Pop Star Shakira: ਪੌਪ ਸਟਾਰ ਸ਼ਕੀਰਾ ਨੂੰ ਧੋਖਾਧੜੀ ਦੇ ਮਾਮਲੇ ’ਚ ਸੰਮਨ ਜਾਰੀ

By : GAGANDEEP

Published : Nov 20, 2023, 2:52 pm IST
Updated : Nov 20, 2023, 2:52 pm IST
SHARE ARTICLE
Summons issued to pop star Shakira in the case of fraud
Summons issued to pop star Shakira in the case of fraud

Pop Star Shakira: ਬਾਰਸੀਲੋਨਾ ਦੀ ਅਦਾਲਤ ’ਚ ਪੇਸ਼ ਹੋਣ ਲਈ ਕਿਹਾ ਗਿਆ

Summons issued to pop star Shakira in the case of fraud : ਪੌਪ ਸਟਾਰ ਸ਼ਕੀਰਾ ਨੂੰ ਟੈਕਸ ਧੋਖਾਧੜੀ ਦੇ ਇਕ ਮਾਮਲੇ ਵਿਚ ਸੋਮਵਾਰ ਨੂੰ ਬਾਰਸੀਲੋਨਾ ਦੀ ਅਦਾਲਤ ਵਿਚ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਗਿਆ ਹੈ। ਸ਼ਕੀਰਾ ’ਤੇ 2012 ਤੋਂ 2014 ਦਰਮਿਆਨ ਸਪੇਨ ਦੀ ਸਰਕਾਰ ਨੂੰ ਟੈਕਸਾਂ ’ਚ 1.45 ਮਿਲੀਅਨ ਯੂਰੋ (ਲਗਭਗ 1.58 ਮਿਲੀਅਨ ਅਮਰੀਕੀ ਡਾਲਰ) ਦਾ ਭੁਗਤਾਨ ਨਾ ਕਰਨ ਦਾ ਦੋਸ਼ ਹੈ।

ਇਹ ਵੀ ਪੜ੍ਹੋ: Numbered suspension: ਪਰਾਲੀ ਸਾੜਨ ਦੇ ਮਾਮਲੇ ਵਿਚ ਪਿੰਡ ਸਿਹੋਵਾਲ ਦਾ ਨੰਬਰਦਾਰ ਮੁਅੱਤਲ

ਹਾਲਾਂਕਿ, ਸ਼ਕੀਰਾ ਨੇ ਇਸ ਗੱਲ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਉਸ ਨੇ ਅਪਣਾ ਸਾਰਾ ਬਕਾਇਆ ਅਦਾ ਕਰ ਦਿਤਾ ਹੈ। ਇਹ ਮਾਮਲਾ 2018 ਵਿਚ ਚਰਚਾ ਵਿਚ ਆਇਆ ਸੀ। ਫਿਲਹਾਲ ਇਹ ਇਸ ਗੱਲ ’ਤੇ ਨਿਰਭਰ ਕਰੇਗਾ ਕਿ ਉਸ ਸਮੇਂ ਸ਼ਕੀਰਾ ਕਿੱਥੇ ਰਹਿ ਰਹੀ ਸੀ।

ਇਹ ਵੀ ਪੜ੍ਹੋ: America News : ਅਮਰੀਕਾ ’ਚ ਸੜਕ ਹਾਦਸੇ ਵਿਚ ਭਾਰਤੀ ਮੂਲ ਦੇ ਵਿਅਕਤੀ ਦੀ ਹੋਈ ਮੌਤ

ਬਾਰਸੀਲੋਨਾ ਵਿਚ ਸਰਕਾਰੀ ਵਕੀਲਾਂ ਨੇ ਦੋਸ਼ ਲਾਇਆ ਹੈ ਕਿ ਕੋਲੰਬੀਆ ਦੀ ਗਾਇਕਾ ਨੇ ਉਸ ਸਮੇਂ ਦਾ ਅੱਧਾ ਹਿੱਸਾ ਸਪੇਨ ਵਿਚ ਬਿਤਾਇਆ ਅਤੇ ਇਸ ਲਈ ਉਸ ਨੂੰ ਦੇਸ਼ ਵਿਚ ਅਪਣੀ ਵਿਸ਼ਵਵਿਆਪੀ ਆਮਦਨ ’ਤੇ ਟੈਕਸ ਅਦਾ ਕਰਨਾ ਚਾਹੀਦਾ ਸੀ, ਭਾਵੇਂ ਕਿ ਉਸ ਦੀ ਸਰਕਾਰੀ ਰਿਹਾਇਸ਼ ਅਜੇ ਵੀ ਬਹਾਮਾਸ ਵਿਚ ਹੈ। ਬਹਾਮਾ ਵਿਚ ਟੈਕਸ ਦੀਆਂ ਦਰਾਂ ਸਪੇਨ ਨਾਲੋਂ ਬਹੁਤ ਘੱਟ ਹਨ।

ਸਰਕਾਰੀ ਵਕੀਲਾਂ ਨੇ ਜੁਲਾਈ ਵਿਚ ਕਿਹਾ ਸੀ ਕਿ ਉਹ ਗਾਇਕਾ ਲਈ ਅੱਠ ਸਾਲ ਅਤੇ ਦੋ ਮਹੀਨੇ ਦੀ ਕੈਦ ਅਤੇ 24 ਮਿਲੀਅਨ ਯੂਰੋ (26.1 ਮਿਲੀਅਨ ਡਾਲਰ) ਦੇ ਜੁਰਮਾਨੇ ਦੀ ਮੰਗ ਕਰਨਗੇ। ਸ਼ਕੀਰਾ ਦੀ ਜਨਤਕ ਸੰਪਰਕ ਕੰਪਨੀ ਨੇ ਕਿਹਾ ਕਿ ਪੌਪ ਸਟਾਰ ਨੇ ਪਹਿਲਾਂ ਹੀ ਅਪਣੇ ਸਾਰੇ ਬਕਾਏ ਅਤੇ ਵਾਧੂ 3 ਮਿਲੀਅਨ ਯੂਰੋ (ਲਗਭਗ 3.2 ਮਿਲੀਅਨ ਡਾਲਰ) ’ਤੇ ਵਿਆਜ ਦਾ ਭੁਗਤਾਨ ਕਰ ਦਿਤਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM
Advertisement