
9 ਸਾਲ ਪਹਿਲਾਂ ਲਿਬਨਾਨ ਗਿਆ ਸੀ ਗੁਰਮੀਤ ਸਿੰਘ
ਮਾਪਿਆਂ ਦਾ ਰੋ-ਰੋ ਹੋਇਆ ਬੁਰਾ ਹਾਲ
ਗੁਰਦਾਸਪੁਰ (ਅਵਤਾਰ ਸਿੰਘ): ਰੋਜ਼ੀ- ਰੋਟੀ ਲਈ ਲਿਬਨਾਨ ਗਏ ਗੁਰਦਾਸਪੁਰ ਦੇ ਨੌਜਵਾਨ ਦੀ ਅਚਾਨਕ ਮੌਤ ਹੋ ਗਈ। ਲੰਬੇ ਇੰਜ਼ਾਰ ਮਗਰੋਂ ਉਸ ਦੀ ਦੇਹ ਜੱਦੀ ਪਿੰਡ ਦੁਨੀਆਂ ਸੰਧੂ ਪਹੁੰਚੀ ਹੈ। ਮਿਲੀ ਜਾਣਕਾਰੀ ਅਨੁਸਾਰ ਗੁਰਮੀਤ ਸਿੰਘ (35) ਜੋ ਕਿ ਕਰੀਬ 9 ਸਾਲ ਪਹਿਲਾਂ ਵਿਦੇਸ਼ ਗਿਆ ਸੀ, ਉਸ ਦੀ ਦੇਹ ਮੌਤ ਤੋਂ ਕਰੀਬ 22 ਦਿਨ ਬਾਅਦ ਆਪਣੇ ਜੱਦੀ ਪਿੰਡ ਪਹੁੰਚੀ ਤਾਂ ਹਰ ਅੱਖ ਨਮ ਸੀ ਅਤੇ ਪਰਿਵਾਰ ਦਾ ਰੋ ਰੋ ਬੁਰਾ ਹਾਲ ਸੀ।
ਉਥੇ ਹੀ ਗੁਰਮੀਤ ਸਿੰਘ ਦੇ ਭਰਾ ਨੇ ਦੱਸਿਆ ਕਿ ਜਦੋਂ ਮੌਤ ਦੀ ਖਬਰ ਆਈ ਤਾਂ ਪਰਿਵਾਰ ਦੇ ਨਾਲ ਨਾਲ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ। ਸਾਰਾ ਪਰਿਵਾਰ ਸਦਮੇ 'ਚ ਹੀ। ਗੁਰਮੀਤ ਆਪਣੇ ਪਿੱਛੇ ਪਰਿਵਾਰ ਵਿਚ ਬੁਜ਼ੁਰਗ ਮਾਤਾ-ਪਿਤਾ,ਪਤਨੀ ਤੇ ਦੋ ਬੱਚੇ ਛੱਡ ਗਿਆ ਹੈ। ਗੁਰਮੀਤ ਸਿੰਘ ਦੇ ਭਰਾ ਮੁਤਾਬਿਕ ਗੁਰਮੀਤ ਲਿਬਨਾਨ ਦੇਸ਼ ਵਿਚ ਪਿਛਲੇ 9 ਸਾਲ ਤੋਂ ਆਪਣੇ ਪਰਿਵਾਰ ਦੇ ਚੰਗੇ ਭਵਿੱਖ ਲਈ ਕੰਮਕਾਰ ਕਰ ਰਿਹਾ ਸੀ। 2 ਸਾਲ ਪਹਿਲਾਂ ਹੀ ਛੁੱਟੀ ਕੱਟ ਕੇ ਗਿਆ ਸੀ ਅਤੇ ਉਸ ਮਗਰੋਂ ਉਸ ਦੀ ਉਥੇ ਅਟੈਕ ਹੋਣ ਨਾਲ ਮੌਤ ਹੋ ਗਈ ਅਤੇ ਜਦ ਇਹ ਸੁਨੇਹਾ ਮਿਲਿਆ ਤਾ ਪੂਰਾ ਪਰਿਵਾਰ ਮ੍ਰਿਤਕ ਦੇਹ ਲਈ ਵੀ ਤੜਪ ਰਹੇ ਸਨ ਕਿ ਆਖਰੀ ਵਾਰ ਹੱਥੀਂ ਅੰਤਿਮ ਸਸਕਾਰ ਕੀਤਾ ।
ਉਨ੍ਹਾਂ ਦੱਸਿਆ ਕਿ ਜਦੋਂ ਕੋਈ ਰਾਹ ਨਹੀਂ ਮਿਲਿਆ ਤਾਂ ਗੁਰਮੀਤ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਐਮਐਲਏ ਅਮਨ ਸ਼ੇਰ ਸਿੰਘ ਕਲਸੀ ਨੂੰ ਮਿਲੇ ਅਤੇ ਉਹਨਾਂ ਵਲੋਂ ਦੁਬਈ 'ਚ ਬੈਠੇ ਪਹਿਲ ਚੈਰੀਟੇਬਲ ਟਰੱਸਟ ਜੋਗਿੰਦਰ ਸਲਾਰੀਆ ਨੇ ਪਰਿਵਾਰ ਦੀ ਮਦਦ ਨਾਲ ਅੱਜ ਗੁਰਮੀਤ ਸਿੰਘ ਦੀ ਮ੍ਰਿਤਿਕ ਦੇਹ ਜੱਦੀ ਪਿੰਡ ਪਹੁੰਚੀ ਹੈ। ਜਿਥੇ ਉਸ ਦਾ ਅੰਤਿਮ ਸਸਕਾਰ ਕੀਤਾ ਗਿਆ ਹੈ। ਉਥੇ ਹੀ ਐਮਐਲਏ ਅਮਨਸ਼ੇਰ ਸਿੰਘ ਕਲਸੀ ਵੀ ਅੰਤਿਮ ਸੰਸਕਾਰ ਮੌਕੇ ਪਹੁਚੇ ਅਤੇ ਉਹਨਾਂ ਦੱਸਿਆ ਕਿ ਪਰਿਵਾਰ ਦਾ ਦੁੱਖ ਵੇਖ ਉਹਨਾਂ ਪਹਿਲ ਚੈਰੀਟੇਬਲ ਟਰੱਸਟ ਜੋਗਿੰਦਰ ਸਲਾਰੀਆ ਨਾਲ ਰਾਬਤਾ ਕਾਇਮ ਕੀਤਾ ਅਤੇ ਪਹਿਲਾ ਵੀ ਐਸੇ ਮਾਮਲੇ ਉਹਨਾਂ ਹੱਲ ਕੀਤੇ ਸਨ ਅਤੇ ਉਹ ਖੁਦ ਵੀ ਉਸ ਸੰਸਥਾ ਨਾਲ ਜੁੜੇ ਹਨ ਅਤੇ ਉਹਨਾਂ ਦੇ ਉਦਮ ਸਦਕਾ ਹੀ ਅੱਜ ਗੁਰਮੀਤ ਦੀਆ ਆਖਰੀ ਰਸਮਾਂ ਪਰਿਵਾਰ ਨੇ ਨਿਭਾਈਆਂ ਹਨ।