ਬ੍ਰਿਟੇਨ ‘ਚ ਭਾਰਤਵੰਸ਼ੀ ਸਮੇਤ 16 ਨੂੰ 200 ਸਾਲ ਦੀ ਸਜ਼ਾ
Published : Oct 20, 2018, 5:39 pm IST
Updated : Oct 20, 2018, 5:39 pm IST
SHARE ARTICLE
Britain Court
Britain Court

ਬ੍ਰਿਟੇਨ ਦੇ ਪੱਛਮੀ ਯਾਰਕਸ਼ਾਇਰ ‘ਚ ਲੜਕੀਆਂ ਦਾ ਸਰੀਰਕ ਸ਼ੋਸ਼ਣ ਕਰਨ ਵਿਚ ਇਕ ਭਾਰਤਵੰਸ਼ੀ ਸਮੇਤ 16 ਲੋਕਾਂ ਨੂੰ 200 ਸਾਲ ਤੋਂ ਵੱਧ...

ਲੰਦਨ (ਪੀਟੀਆਈ) : ਬ੍ਰਿਟੇਨ ਦੇ ਪੱਛਮੀ ਯਾਰਕਸ਼ਾਇਰ ‘ਚ ਲੜਕੀਆਂ ਦਾ ਸਰੀਰਕ ਸ਼ੋਸ਼ਣ ਕਰਨ ਵਿਚ ਇਕ ਭਾਰਤਵੰਸ਼ੀ ਸਮੇਤ 16 ਲੋਕਾਂ ਨੂੰ 200 ਸਾਲ ਤੋਂ ਵੱਧ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਉਥੇ ਦੋਸ਼ੀ ਪਾਏ ਗਏ ਚਾਰ ਹੋਰ ਲੋਕਾਂ ਨੂੰ ਇਕ ਨਵੰਬਰ ਨੂੰ ਸਜ਼ਾ ਸੁਣਾਈ ਜਾਵੇਗੀ। ਸਾਰੇ ਦੋਸ਼ੀ ਦੱਖਣੀ ਏਸ਼ੀਆਈ ਦੇਸ਼ਾਂ ਦੇ ਹਨ। ਦੱਸ ਦਈਏ ਕਿ ਲੜਕੀਆਂ ਨੂੰ ਸਾਜ ਸਜਾ( ਗਰੂਮਿੰਗ) ਦੇ ਪ੍ਰਤੀ ਆਕਰਸ਼ਿਤ ਕਰ ਕੇ ਅਪਣੇ ਜਾਲ ‘ਚ ਫਸਾਉਣ ਵਾਲੇ ਇਸ ਗਿਰੋਹ ਦਾ ਮੁੱਖੀ ਭਾਰਤਵੰਸ਼ੀ ਅਮੀਰ ਸਿੰਘ ਡਾਲੀਵਾਲ (35) ਕਰਦਾ ਸੀ। ਲੜਕੀਆਂ ਦਾ ਨਾ ਸਿਰਫ਼ ਸ਼ਰੀਰੀਕ ਸ਼ੋਸ਼ਣ ਕੀਤਾ ਜਾਂਦਾ ਸੀ। ਸਗੋਂ ਉਹਨਾਂ ਦੀ ਮਨੁੱਖੀ ਤਸ਼ਕਰੀ ਵੀ ਹੁੰਦੀ ਸੀ।

Britain JailBritain Jail

2004 ਤੋਂ 2011 ਦੇ ਵਿਚ ਇਹ ਪੂਰੀ ਵਾਰਦਾਤ ਹੋਈ, ਪਰ ਸਭ ਤੋਂ ਪਹਿਲਾਂ 2013 ਵਿਚ ਪੁਲਿਸ ਨੂੰ ਇਸਦੀ ਸ਼ਿਕਾਇਤ ਮਿਲੀ ਸੀ। ਜਦੋਂ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤਾਂ 15 ਪੀੜਿਤਾਂ ਸਾਹਮਣੇ ਆਈਆ। ਸਾਰੀਆਂ ਪੀੜਿਤਾਂ 11 ਤੋਂ ਲੈ ਕੇ 17 ਸਾਲ ਦੇ ਵਿਚ ਦੀਆਂ ਹਨ। ਲੀਡਸ ਕਰਾਉਨ ਕੋਰਡ ਦੁਆਰਾ ਸੁਣਾਈ ਗਈ ਸਜ਼ਾ ਵਿਚ ਡਾਲੀਵਾਰ ਨੂੰ ਇਥੇ ਉਮਰਕੈਦ (ਘੱਟੋ ਘੱਟ 18 ਸਾਲ ਤਕ ਜੇਲ੍ਹ ਵਿਚ ਰਹੇਗਾ) ਦੀ ਸਜ਼ਾ ਸੁਣਾਈ ਗਈ ਉਥੇ ਗਿਰੋਹ ਦੇ ਹੋਰ ਮੈਂਬਰਾਂ ਨੂੰ ਪੰਜ ਤੋਂ 18  ਸਾਲ ਤਕ  ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਕੋਰਟ ਨੇ ਇਸ ਮਾਮਲੇ ਦੀ ਸੁਣਂਵਾਈ ਇਸ ਸਾਲ ਜਨਵਰੀ ਵਿਚ ਸ਼ੁਰੂ ਕੀਤੀ ਜਾਵੇਗੀ।

Britain JailBritain Jail

ਹਾਲਾਂਕਿ ਇਸ ਮਾਲੇ ਵਿਚ ਦਾਇਰ ਕੀਤੇ ਗਏ ਤੀਜੇ ਮੁਕੱਦਮੇ ਦੀ ਸੁਣਵਾਈ ਅੱਠ ਅਕਤੂਬਰ ਨੂੰ ਪੂਰੀ ਹੋ ਗਈ ਸੀ ਪਰ ਕੋਰਟ ਦੁਆਰਾ ਮੀਡੀਆ ਰਿਪੋਰਟ ਉਤੇ ਪਾਬੰਦੀ ਦੇ ਚਲਦੇ ਹੋਏ ਸ਼ੁਕਰਵਾਰ ਨੂੰ ਫ਼ੈਸਲਾ ਸਰਵਜਨਿਕ ਹੋ ਸਕਦਾ ਹੈ। ਜੱਜ ਜੇਫਰਰੀ ਮਾਰਸਨ ਨੇ ਅਪਣੇ ਫ਼ੈਸਲੇ ਵਿਚ ਕਿਹਾ, ਦੋਸ਼ੀਆਂ ਨੇ ਜਿਸ ਤਰ੍ਹਾਂ ਨਾਲ ਲੜਕੀਆਂ ਦੇ ਨਾਲ ਵਰਤਾਅ ਕੀਤਾ ਹੈ। ਉਹ ਨੀਚਤਾ ਅਤੇ ਦੁਸ਼ਟਤਾ ਦਾ ਤ੍ਰਿਕੋਣ ਹੈ। ਮੈਂ ਹੁਣ ਤਕ ਜਿਨ੍ਹੇ ਵੀ ਸ਼ਰੀਰਕ ਸ਼ੋਸ਼ਣ ਦੇ ਮਾਮਲੇ ਸੁਣੇ ਹਨ, ਉਹਨਾਂ ਵਿਚ ਇਹ ਅਲੱਗ ਹੀ ਹੈ। ਗਿਰੋਹ ਦੇ ਮੁੱਖੀ ਅਤੇ ਦੋ ਬੱਚਿਆਂ ਦੇ ਪਿਤਾ ਡਾਲੀਵਾਲ ਨੂੰ ਸਜ਼ਾ ਸੁਣਾਉਂਦੇ ਹੋਏ ਜੱਜ ਨੇ ਕਿਹਾ, ਤੇਰਾ ਕੀ ਗਿਆ ਅਪਰਾਧ ਸਭ ਤੋਂ ਜ਼ਿਆਦਾ ਹੈ। ਤੂੰ ਨਾ ਕੇਵਲ ਬੱਚਿਆਂ ਦਾ ਜੀਵਨ ਬਰਬਾਦ ਕੀਤਾ ਸਗੋਂ ਉਹਨਾਂ ਦੇ ਪਰਿਵਾਰਾਂ ਨੂੰ ਵੀ ਮਾਨਸਿਕ ਰੂਪ ਨਾਲ ਬੂਰੀ ਤਰ੍ਹਾਂ ਨਾਲ ਪ੍ਰਤਾੜਿਤ ਕੀਤਾ ਹੈ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਤੂੰ ਮੇਰੇ ਨਾਲ ਵਿਆਹ ਕਰਵਾਇਆ', ਘਰਵਾਲੀ ਨੇ ਚੂੜੇ ਵਾਲੀ ਨਾਲ ਫੜ ਲਿਆ ਪਤੀ, ਆਹ ਦੇਖੋ ਪੈ ਗਿਆ ਪੰਗਾ, LIVE ਵੀਡੀਓ

03 May 2024 4:26 PM

Kulbir Singh Zira Interview :ਅੰਮ੍ਰਿਤਪਾਲ ਸਿੰਘ ਨੂੰ ਕਿੰਨੀ ਵੱਡੀ ਚੁਣੌਤੀ ਮੰਨਦੇ ਨੇ ਕੁਲਬੀਰ ਸਿੰਘ ਜ਼ੀਰਾ?

03 May 2024 4:21 PM

Raja Warring ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪਹੁੰਚੇ Bharat Bhushan Ashu, ਕਿਹਾ - 'ਟਿਕਟਾਂ ਦੀ ਲੜਾਈ ਛੱਡ ਦਓ ਯਾਰ

03 May 2024 2:20 PM

ਕਿਸਾਨਾਂ ਨੇ ਅੱਗੇ ਹੋ ਕੇ ਰੋਕ ਲਈ ਭਾਜਪਾ ਦੀ ਗੱਡੀ, ਵੋਟਾਂ ਮੰਗਣ ਆਈ ਨੂੰ ਬੀਬੀ ਨੂੰ ਕੀਤੇ ਤਿੱਖੇ ਸਵਾਲ ਤਾਂ ਜੋੜੇ ਹੱਥ

03 May 2024 11:17 AM

Government School ਦੇ ਸਾਹਮਣੇ ਵਾਪਰਿਆ ਖ਼ਤਰਨਾਕ ਹਾਦਸਾ, ਖ਼ਤਰੇ 'ਚ ਪਈ ਬੱਚਿਆਂ ਦੀ ਜ਼ਿੰਦਗੀ

03 May 2024 10:57 AM
Advertisement