
ਪੁਰਾਤੱਤਵ ਵਿਗਿਆਨੀਆਂ ਨੇ ਪਾਕਿਸਤਾਨ 'ਚ ਇਕ ਤਿੰਨ ਹਜ਼ਾਰ ਸਾਲ ਪੁਰਾਣੇ ਸ਼ਹਿਰ ਦੀ ਖੋਜ ਕੀਤੀ ਹੈ। ਇਸ ਸ਼ਹਿਰ ਚ ਹਿੰਦੂ ਮੰਦਰਾਂ
ਇਸਲਾਮਾਬਾਦ : ਪੁਰਾਤੱਤਵ ਵਿਗਿਆਨੀਆਂ ਨੇ ਪਾਕਿਸਤਾਨ 'ਚ ਇਕ ਤਿੰਨ ਹਜ਼ਾਰ ਸਾਲ ਪੁਰਾਣੇ ਸ਼ਹਿਰ ਦੀ ਖੋਜ ਕੀਤੀ ਹੈ। ਇਸ ਸ਼ਹਿਰ ਚ ਹਿੰਦੂ ਮੰਦਰਾਂ ਦੇ ਸਬੂਤ ਵੀ ਮਿਲੇ ਹਨ। ਇਟਲੀ ਅਤੇ ਪਾਕਿਸਤਾਨ ਦੇ ਪੁਰਾਤੱਤਵ-ਵਿਗਿਆਨੀਆਂ ਦੁਆਰਾ ਸਾਂਝੇ ਖੁਦਾਈ ਕਰਕੇ ਉੱਤਰ ਪੱਛਮੀ ਪਾਕਿਸਤਾਨ 'ਚ ਇਕ ਤਿੰਨ ਹਜ਼ਾਰ ਸਾਲ ਪੁਰਾਣੇ ਸ਼ਹਿਰ ਦੀ ਖੋਜ ਕੀਤੀ ਗਈ ਹੈ। ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਖੁਦਾਈ ਚ ਮਿਲੇ ਸ਼ਹਿਰ ਦੀਆਂ ਬਚੀਆਂ ਤਸਵੀਰਾਂ ਸਿਕੰਦਰ ਦੇ ਯੁੱਗ ਨਾਲ ਸਬੰਧਤ ਹਨ।
Years Old Hindu Temples
ਖੈਬਰ ਪਖਤੂਨਖਵਾ ਸੂਬੇ ਦੇ ਸਵਾਤ ਜ਼ਿਲ੍ਹੇ ਦੀ ਬਰੀਕੋਟ ਤਹਿਸੀਲ 'ਚ ਲੱਭੇ ਗਏ ਇਸ ਸ਼ਹਿਰ ਦਾ ਨਾਮ ਬਜੀਰਾ ਹੈ। ਧਿਆਨਯੋਗ ਹੈ ਕਿ ਇਸ ਸੂਬੇ ਦੀ ਖੁਦਾਈ ਦੌਰਾਨ ਪੰਜ ਹਜ਼ਾਰ ਸਾਲ ਪੁਰਾਣੇ ਸਭਿਅਤਾ ਦੇ ਅਵਸ਼ੇਸ਼ ਪਹਿਲਾਂ ਵੀ ਮਿਲਦੇ ਰਹੇ ਹਨ। ਨਵੀਂ ਖੋਜ ਚ ਤਤਕਾਲੀਨ ਹਿੰਦੂ ਮੰਦਰਾਂ, ਸਿੱਕੇ, ਸਟੂਪਾਂ, ਭਾਂਡਿਆਂ ਅਤੇ ਹਥਿਆਰਾਂ ਦੇ ਸਬੂਤ ਮਿਲੇ ਹਨ।
Years Old Hindu Temples
ਪੁਰਾਤੱਤਵ ਵਿਗਿਆਨੀਆਂ ਦਾ ਮੰਨਣਾ ਹੈ ਕਿ ਸਿਕੰਦਰ 326 ਇਸਵੀ ਚ ਆਪਣੀ ਫੌਜ ਨਾਲ ਇਥੇ ਆਇਆ ਸੀ ਤੇ ਉਸ ਨੇ ਓਡੀਗਰਾਮ ਖੇਤਰ ਚ ਆਪਣੇ ਵਿਰੋਧੀਆਂ ਨੂੰ ਹਰਾਉਣ ਤੋਂ ਬਾਅਦ ਬਜੀਰਾ ਸ਼ਹਿਰ ਅਤੇ ਇਕ ਕਿਲ੍ਹੇ ਦੀ ਸਥਾਪਨਾ ਕੀਤੀ ਸੀ। ਮਾਹਰਾਂ ਨੂੰ ਸਿਕੰਦਰ ਦੇ ਸ਼ਹਿਰ ਆਉਣ ਤੋਂ ਵੀ ਪਹਿਲਾਂ ਦੇ ਆਬਾਦੀ ਦੇ ਸਬੂਤ ਮਿਲੇ ਹਨ। ਸਿਕੰਦਰ ਤੋਂ ਪਹਿਲਾਂ ਇਸ ਸ਼ਹਿਰ ਚ ਭਾਰਤੀ-ਯੂਨਾਨੀ, ਬੋਧੀ, ਹਿੰਦੂ ਸ਼ਾਹੀ ਭਾਈਚਾਰੇ ਦੇ ਲੋਕ ਰਹਿੰਦੇ ਸਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।