੇ ਦੇਸ਼ 'ਚ ਜਾ ਕੇ ਪੈਸੇ ਦੀ ਭੀਖ ਮੰਗਦਾ ਹੈ ਜਦਕਿ ਭਾਰਤ ਚੰਦ 'ਤੇ ਪਹੁੰਚ ਗਿਆ ਹੈ ਤੇ ਜੀ-20 ਮੀਟਿੰਗਾਂ ਕਰ ਰਿਹਾ ਹੈ। ਭਾਰਤ ਨੇ ਜੋ ਹਾਸਲ ਕੀਤਾ ਉਹ ਪਾਕਿਸਤਾਨ ਕਿਉਂ ਨਹੀਂ ਕਰ ਸਕਿਆ? ਇੱਥੇ ਇਸ ਲਈ ਕੌਣ ਜ਼ਿੰਮੇਵਾਰ ਹੈ?
ਇਹ ਵੀ ਪੜ੍ਹੋ: ਮੋਗਾ ਕਾਂਗਰਸੀ ਆਗੂ ਬਲਜਿੰਦਰ ਬੱਲੀ ਕਤਲ ਮਾਮਲੇ 'ਚ ਪੁਲਿਸ 4 ਮੁਲਜ਼ਮ ਗ੍ਰਿਫ਼ਤਾਰ
ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਪਾਰਟੀ ਦੇ ਇਕ ਚੋਟੀ ਦੇ ਨੇਤਾ ਸ਼ਰੀਫ (73) ਨੇ ਅੱਗੇ ਕਿਹਾ ਕਿ ਭਾਰਤ ਨੇ 1990 ਵਿਚ ਉਨ੍ਹਾਂ ਦੀ ਸਰਕਾਰ ਦੁਆਰਾ ਸ਼ੁਰੂ ਕੀਤੇ ਆਰਥਿਕ ਸੁਧਾਰਾਂ ਦੀ ਪਾਲਣਾ ਕੀਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਅਟਲ ਬਿਹਾਰੀ ਵਾਜਪਾਈ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਤਾਂ ਭਾਰਤ ਕੋਲ ਸਿਰਫ਼ ਇੱਕ ਅਰਬ ਡਾਲਰ ਸੀ ਪਰ ਹੁਣ ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ ਵਧ ਕੇ 600 ਅਰਬ ਡਾਲਰ ਹੋ ਗਿਆ ਹੈ।' ਉਨ੍ਹਾਂ ਸਵਾਲ ਕੀਤਾ ਕਿ ਭਾਰਤ ਅੱਜ ਕਿੱਥੇ ਪਹੁੰਚ ਗਿਆ ਹੈ ਅਤੇ ਪਾਕਿਸਤਾਨ ਦੁਨੀਆ ਤੋਂ ਕੁਝ ਰੁਪਇਆ ਦੀ ਭੀਖ ਮੰਗਣ ਵਿੱਚ ਪਿੱਛੇ ਰਹਿ ਗਿਆ ਹੈ।