ਅਮਰੀਕੀ ਅਦਾਲਤ ਨੇ ਧੀ ਦੀ ਰੂਮਮੇਟ ਦਾ ਸ਼ੋਸ਼ਣ ਕਰਨ ਵਾਲੇ ਵਿਅਕਤੀ ਨੂੰ 60 ਸਾਲ ਦੀ ਸੁਣਾਈ ਸਜ਼ਾ 
Published : Jan 21, 2023, 5:13 pm IST
Updated : Jan 21, 2023, 5:13 pm IST
SHARE ARTICLE
The American court sentenced the man who exploited his daughter's roommate to 60 years
The American court sentenced the man who exploited his daughter's roommate to 60 years

ਜੱਜ ਨੇ ਦੋਸ਼ੀ ਨੂੰ ਕਿਹਾ 'ਈਵਿਲ ਜੀਨਿਅਸ' 

 

ਅਮਰੀਕੀ - ਅਮਰੀਕਾ ਦੀ ਮੈਨਹਟਨ ਦੀ ਸੰਘੀ ਅਦਾਲਤ ਨੇ ਇੱਕ ਵਿਅਕਤੀ ਨੂੰ 60 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਸ ਵਿਅਕਤੀ 'ਤੇ ਦੋਸ਼ ਸਨ ਕਿ ਉਸ ਨੇ ਆਪਣੀ ਹੀ ਧੀ ਨਾਲ ਕਾਲਜ 'ਚ ਪੜ੍ਹਦੀਆਂ ਕਈ ਲੜਕੀਆਂ ਦਾ ਸ਼ੋਸ਼ਣ ਕੀਤਾ, ਮਾਨਸਿਕ ਤੌਰ 'ਤੇ ਤਸ਼ੱਦਦ ਕੀਤਾ ਅਤੇ ਉਨ੍ਹਾਂ 'ਚੋਂ ਇਕ ਨੂੰ ਸੈਕਸ ਤਸਕਰੀ ਦਾ ਧੰਦਾ ਕਰਵਾ ਕੇ ਪੈਸੇ ਕਮਾਏ।

ਜੱਜ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਦੋਸ਼ੀ ਲੈਰੀ ਨੂੰ ਦੁਸ਼ਟ ਪ੍ਰਤਿਭਾ ਵਾਲਾ ਕਿਹਾ। ਉਨ੍ਹਾਂ ਕਿਹਾ ਕਿ ਲੈਰੀ ਨੇ ਪੀੜਤਾਵਾਂ ਦੀ ਜ਼ਿੰਦਗੀ ਨੂੰ ਕਾਬੂ ਕਰਨ ਲਈ ਮਾਨਸਿਕ ਤਸੀਹੇ ਦਿੱਤੇ।

2010 ਵਿੱਚ ਲੈਰੀ ਅਪਸਟੇਟ ਨਿਊਯਾਰਕ ਦੇ ਇੱਕ ਛੋਟੇ ਜਿਹੇ ਕਸਬੇ ਸਾਰਾਹ ਲਾਰੈਂਸ ਕਾਲਜ ਵਿੱਚ ਆਪਣੀ ਧੀ ਨਾਲ ਰਹਿਣ ਲਈ ਆਇਆ ਸੀ। ਇਸ ਸਮੇਂ ਦੋਸ਼ੀ ਨੇ ਪੀੜਤ ਲੜਕੀਆਂ ਨੂੰ ਆਪਣੀਆਂ ਗੱਲਾਂ ਅਤੇ ਬੁੱਧੀ ਨਾਲ ਉਲਝਾਉਣਾ ਸ਼ੁਰੂ ਕਰ ਦਿੱਤਾ।

ਜੱਜ ਨੇ ਦੱਸਿਆ ਕਿ ਲੈਰੀ ਝੂਠ ਬੋਲ ਕੇ ਪੀੜਤ ਲੜਕੀਆਂ ਵਿੱਚ ਮਾਨਸਿਕ ਡਰ ਪੈਦਾ ਕਰਦਾ ਸੀ। ਉਸ ਨੇ ਹਰ ਕਿਸੇ ਦੇ ਦਿਮਾਗ ਵਿੱਚ ਬਿਠਾਇਆ ਕਿ ਜੋ ਕੁਝ ਉਹ ਜਾਣਦੀਆਂ ਹਨ ਉਹ ਗਲਤ ਹੈ ਅਤੇ ਲੈਰੀ ਜੋ ਕਹਿ ਰਿਹਾ ਹੈ ਉਹ ਸਹੀ ਹੈ।

ਜੱਜ ਨੇ ਇਹ ਵੀ ਕਿਹਾ ਕਿ ਦੋਸ਼ੀ ਪੀੜਤ ਲੜਕੀਆਂ ਨੂੰ ਕੁੱਟਦਾ ਸੀ ਅਤੇ ਉਨ੍ਹਾਂ ਨੂੰ ਭੁੱਖਾ ਰੱਖਦਾ ਸੀ।ਉਹ ਉਨ੍ਹਾਂ ਲੜਕੀਆਂ ਤੋਂ ਮਜ਼ਦੂਰਾਂ ਵਜੋਂ ਕੰਮ ਕਰਾਉਂਦਾ ਸੀ। ਲੈਰੀ ਬਾਰੇ ਕਿਹਾ ਜਾਂਦਾ ਸੀ ਕਿ ਉਹ ਨੌਜਵਾਨਾਂ ਨੂੰ ਹੀ ਆਪਣਾ ਸ਼ਿਕਾਰ ਬਣਾਉਂਦਾ ਸੀ। ਉਨ੍ਹਾਂ ਨੂੰ ਆਪਣੀਆਂ ਲੋੜਾਂ ਲਈ ਵਰਤਿਆ।

ਸਹਾਇਕ ਅਮਰੀਕੀ ਅਟਾਰਨੀ ਨੇ ਦੋਸ਼ੀ ਲੈਰੀ ਲਈ ਉਮਰ ਕੈਦ ਦੀ ਮੰਗ ਕੀਤੀ ਹੈ। ਉਸ ਨੇ ਜੱਜ ਦੇ ਸਾਹਮਣੇ ਕਿਹਾ ਕਿ ਲੈਰੀ ਵੱਲੋਂ ਕੀਤੇ ਗਏ ਅਪਰਾਧਾਂ ਬਾਰੇ ਵੀ ਨਹੀਂ ਦੱਸਿਆ ਜਾ ਸਕਦਾ।

ਦੂਜੇ ਪਾਸੇ ਜਦੋਂ ਲੈਰੀ ਨੂੰ ਬੋਲਣ ਦਾ ਮੌਕਾ ਦਿੱਤਾ ਗਿਆ ਤਾਂ ਉਸ ਨੇ ਆਪਣੇ ਕੀਤੇ 'ਤੇ ਕੋਈ ਪਛਤਾਵਾ ਨਹੀਂ ਪ੍ਰਗਟਾਇਆ। ਉਲਟਾ ਉਨ੍ਹਾਂ ਜੇਲ੍ਹ ਦੇ ਮਾੜੇ ਹਾਲਾਤਾਂ ’ਤੇ ਸਵਾਲ ਖੜ੍ਹੇ ਕੀਤੇ।

ਦਰਅਸਲ, ਪਿਛਲੇ ਸਾਲ ਉਸ 'ਤੇ ਸਾਜ਼ਿਸ਼ ਰਚਣ, ਜ਼ਬਰਦਸਤੀ ਮਜ਼ਦੂਰੀ ਅਤੇ ਸੈਕਸ ਤਸਕਰੀ ਦੇ ਦੋਸ਼ ਲੱਗੇ ਸਨ। ਲੈਰੀ ਉਦੋਂ ਤੋਂ ਜੇਲ੍ਹ ਵਿੱਚ ਹੈ।

ਲੈਰੀ ਨੇ ਅਦਾਲਤ ਵਿੱਚ ਕਿਹਾ ਕਿ ਜੇਲ੍ਹ ਵਿੱਚ ਰਹਿਣਾ ਬਹੁਤ ਮੁਸ਼ਕਲ ਹੈ। ਇੱਥੇ ਬਹੁਤ ਮਾੜੇ ਹਾਲਾਤ ਹਨ। ਇਸ ਦੇ ਨਾਲ ਹੀ ਲੈਰੀ ਦੇ ਵਕੀਲ ਨੇ ਵਾਰ-ਵਾਰ ਕਿਹਾ ਕਿ ਉਨ੍ਹਾਂ ਦਾ ਮੁਵੱਕਿਲ ਬੇਕਸੂਰ ਹੈ। ਉਸ ਨੇ ਕੁਝ ਵੀ ਗਲਤ ਨਹੀਂ ਕੀਤਾ, ਉਸ ਨੂੰ ਸਿਰਫ ਫਸਾਇਆ ਜਾ ਰਿਹਾ ਹੈ।

ਜਦੋਂ ਲੈਰੀ ਆਪਣੀ ਧੀ ਦੀਆਂ ਦੋਸਤਾਂ ਨੂੰ ਮਿਲਦਾ ਸੀ, ਤਾਂ ਉਹ ਆਪਣੀ ਝੂਠੀ ਬਹਾਦਰੀ ਦੇ ਕਿੱਸੇ ਸੁਣਾਉਂਦਾ ਸੀ। ਉਹ ਝੂਠ ਬੋਲਦਾ ਸੀ ਕਿ ਉਹ ਅਮਰੀਕਾ ਦੀ ਖੁਫੀਆ ਏਜੰਸੀ ਲਈ ਕੰਮ ਕਰਦਾ ਸੀ।

ਇਕ ਔਰਤ ਨੇ ਦੱਸਿਆ ਕਿ ਲੈਰੀ ਨੇ ਉਸ ਨੂੰ ਇਹ ਮੰਨਣ ਲਈ ਮਜ਼ਬੂਰ ਕੀਤਾ ਸੀ ਕਿ ਉਸ ਨੇ ਰੈਲੀ ਨੂੰ ਜ਼ਹਿਰ ਦਿੱਤਾ ਸੀ। ਜਿਸ ਤੋਂ ਬਾਅਦ ਉਸ ਨੇ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਅਤੇ ਔਰਤ ਤੋਂ ਪੈਸਿਆਂ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਔਰਤ ਨੇ ਅਦਾਲਤ ਨੂੰ ਦੱਸਿਆ ਕਿ ਲੈਰੀ ਨੂੰ ਪੈਸੇ ਦੇਣ ਲਈ ਉਸ ਨੂੰ ਸੈਕਸ ਵਰਕਰ ਬਣਨਾ ਪਿਆ। ਚਾਰ ਸਾਲਾਂ 'ਚ ਔਰਤ ਨੇ ਲੈਰੀ ਨੂੰ 20 ਕਰੋੜ ਰੁਪਏ ਦਿੱਤੇ।

ਇਸ ਦੇ ਨਾਲ ਹੀ ਇਕ ਲੜਕੀ ਨੇ ਦੱਸਿਆ ਕਿ ਲੈਰੀ ਉਸ ਨੂੰ ਕਾਲਜ ਦੀਆਂ ਹੋਰ ਲੜਕੀਆਂ ਨਾਲ ਸਬੰਧ ਬਣਾਉਣ ਲਈ ਮਜਬੂਰ ਕਰਦਾ ਸੀ ਅਤੇ ਉਹ ਖੁਦ ਬੈਠ ਕੇ ਦੇਖਦਾ ਰਹਿੰਦਾ ਸੀ। ਲੜਕੀ ਨੇ ਲੈਰੀ ਤੋਂ ਤੰਗ ਆ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਵੀ ਕੀਤੀ। ਲੈਰੀ ਆਪਣੀ ਧੀ ਦੀਆਂ ਸਹੇਲੀਆਂ ਨੂੰ ਵੀ ਆਪਣੇ ਕੋਲ ਕੰਮ ਕਰਵਾਉਣ ਲਈ ਲਿਆਉਂਦਾ ਸੀ, ਅਜਿਹਾ ਕਰਕੇ ਉਸ ਨੇ ਉਨ੍ਹਾਂ ਸਾਰੇ ਲੋਕਾਂ ਤੋਂ ਕਾਫੀ ਪੈਸਾ ਇਕੱਠਾ ਕਰ ਲਿਆ ਸੀ।

SHARE ARTICLE

ਏਜੰਸੀ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement