ਹੁਣ ਸਾਰੀ ਉਮਰ ਜੇਲ੍ਹ 'ਚ ਸੜੇਗਾ ਰਾਮਪਾਲ
Published : Oct 17, 2018, 1:25 am IST
Updated : Oct 17, 2018, 1:25 am IST
SHARE ARTICLE
Rampal will now be imprisoned for life in jail
Rampal will now be imprisoned for life in jail

ਸਤਲੋਕ ਆਸ਼ਰਮ ਦੇ ਰਾਮਪਾਲ ਨੂੰ ਉਮਰ ਕੈਦ ਦੀ ਸਜ਼ਾ..........

ਹਰਿਆਣਾ ਵਿਚ ਸਤਲੋਕ ਆਸ਼ਰਮ ਦੇ ਮੁਖੀ ਰਾਮਪਾਲ ਨੂੰ ਹਿਸਾਰ ਦੀ ਅਦਾਲਤ ਨੇ 'ਮਰਦੇ ਦਮ ਤਕ' ਜੇਲ੍ਹ ਵਿਚ ਰਹਿਣ ਦੀ ਸਜ਼ਾ ਸੁਣਾ ਦਿਤੀ ਏ....ਅਦਾਲਤ ਵਲੋਂ ਇਕ ਅਕਤੂਬਰ ਨੂੰ ਰਾਮਪਾਲ ਸਮੇਤ ਉਸ ਦੇ 26 ਸਮਰਥਕਾਂ ਨੂੰ 4 ਔਰਤਾਂ ਅਤੇ ਇਕ ਬੱਚੇ ਦੇ ਕਤਲ ਦੇ ਇਲਜ਼ਾਮ ਵਿਚ ਦੋਸ਼ੀ ਕਰਾਰ ਦਿਤਾ ਗਿਆ ਸੀ, ਪਰ ਹੁਣ ਇਸ ਮਾਮਲੇ ਵਿਚ ਸਜ਼ਾ ਸਜ਼ਾ ਦਾ ਫ਼ੈਸਲਾ ਸੁਣਾ ਦਿਤਾ ਗਿਐ ਉਮਰਕੈਦ ਦੇ ਇਲਾਵਾ ਰਾਮਪਾਲ 'ਤੇ ਇਕ ਲੱਖ ਰੁਪਏ ਦਾ ਜ਼ੁਰਮਾਨਾ ਵੀ ਲਗਾਇਆ ਗਿਐ। ਦਸ ਦਈਏ ਕਿ ਸਜ਼ਾ ਦੇ ਐਲਾਨ ਨੂੰ ਦੇਖਦੇ ਹੋਏ ਸਰਕਾਰ ਵਲੋਂ ਪਹਿਲਾਂ ਹੀ ਜੇਲ੍ਹ ਦੇ ਆਸਪਾਸ ਦੀ ਸੁਰੱਖਿਆ ਪ੍ਰਬੰਧ ਮਜ਼ਬੂਤ ਕਰ ਦਿਤੇ ਗਏ ਸਨ।

ਦਰਅਸਲ ਜਿਹੜੇ ਮਾਮਲਿਆਂ ਵਿਚ ਰਾਮਪਾਲ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ ਏ....ਉਨ੍ਹਾਂ ਵਿਚ ਪਹਿਲਾ ਕੇਸ ਇਕ ਮਹਿਲਾ ਭਗਤ ਨਾਲ ਜੁੜਿਆ ਹੋਇਐ..., ਜਿਸ ਦੀ ਲਾਸ਼ 18 ਨਵੰਬਰ 2014 ਨੂੰ ਰਾਮਪਾਲ ਦੇ ਆਸ਼ਰਮ 'ਚੋਂ ਬਰਾਮਦ ਹੋਈ ਸੀ ਜਦਕਿ ਦੂਜਾ ਮਾਮਲਾ ਹਿੰਸਾ ਨਾਲ ਜੁੜਿਆ ਹੋਇਐ...ਜਦੋਂ ਰਾਮਪਾਲ ਦੇ ਵੱਡੀ ਗਿਣਤੀ 'ਚ ਭਗਤਾਂ ਨੇ ਰਾਮਪਾਲ ਨੂੰ ਗ੍ਰਿਫ਼ਤਾਰ ਕਰਨ ਲਈ ਆਈ ਪੁਲਿਸ ਨਾਲ ਲਗਭਗ 10 ਦਿਨਾਂ ਤਕ ਹਿੰਸਾ ਕੀਤੀ ਸੀ ਇਸ ਹਿੰਸਾ ਵਿਚ ਚਾਰ ਔਰਤਾਂ ਅਤੇ ਇਕ ਬੱਚੇ ਦੀ ਮੌਤ ਹੋ ਗਈ ਸੀ।

ਉਸ ਤੋਂ ਬਾਅਦ ਹੀ ਰਾਮਪਾਲ ਨੂੰ ਨਵੰਬਰ 2014 ਵਿਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਉਹ ਉਦੋਂ ਤੋਂ ਹੀ 67 ਸਾਲਾ ਰਾਮਪਾਲ ਜੇਲ੍ਹ ਵਿਚ ਬੰਦ ਹੈ....
ਰਾਮਪਾਲ ਨੂੰ ਸਜ਼ਾ ਸੁਣਾਏ ਜਾਣ ਤੋਂ ਪਹਿਲਾਂ ਕਿਸੇ ਸੰਭਾਵੀ ਹਿੰਸਾ ਨੂੰ ਦੇਖਦਿਆਂ ਹਰਿਆਣਾ ਦੇ ਹਿਸਾਰ ਸ਼ਹਿਰ ਵਿਚ ਸੁਰੱਖਿਆ ਚੌਕਸੀ ਵਧਾਉਣ ਦੇ ਨਾਲ-ਨਾਲ ਧਾਰਾ 144 ਵੀ ਲਾਗੂ ਕੀਤੀ ਗਈ ਸੀ ਇਸ ਤੋਂ ਇਲਾਵਾ ਅਦਾਲਤ ਦੇ ਚਾਰੇ ਪਾਸੇ ਤਿੰਨ ਕਿਲੋਮੀਟਰ ਤਕ ਸੁਰੱਖਿਆ ਘੇਰਾ ਬਣਾਇਆ ਗਿਆ ਸੀ ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਸ਼ਰਾਰਤ ਨਾ ਹੋ ਸਕੇ।

ਦਸ ਦਈਏ ਕਿ ਰਾਮਪਾਲ ਨੂੰ ਗ੍ਰਿਫ਼ਤਾਰ ਕਰਨ ਵਿਚ ਹਰਿਆਣਾ ਪੁਲਿਸ ਨੂੰ ਕਾਫ਼ੀ ਜੱਦੋ ਜਹਿਦ ਕਰਨੀ ਪਈ ਸੀ...ਰਾਮਪਾਲ ਦੇ ਪੈਰੋਕਾਰਾਂ ਨੇ ਕਈ ਦਿਨਾਂ ਤਕ ਪੁਲਿਸ ਨੂੰ ਡੇਰੇ ਵਿਚ ਦਾਖ਼ਲ ਨਹੀਂ ਸੀ ਹੋਣ ਦਿਤਾ ਇਕ ਤਰ੍ਹਾਂ ਨਾਲ ਪੈਰੋਕਾਰਾਂ ਅਤੇ ਪੁਲਿਸ ਵਿਚਕਾਰ ਜੰਗ ਛਿੜ ਗਈ ਸੀ ਅਤੇ ਆਖ਼ਰਕਾਰ 18 ਦਿਨਾਂ ਬਾਅਦ ਜਾ ਕੇ ਪੁਲਿਸ ਰਾਮਪਾਲ ਨੂੰ ਗ੍ਰਿਫ਼ਤਾਰ ਕਰਨ 'ਚ ਕਾਮਯਾਬ ਹੋ ਸਕੀ ਸੀ।

ਇਸ ਸਾਰੀ ਕਾਰਵਾਈ ਵਿਚ ਸੂਬਾ ਪੁਲਿਸ ਦੇ 50 ਕਰੋੜ ਤੋਂ ਵੀ ਜ਼ਿਆਦਾ ਰੁਪਏ ਖ਼ਰਚ ਹੋ ਗਏ ਸਨ 6 ਲੋਕਾਂ ਦੀ ਜਾਨ ਗਈ, 250 ਤੋਂ ਜ਼ਿਆਦਾ ਜ਼ਖ਼ਮੀ ਹੋ ਗਏ ਸਨ....ਹਰਿਆਣਾ 'ਚ ਕਿਸੇ ਵੱਡੇ ਡੇਰੇ 'ਤੇ ਕਾਰਵਾਈ ਦਾ ਇਹ ਪਹਿਲਾ ਮਾਮਲਾ ਸੀ ਇਸ ਤੋਂ ਕਾਫ਼ੀ ਸਮੇਂ ਬਾਅਦ ਡੇਰਾ ਸਿਰਸਾ ਦੀ ਕਾਰਵਾਈ ਹੋਈ ਸੀ....ਹੁਣ ਰਾਮਪਾਲ ਨੂੰ ਅਪਣੇ ਅਪਰਾਧਾਂ ਦੀ ਵਜ੍ਹਾ ਨਾਲ ਉਮਰ ਭਰ ਲਈ ਜੇਲ੍ਹ ਵਿਚ ਸੜਨਾ ਹੋਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement