
24 ਫ਼ਰਵਰੀ ਨੂੰ ਟਰੰਪ ਆ ਰਹੇ ਨੇ ਭਾਰਤ
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਹਿਮਦਾਬਾਦ ਵਿਚ ਉਨ੍ਹਾਂ ਦਾ ਸਵਾਗਤ ਕਰਨ ਵਾਲੇ ਲੋਕਾਂ ਦੀ ਗਿਣਤੀ ਸਬੰਧੀ ਇਕ ਹੋਰ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਨੂੰ ਦਸਿਆ ਹੈ ਕਿ ਭਾਰਤ ਦੀ ਉਨ੍ਹਾਂ ਦੀ ਪਹਿਲੀ ਫੇਰੀ 'ਤੇ ਇਕ ਕਰੋੜ ਲੋਕ ਉਨ੍ਹਾਂ ਦਾ ਸਵਾਗਤ ਕਰਨਗੇ।
Photo
ਰਾਸ਼ਟਰਪਤੀ ਟਰੰਪ ਤੇ ਪਹਿਲੀ ਮਹਿਲਾ ਮੇਲਾਨੀਆ ਟਰੰਪ 24-25 ਫ਼ਰਵਰੀ ਨੂੰ ਅਹਿਮਦਾਬਾਦ, ਆਗਰਾ ਤੇ ਨਵੀਂ ਦਿੱਲੀ ਦੀ ਯਾਤਰਾ ਕਰਨਗੇ। ਮੰਗਲਵਾਰ ਨੂੰ ਮੈਰੀਲੈਂਡ ਦੇ ਜੁਆਇੰਟ ਬੇਸ ਵਿਚ ਪੱਤਰਕਾਰਾਂ ਨੂੰ ਟਰੰਪ ਨੇ ਕਿਹਾ ਕਿ ਮੋਦੀ ਨੇ ਉਨ੍ਹਾਂ ਨੂੰ ਦਸਿਆ ਹੈ ਕਿ ਹਵਾਈ ਅੱਡੇ ਤੋਂ ਪ੍ਰੋਗਰਾਮ ਵਾਲੀ ਥਾਂ ਵਿਚਾਲੇ 70 ਲੱਖ ਲੋਕ ਮੌਜੂਦ ਹੋਣਗੇ। ਇਹ ਬੇਹਦ ਰੋਮਾਂਚਕ ਹੋਣ ਵਾਲਾ ਹੈ।
Photo
ਆਸ ਕਰਦਾ ਹਾਂ ਕਿ ਤੁਸੀਂ ਸਾਰੇ ਵੀ ਇਸ ਦਾ ਮਜ਼ਾ ਲਓਗੇ। ਵੀਰਵਾਰ ਨੂੰ ਟਰੰਪ ਨੇ ਕੋਲੋਰਾਡੋ ਵਿਚ 'ਕੀਪ ਅਮਰੀਕਾ ਗ੍ਰੇਟ' ਰੈਲੀ ਵਿਚ ਲੋਕਾਂ ਦੀ ਗਿਣਤੀ ਵਿਚ 30 ਲੱਖ ਦਾ ਵਾਧਾ ਕਰ ਦਿਤਾ। ਟਰੰਪ ਨੇ ਕਿਹਾ ਕਿ, ''ਮੈਂ ਸੁਣਿਆ ਹੈ ਕਿ ਉਥੇ ਇਕ ਕਰੋੜ ਲੋਕ ਮੌਜੂਦ ਰਹਿਣ ਵਾਲੇ ਹਨ। ਉਨ੍ਹਾਂ ਕਿਹਾ ਕਿ ਹਵਾਈ ਅੱਡੇ ਤੋਂ ਲੈ ਕੇ ਵਿਸ਼ਵ ਦੇ ਸੱਭ ਤੋਂ ਵੱਡੇ ਸਟੇਡੀਅਮ ਤਕ 60 ਲੱਖ ਤੋਂ ਇਕ ਕਰੋੜ ਦੇ ਵਿਚਾਲੇ ਲੋਕ ਰਹਿਣਗੇ।''
Photo
ਇਸੇ ਦੌਰਾਨ ਅਹਿਮਦਾਬਾਦ ਵਿਚ ਨਗਰ ਨਿਗਮ ਦੇ ਇਕ ਚੋਟੀ ਦੇ ਅਧਿਕਾਰੀ ਮੁਤਾਬਕ ਸ਼ਹਿਰ ਦੀ ਕੁੱਲ ਆਬਾਦੀ ਕਰੀਬ 70 ਲੱਖ ਹੈ। ਅਧਿਕਾਰੀਆਂ ਦਾ ਮੰਨਣਾ ਹੈ ਕਿ ਹਵਾਈ ਅੱਡੇ ਤੋਂ ਲੈ ਕੇ ਮੋਟੇਰਾ ਕ੍ਰਿਕਟ ਸਟੇਡੀਅਮ ਤਕ 22 ਕਿਲੋਮੀਟਰ ਦੇ ਰਸਤੇ 'ਤੇ ਮੋਦੀ ਤੇ ਟਰੰਪ ਦੇ ਰੋਡ ਸ਼ੋਅ ਦੌਰਾਨ ਇਕ ਤੋਂ ਦੋ ਲੱਖ ਲੋਕ ਮੌਜੂਦ ਰਹਿ ਸਕਦੇ ਹਨ।
file photo
ਅਹਿਮਦਾਬਾਦ ਨਗਰ ਨਿਗਮ ਦੇ ਕਮਿਸ਼ਨਰ ਵਿਜੇ ਨਹਿਰਾ ਨੇ ਟਰੰਪ ਦੇ ਦਾਅਵਿਆਂ ਦੇ ਉਲਟ ਵੀਰਵਾਰ ਨੂੰ ਕਿਹਾ ਕਿ, ''ਸਾਡਾ ਮੰਨਣਾ ਹੈ ਕਿ ਇਕ ਤੋਂ 2 ਲੱਖ ਲੋਕ ਰੋਡ ਸ਼ੋਅ ਦੌਰਾਨ ਮਹਿਮਾਨਾਂ ਦਾ ਸਵਾਗਤ ਕਰਨ ਲਈ ਇਕੱਠੇ ਹੋਣਗੇ।''