
ਅਨਿਕਾ ਚੇਬਰੋਲੂ (14) ਨੂੰ ਇਹ ਰਾਸ਼ੀ '3-ਐਮ ਸਾਇੰਟਿਸਟ ਚੈਲੇਂਜ' ਵਿਚ ਪਹਿਲੇ 10 ਵਿਚ ਆਉਣ ਲਈ ਮਿਲੀ
ਹਿਊਸਟਨ: ਭਾਰਤੀ ਮੂਲ ਦੀ ਅਮਰੀਕੀ ਕੁੜੀ ਨੇ ਇਕ ਵਿਲੱਖਣ ਖੋਜ ਲਈ 25,000 ਅਮਰੀਕੀ ਡਾਲਰ ਦਾ ਇਨਾਮ ਜਿਤਿਆ ਹੈ। ਇਹ ਖੋਜ ਕੋਵਿਡ-19 ਦਾ ਇਕ ਸੰਭਾਵਤ ਇਲਾਜ ਪ੍ਰਦਾਨ ਕਰ ਸਕਦੀ ਹੈ। ਅਨਿਕਾ ਚੇਬਰੋਲੂ (14) ਨੂੰ ਇਹ ਰਾਸ਼ੀ '3-ਐਮ ਸਾਇੰਟਿਸਟ ਚੈਲੇਂਜ' ਵਿਚ ਪਹਿਲੇ 10 ਵਿਚ ਆਉਣ ਲਈ ਮਿਲੀ ਹੈ।
Anika Chebrolu
ਇਹ ਅਮਰੀਕਾ ਦਾ ਇਕ ਪ੍ਰਮੁਖ ਸੈਕੰਡਰੀ ਸਕੂਲ ਵਿਗਿਆਨ ਮੁਕਾਬਲਾ ਹੈ। '3-ਐੱਮ' ਮਿਨੇਸੋਟਾ ਸਥਿਤ ਇਕ ਅਮਰੀਕੀ ਨਿਰਮਾਣ ਕੰਪਨੀ ਹੈ। '3-ਐਮ' ਚੈਲੇਂਜ ਵੈਬਸਾਈਟ ਮੁਤਾਬਕ ਪਿਛਲੇ ਸਾਲ ਇਕ ਗੰਭੀਰ ਇਨਫ਼ਲੁਐਂਜਾ ਇਨਫ਼ੈਕਸ਼ਨ ਨਾਲ ਜੂਝਣ ਤੋਂ ਬਾਅਦ ਅਨਿਕਾ ਨੇ ਯੰਗ ਸਾਈਂਟਿਸਟ ਚੈਲੇਂਜ ਵਿਚ ਹਿੱਸਾ ਲੈਣ ਦਾ ਫ਼ੈਸਲਾ ਲਿਆ।
Anika Chebrolu
ਉਹ ਇਨਫ਼ਲੂਐਂਜਾ ਦਾ ਇਲਾਜ ਲੱਭਣਾ ਚਾਹੁੰਦੀ ਸੀ। ਕੋਵਿਡ-19 ਤੋਂ ਬਾਅਦ ਸੱਭ ਬਦਲ ਗਿਆ ਅਤੇ ਉਸ ਨੇ ਸਾਰਸ-ਸੀਓਵੀ-2 ਇਨਫ਼ੈਕਸ਼ਨ 'ਤੇ ਧਿਆਨ ਕੇਂਦਰਤ ਕੀਤਾ।