
ਸਮਾਗਮ ਵਿਚ ਸ਼ਾਮਲ ਨਹੀਂ ਹੋਣਗੇ ਡਾ. ਮਨਮੋਹਨ ਸਿੰਘ : ਸੂਤਰ
ਇਸਲਾਮਾਬਾਦ : ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਸਾਬਕਾ ਭਾਰਤੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੌਂ ਨਵੰਬਰ ਨੂੰ ਕਰਤਾਰਪੁਰ ਲਾਂਘੇ ਦੇ ਉਦਘਾਟਨ ਸਮਾਗਮ ਵਿਚ ਆਮ ਆਦਮੀ ਵਾਂਗ ਸ਼ਿਰਕਤ ਕਰਨਗੇ। ਡਾਨ ਅਖ਼ਬਾਰ ਮੁਤਾਬਕ ਕੁਰੈਸ਼ੀ ਨੇ ਅਪਣੇ ਗ੍ਰਹਿਨਗਰ ਮੁਲਤਾਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਡਾ. ਮਨਮੋਹਨ ਸਿੰਘ ਨੇ ਉਨ੍ਹਾਂ ਦਾ ਸੱਦਾ ਪ੍ਰਵਾਨ ਕਰ ਲਿਆ ਹੈ ਅਤੇ ਤੈਅ ਉਦਘਾਟਨ ਸਮਾਗਮ ਵਿਚ ਵਿਸ਼ੇਸ਼ ਮਹਿਮਾਨ ਦੀ ਬਜਾਏ ਆਮ ਆਦਮੀ ਵਾਂਗ ਸ਼ਾਮਲ ਹੋਣਗੇ।
Shah Mehmood Qureshi
ਕੁਰੈਸ਼ੀ ਨੇ ਕਿਹਾ, 'ਅਸੀਂ ਆਮ ਆਦਮੀ ਵਜੋਂ ਵੀ ਉਨ੍ਹਾਂ ਦੇ ਸ਼ਾਮਲ ਹੋਣ ਦਾ ਸਵਾਗਤ ਕਰਦੇ ਹਾਂ।' ਜ਼ਿਕਰਯੋਗ ਹੈ ਕਿ ਤਜਵੀਜ਼ਸ਼ੁਦਾ ਪਾਕਿਸਤਾਨ ਦੇ ਕਰਤਾਰਪੁਰ ਵਿਚ ਪੈਂਦੇ ਗੁਰਦਵਾਰਾ ਦਰਬਾਰ ਸਾਹਿਬ ਦੇ ਪੰਜਾਬ ਸੂਬੇ ਦੇ ਗੁਰਦਾਸਪੁਰ ਵਿਚ ਪੈਂਦੇ ਡੇਰਾ ਬਾਬਾ ਨਾਨਕ ਗੁਰਦਵਾਰੇ ਨਾਲ ਜੋੜੇਗਾ ਅਤੇ ਇਸ ਲਾਂਘੇ ਵਿਚ ਭਾਰਤੀ ਸ਼ਰਧਾਲੂਆਂ ਨੂੰ ਬਿਨਾਂ ਵੀਜ਼ਾ ਆਉਣ ਜਾਣ ਦੀ ਆਗਿਆ ਹੋਵੇਗੀ ਹਾਲਾਂਕਿ ਉਨ੍ਹਾਂ ਨੂੰ ਕਰਤਾਰਪੁਰ ਸਾਹਿਬ ਜਾਣ ਲਈ ਪਰਮਿਟ ਲੈਣਾ ਪਵੇਗਾ ਜਿਸ ਦੀ ਸਥਾਪਨਾ ਸਿੱਖਾਂ ਦੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਨੇ 1522 ਵਿਚ ਕੀਤੀ ਸੀ। ਪਾਕਿਸਤਾਨ ਭਾਰਤੀ ਸਰਹੱਦ ਤੋਂ ਗੁਰਦਵਾਰੇ ਤਕ ਲਾਂਘਾ ਬਣਾ ਰਿਹਾ ਹੈ ਜਦਕਿ ਬਾਕੀ ਦੇ ਹਿੱਸੇ ਤਕ ਲਾਂਘਾ ਦਾ ਨਿਰਮਾਣ ਭਾਰਤ ਕਰ ਰਿਹਾ ਹੈ। ਉਧਰ, ਸੂਤਰਾਂ ਨੇ ਕਿਹਾ ਹੈ ਕਿ ਪਾਕਿਸਤਾਨ ਦੇ ਸਮਾਗਮ ਵਿਚ ਡਾ. ਮਨਮੋਹਨ ਸਿੰਘ ਸ਼ਾਮਲ ਨਹੀਂ ਹੋਣਗੇ
Kartarpur Sahib Gurudwara
ਕੁਰੈਸ਼ੀ ਨੇ ਦਸਿਆ ਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਪਾਕਿਸਤਾਨ ਦੇ ਹਿੱਸੇ ਵਾਲੇ ਲਾਂਘੇ ਦਾ ਉਦਘਾਟਨ ਕਰਨਗੇ ਜਿਸ ਨਾਲ ਰੋਜ਼ਾਨਾ 5000 ਭਾਰਤੀ ਸ਼ਰਧਾਲੂਆਂ ਨੂੰ ਪਵਿੱਤਰ ਸਥਾਨ ਦੇ ਦਰਸ਼ਨ ਕਰਨ ਦੀ ਸਹੂਲਤ ਮਿਲੇਗੀ।