
ਅਗਲੇ ਮਹੀਨੇ ਭਾਰਤ ਦੌਰੇ 'ਤੇ ਆ ਸਕਦੇ ਹਨ ਅਮਰੀਕੀ ਰਾਸ਼ਟਰਪਤੀ ਟਰੰਪ
ਨਵੀਂ ਦਿੱਲੀ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਗਲੇ ਮਹੀਨੇ ਫਰਵਰੀ ਵਿਚ ਭਾਰਤ ਵਿਚ ਆ ਸਕਦੇ ਹਨ ਪਰ ਟਰੰਪ ਦੇ ਦੌਰੇ ਨੂੰ ਲੈ ਭਾਰਤ ਨਾਲੋ ਵੱਧ ਚਰਚਾ ਗੁਆਂਢੀ ਦੇਸ਼ ਪਾਕਿਸਤਾਨ ਵਿਚ ਛਿੜੀ ਹੋਈ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਚਾਹੁੰਦੇ ਹਨ ਕਿ ਜੇਕਰ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਭਾਰਤ ਆਉਂਦੇ ਹਨ ਤਾਂ ਉਹ ਭਾਰਤ ਆਉਣ ਜਾਂ ਫਿਰ ਜਾਣ ਲੱਗੇ ਇਕ ਵਾਰ ਪਾਕਿਸਤਾਨ ਵਿਚ ਜਰੂਰ ਆਉਣ।
File Photo
ਦਰਅਸਲ ਪਾਕਿਸਤਾਨ ਦੀ ਇਮਰਾਨ ਸਰਕਾਰ ਆਪਣੇ ਦੇਸ਼ ਵਿਚ ਹਰ ਮਹਿੰਗਾਈ ਖਤਮ ਕਰਾਉਣ ਤੋਂ ਲੈ ਕੇ, ਅਰਥਵਿਵਸਥਾ ਅਤੇ ਅੱਤਵਾਦ ਵਰਗੇ ਹਰ ਮੁੱਦਿਆਂ 'ਤੇ ਫੇਲ੍ਹ ਰਹੀ ਹੈ। ਅੰਤਰਰਾਸ਼ਟਰੀ ਪੱਧਰ 'ਤੇ ਵੀ ਕਸ਼ਮੀਰ ਸਮੇਤ ਕਈ ਹੋਰ ਮੁੱਦਿਆ 'ਤੇ ਪਾਕਿਸਤਾਨ ਦਾ ਗਿਣਤੀ ਦੇ ਕੁੱਝ ਕੁ ਦੇਸ਼ਾਂ ਨੂੰ ਛੱਡ ਕੇ ਕਿਸੇ ਵੀ ਹੋਰ ਦੇਸ਼ ਨੇ ਸਾਥ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਮੀਡੀਆ ਰਿਪੋਰਟਾ ਅਨੁਸਾਰ ਇਮਰਾਨ ਖਾਨ ਨੇ ਇਹ ਭਰੋਸ ਦਵਾਇਆ ਹੋਇਆ ਹੈ ਕਿ ਜੇਕਰ ਰਾਸ਼ਟਰਪਤੀ ਟਰੰਪ ਭਾਰਤ ਦੇ ਨਾਲ-ਨਾਲ ਪਾਕਿਸਤਾਨ ਆਉਂਦੇ ਹਨ ਤਾਂ ਉਨ੍ਹਾਂ ਨੂੰ ਦੇਸ਼ ਦੀ ਅਰਥਵਿਵਸਥਾ ਵਿਚ ਨਵੀਂ ਜਾਨ ਪਾਉਣ 'ਚ ਮਦਦ ਮਿਲੇਗੀ।
File Photo
ਰਿਪੋਰਟਾ ਅਨੁਸਾਰ ਪਾਕਿਸਤਾਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਮਰਾਨ ਖਾਨ ਨੂੰ ਇਸ ਲਈ ਵੀ ਜਿਆਦਾ ਚਿੰਤਾ ਹੈ ਕਿਉਂਕਿ ਉਹ ਜਦੋਂ ਤੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣੇ ਹਨ ਉਨ੍ਹਾਂ ਦੀ ਇਹ ਕੋਸ਼ਿਸ਼ ਰਹੀ ਹੈ ਕਿ ਟਰੰਪ ਇਕ ਵਾਰ ਪਾਕਿਸਤਾਨ ਦਾ ਦੌਰਾ ਜਰੂਰ ਕਰਨ। ਰਿਪੋਰਟਾ ਮੁਤਾਬਕ ਇਮਰਾਨ ਦੇ ਇਕ ਕਰੀਬੀ ਨੇ ਇਹ ਵੀ ਦੱਸਿਆ ਹੈ ਕਿ ਟਰੰਪ ਦੇ ਪਾਕਿਸਤਾਨ ਰੁਕਣ ਦਾ ਕੋਈ ਵੱਡਾ ਕਾਰਨ ਵੀ ਨਹੀਂ ਹੈ ਇਸ ਤੋਂ ਇਲਾਵਾ ਉਹ ਸੁਰੱਖਿਆ ਕਾਰਨਾਂ ਕਰਕੇ ਵੀ ਇੱਥੇ ਨਹੀਂ ਰੁਕਣ ਤੋਂ ਪਰਹੇਜ ਕਰ ਰਹੇ ਹਨ। ਇਸ ਗੱਲ ਦੀ ਜਾਣਕਾਰੀ ਇਮਰਾਨ ਨੂੰ ਵੀ ਦੇ ਦਿੱਤੀ ਗਈ ਹੈ।
File Photo
ਸੂਤਰਾ ਦਾ ਮੰਨਣਾ ਹੈ ਕਿ ਜੇਕਰ ਟਰੰਪ ਪਾਕਿਸਤਾਨ ਆਉਂਦੇ ਹਨ ਤਾਂ ਅਜਿਹਾ 14 ਸਾਲਾਂ ਬਾਅਦ ਹੋਵੇਗਾ ਕਿ ਪਾਕਿਸਤਾਨ ਦੀ ਧਰਤੀ ਤੇ ਕੋਈ ਅਮਰੀਕੀ ਰਾਸ਼ਟਰਪਤੀ ਆਇਆ ਹੋਵੇ ਅਤੇ ਲੋਕਤੰਤਰੀ ਸ਼ਾਸਨ ਵਿਚ ਤਾਂ ਇਹ ਪਹਿਲੀ ਵਾਰ ਹੋਵੇਗਾ ਕਿ ਅਮਰੀਕਾ ਦੇ ਕਿਸੇ ਰਾਸ਼ਟਰਪਤੀ ਨੇ ਪਾਕਿਸਤਾਨ ਦਾ ਦੌਰਾ ਕੀਤਾ ਹੋਵੇ। ਇਸ ਤੋਂ ਪਹਿਲਾ ਪਾਕਿਸਤਾਨ ਵਿਚ ਫੌਜ਼ੀ ਸ਼ਾਸਨ ਦੇ ਦੌਰਾਨ ਹੀ ਅਮਰੀਕਾ ਦੇ ਪੰਜ ਰਾਸ਼ਟਰਪਤੀ ਸਮੇਂ-ਸਮੇਂ 'ਤੇ ਆਏ ਹਨ।